ਰੱਖੜੀ ‘ਤੇ ਸੰਜੇ ਦੱਤ ਨੇ ਆਪਣੀਆਂ ਭੈਣਾਂ ਲਈ ਲਿਖਿਆ ਦਿਲ ਛੂਹ ਲੈਣ ਵਾਲਾ ਸੁਨੇਹਾ, ਕਿਹਾ ‘ਤੁਸੀਂ ਮੇਰੀ ਤਾਕਤ ਹੋ’

ਸੰਜੇ ਦੱਤ ਨੇ ਵੀ ਰੱਖੜੀ ਦਾ ਤਿਉਹਾਰ ਮਨਾਇਆ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੀਆਂ ਭੈਣਾਂ ਦੇ ਲਈ ਦਿਲ ਨੂੰ ਛੂਹਣ ਵਾਲਾ ਸੁਨੇਹਾ ਵੀ ਲਿਖਿਆ ਹੈ । ਜਿਸ ‘ਚ ਅਦਾਕਾਰ ਨੇ ਲਿਖਿਆ ‘ਮੇਰੀ ਪਿਆਰੀ ਪ੍ਰਿਆ ਅਤੇ ਅੰਜੂ, ਇਸ ਰੱਖੜੀ ‘ਤੇ । ਮੈਂ ਤੁਹਾਨੂੰ ਦੋਵਾਂ ਨੂੰ ਇਸ ਗਹਿਰੇ ਪਿਆਰ ਅਤੇ ਸਨਮਾਨ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ।

By  Shaminder August 30th 2023 02:56 PM

ਸੰਜੇ ਦੱਤ ਨੇ ਵੀ ਰੱਖੜੀ ਦਾ ਤਿਉਹਾਰ ਮਨਾਇਆ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੀਆਂ ਭੈਣਾਂ ਦੇ ਲਈ ਦਿਲ ਨੂੰ ਛੂਹਣ ਵਾਲਾ ਸੁਨੇਹਾ ਵੀ ਲਿਖਿਆ ਹੈ । ਜਿਸ ‘ਚ ਅਦਾਕਾਰ ਨੇ ਲਿਖਿਆ ‘ਮੇਰੀ ਪਿਆਰੀ ਪ੍ਰਿਆ ਅਤੇ ਅੰਜੂ, ਇਸ ਰੱਖੜੀ ‘ਤੇ । ਮੈਂ ਤੁਹਾਨੂੰ ਦੋਵਾਂ ਨੂੰ ਇਸ ਗਹਿਰੇ ਪਿਆਰ ਅਤੇ ਸਨਮਾਨ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ। ਜੋ ਮੇਰੇ ਮਨ ‘ਚ ਤੁਹਾਡੇ ਲਈ ਹੈ।

ਹੋਰ ਪੜ੍ਹੋ :  ਰੱਖੜੀ ਦੇ ਮੌਕੇ ‘ਤੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਅਫਸਾਨਾ ਖ਼ਾਨ, ਕਿਹਾ ‘ਰੱਖੜੀ ਤਾਂ ਵਾਪਸ ਆ ਗਈ ਪਰ ਤੂੰ ਨਹੀਂ ਆਇਆ’

ਜਿਸ ਤਰ੍ਹਾਂ ਤੁਸੀਂ ਮੇਰੀ ਤਾਕਤ ਦੇ ਦੋ ਪਿੱਲਰ ਰਹੇ ਹੋ । ਮੈਂ ਵਾਅਦਾ ਕਰਦਾ ਹਾਂ ਕਿ ਹਮੇਸ਼ਾ ਤੁਹਾਡੇ ਨਾਲ ਖੜਾ ਰਹਾਂਗਾ । ਸਾਡਾ ਭੈਣ ਭਰਾਵਾਂ ਦਾ ਰਿਸ਼ਤਾ ਹਮੇਸ਼ਾ ਅਟੁੱਟ ਬਣਿਆ ਹਰੇ। ਰਕਸ਼ਾ ਬੰਧਨ ਦੀ ਹਾਰਦਿਕ ਸ਼ੁਭ ਕਾਮਨਾਵਾਂ’ । ਸੰਜੇ ਦੱਤ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਅਦਾਕਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ । 

ਸੰਜੇ ਦੱਤ ਦਾ ਭੈਣਾਂ ਨੇ ਹਮੇਸ਼ਾ ਦਿੱਤਾ ਸਾਥ 

ਸੰਜੇ ਦੱਤ ਦਾ ਆਪਣੀਆਂ ਭੈਣਾਂ ਦੇ ਨਾਲ ਬਹੁਤ ਪਿਆਰ ਹੈ । ਸੰਜੇ ਦੱਤ ਜਦੋਂ ਜੇਲ੍ਹ ‘ਚ ਸਨ ਤਾਂ ਉਦੋਂ ਵੀ ਚੱਟਾਨ ਵਾਂਗ ਪ੍ਰਿਆ ਉਨ੍ਹਾਂ ਦੇ ਨਾਲ ਖੜੀ ਰਹੀ ਅਤੇ ਹਮੇਸ਼ਾ ਹੀ ਜਦੋਂ ਵੀ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਤਾਂ ਪ੍ਰਿਆ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ ਅਤੇ ਭੈਣ ਹੋਣ ਦਾ ਫਰਜ਼ ਬਾਖੂਬੀ ਨਿਭਾਉਂਦੀ ਰਹੀ ਹੈ । 

My dearest Priya and Anju, on this Raksha Bandhan, I want to remind you both of the deep love and respect I hold for you. Just as you've been my pillars of strength, I promise to always stand by you, protecting and cherishing our bond. May our connection remain as pure and… pic.twitter.com/Oq1zvYdNmf

— Sanjay Dutt (@duttsanjay) August 30, 2023


 







Related Post