ਸਿਰ ਤੋਂ ਪੈਰਾਂ ਤੱਕ ਹੁਬਹੂ ਸਾਰਾ ਅਲੀ ਖ਼ਾਨ ਵਰਗੀ ਨਜ਼ਰ ਆਉਂਦੀ ਹੈ ਇਹ ਕੁੜੀ, ਵਾਇਰਲ ਹੋਈਆਂ ਤਸਵੀਰਾਂ
Sara Ali Khan Doppelganger pics viral: ਅਕਸਰ ਹੀ ਤੁਸੀਂ ਆਪਣੇ ਵੱਡੇ ਬੁਜ਼ਰਗਾਂ ਤੇ ਮਿਥਕ ਕਥਾਵਾਂ 'ਚ ਸੁਣਿਆ ਹੋਵੇਗਾ ਕਿ ਪੂਰੀ ਦੁਨੀਆ 'ਚ ਇੱਕ ਸਮਾਨ ਦਿੱਖਣ ਵਾਲੇ ਸੱਤ ਲੋਕ ਹੁੰਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਕੋਈ ਆਪਣੇ ਹਮਸ਼ਕਲ ਨੂੰ ਮਿਲਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ।
ਆਮ ਲੋਕਾਂ ਦੇ ਹਮਸ਼ਕਲ ਮਸ਼ਹੂਰ ਹਸਤੀਆਂ ਵਾਂਗ ਵਾਇਰਲ ਨਹੀਂ ਹੁੰਦੇ। ਇਸ ਦੌਰਾਨ ਹਾਲ ਹੀ 'ਚ ਬਾਲੀਵੁੱਡ (Bollywood) ਅਦਾਕਾਰਾ ਸਾਰਾ ਅਲੀ ਖ਼ਾਨ (Sara Ali Khan) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਇੱਕ ਲੜਕੀ ਨਾਂ ਮਹਿਜ਼ ਸਾਰਾ ਅਲੀ ਖ਼ਾਨ ਵਾਂਗ ਲੱਗ ਰਹੀ ਹੈ, ਸਗੋਂ ਉਸ ਨਾਲ ਮਿਲਦੇ-ਜੁਲਦੇ ਕੱਪੜੇ ਵੀ ਪਹਿਨੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਸਾਰਾ ਅਲੀ ਖ਼ਾਨ ਖ਼ੁਦ ਵੀ ਆਪਣੀ ਇਸ ਹਮਸ਼ਕਲ ਨੂੰ ਮਿਲ ਚੁੱਕੀ ਹੈ।
ਸਾਰਾ ਅਲੀ ਖ਼ਾਨ ਦੀ ਹਮਸ਼ਕਲ ਇਸ਼ਿਕਾ ਜੈਵਾਨੀ ਹੈ, ਜੋ ਕਿ ਇੱਕ ਸੋਸ਼ਲ ਮੀਡੀਆ ਇੰਨਫਿਊਲੈਂਸਰ ਹੈ। ਇਸ਼ਿਕਾ ਦੇ ਤਕਰੀਬਨ 10 ਹਜ਼ਾਰ ਤੋਂ ਵੱਧ ਫਾਲੋਅਰਜ਼ ਦੇ ਨਾਲ ਇੰਸਟਾਗ੍ਰਾਮ 'ਤੇ ਵੀ ਬਹੁਤ ਮਸ਼ਹੂਰ ਹੈ।
ਇਸ਼ੀਕਾ ਜੈਵਾਨੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੇ ਇੰਸਟਾ ਅਕਾਊਂਟ 'ਤੇ ਟ੍ਰੈਵਲਿੰਗ ਤੇ ਲਾਈਫਸਟਾਈਲ ਦੀਆਂ ਵੀਡੀਓ ਕਲਿੱਪਸ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਇਕ ਚੰਗੀ ਡਾਂਸਰ ਵੀ ਹੈ। ਇਸ਼ਿਕਾ ਦੀ ਦਿੱਖ ਸਾਰਾ ਨਾਲ ਮਿਲਦੀ-ਜੁਲਦੀ ਹੈ। ਉਸ ਦੀਆਂ ਵਿਸ਼ੇਸ਼ਤਾਵਾਂ ਵੀ ਸਾਰਾ ਦੇ ਵਾਂਗ ਹੀ ਪਿਆਰੀਆਂ ਹਨ। ਇੰਨਾ ਹੀ ਨਹੀਂ, ਉਹ ਕਈ ਵਾਰ ਸਾਰਾ ਅਲੀ ਖ਼ਾਨ ਨੂੰ ਵੀ ਮਿਲ ਚੁੱਕੀ ਹੈ। ਦੋਵਾਂ ਵਿਚਾਲੇ ਕਾਫ਼ੀ ਚੰਗੀ ਬਾਂਡਿੰਗ ਦੇਖਣ ਨੂੰ ਮਿਲਦੀ ਹੈ।
ਹੋਰ ਪੜ੍ਹੋ: ਅਮਿਤਾਭ ਬੱਚਨ ਨੇ ਹਿੰਦੀ ਸਿਨੇਮਾ 'ਚ ਪੂਰੇ ਕੀਤੇ 55 ਸਾਲ, AI ਨੇ ਤਿਆਰ ਕੀਤੀ ਬਿੱਗ ਬੀ ਦੀ ਸ਼ਾਨਦਾਰ ਤਸਵੀਰ
ਇਸ਼ਿਕਾ ਨੇ ਕਈ ਵਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਰਾ ਅਲੀ ਖ਼ਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਈ ਤਸਵੀਰਾਂ 'ਚ ਸਾਰਾ ਤੇ ਇਸ਼ਿਕਾ ਦੋਵਾਂ ਨੂੰ ਇਕ ਸਮਾਨ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਸਾਰਾ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਾਫੀ ਹੈਰਾਨ ਹਨ ਕਿਉਂਕਿ ਉਹ ਇਕੋ-ਜਿਹੇ ਕੱਪੜਿਆਂ 'ਚ ਇਕ-ਦੂਜੇ ਦੀਆਂ ਕਾਪੀ ਵਾਂਗ ਲੱਗ ਰਹੀਆਂ ਹਨ। ਇਹ ਦਿਲਚਸਪ ਵੀ ਹੈ ਤੇ ਹੈਰਾਨ ਕਰਨ ਵਾਲਾ ਵੀ। ਦੋਵੇਂ ਅਸਲ 'ਚ ਇਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹਨ। ਦੋਵਾਂ ਦੀ ਮੁਸਕਰਾਹਟ ਵੀ ਕਾਫ਼ੀ ਮਿਲਦੀ-ਜੁਲਦੀ ਹੈ।