ਯੂ ਕੇ ਦਾ ਵੀਜ਼ਾ ਕੈਂਸਲ ਹੋਣ ‘ਤੇ ਭੜਕੇ ਸੰਜੇ ਦੱਤ, ਜਾਣੋ ਕੀ ਦਿੱਤਾ ਰਿਐਕਸ਼ਨ
ਸੰਜੇ ਦੱਤ ਆਪਣੀ ਫ਼ਿਲਮ ‘ਸੰਨ ਆਫ ਸਰਦਾਰ-੨’ ਨੂੰ ਲੈ ਕੇ ਚਰਚਾ ‘ਚ ਹਨ । ਪਰ ਹੁਣ ਉਨ੍ਹਾਂ ਦਾ ਯੂਕੇ ਦਾ ਵੀਜ਼ਾ ਰੱਦ ਹੋ ਗਿਆ ਹੈ ਜਿਸ ਨੂੰ ਲੈ ਕੇ ਹੁਣ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ।
ਸੰਜੇ ਦੱਤ (Sanjay Dutt) ਆਪਣੀ ਫ਼ਿਲਮ ‘ਸੰਨ ਆਫ ਸਰਦਾਰ-੨’ ਨੂੰ ਲੈ ਕੇ ਚਰਚਾ ‘ਚ ਹਨ । ਪਰ ਹੁਣ ਉਨ੍ਹਾਂ ਦਾ ਯੂਕੇ ਦਾ ਵੀਜ਼ਾ ਰੱਦ ਹੋ ਗਿਆ ਹੈ ਜਿਸ ਨੂੰ ਲੈ ਕੇ ਹੁਣ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਨੇ ਫ਼ਿਲਮ ਦੀ ਸ਼ੂਟਿੰਗ ਦੇ ਲਈ ਸਕਾਟਲੈਂਡ ਜਾਣਾ ਸੀ । ਪਰ ਸ਼ੂਟਿੰਗ ਤੋਂ ਪਹਿਲਾਂ ਹੀ ਸੰਜੇ ਦੱਤ ਨੂੰ ਫ਼ਿਲਮ ਤੋਂ ਬਾਹਰ ਕਰ ਦਿੱਤਾ ਗਿਆ ।ਇਸ ਮਾਮਲੇ ‘ਚ ਸੰਜੇ ਦੱਤ ਦਾ ਰਿਐਕਸ਼ਨ ਆਇਆ ਹੈ ਅਤੇ ਉਨ੍ਹਾਂ ਨੇ ਯੂਕੇ ਦੇ ਅਧਿਕਾਰੀਆਂ ਦੇ ਖਿਲਾਫ ਨਿਸ਼ਾਨਾ ਸਾਧਿਆ ਹੈ।
ਹੋਰ ਪੜ੍ਹੋ : ਜ਼ੋਰਾਵਾਰ ਸਿੰਘ ਉਰਫ਼ ਨੂਰ ਨੂੰ ਕਿਹਾ ਜਾਂਦਾ ਹੈ ਗਿੱਧਿਆਂ ਦੀ ਰਾਣੀ, ਜਾਣੋ ਜ਼ੋਰਾਵਰ ਸਿੰਘ ਤੋਂ ਕਿਵੇਂ ਬਣੇ ਨੂਰ ਜ਼ੋਰਾ
ਉਨ੍ਹਾਂ ਨੇ ਕਿਹਾ ਕਿ ਯੂਕੇ ਅਧਿਕਾਰੀਆਂ ਨੇ ਜੋ ਕੀਤਾ ਉਹ ਸਹੀ ਨਹੀਂ ਸੀ, ਸ਼ੁਰੂ ‘ਚ ਉਨ੍ਹਾਂ ਨੇ ਮੈਨੂੰ ਵੀਜ਼ਾ ਦਿੱਤਾ ਅਤੇ ਸਭ ਕੁਝ ਹੋ ਵੀ ਗਿਆ ਸੀ । ਇੱਕ ਮਹੀਨੇ ਬਾਅਦ ਮੇਰਾ ਵੀਜ਼ਾ ਰੱਦ ਕਰ ਦਿੱਤਾ ।ਮੈਂਨੂੰ ਉਨ੍ਹਾਂ ਨੇ ਪਹਿਲੇ ਸਥਾਨ ‘ਤੇ ਵੀਜ਼ਾ ਕਿਉਂ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਕਾਨੂੰਨਾਂ ਨੂੰ ਯਾਦ ਕਰਨ ‘ਚ ਇੱਕ ਮਹੀਨਾ ਕਿਉਂ ਲੱਗਿਆ ?’। ਸੰਜੇ ਦੱਤ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵੀਜ਼ਾ ਇੱਕ ਮਹੀਨੇ ਪਹਿਲਾਂ ਸਵੀਕਾਰ ਕੀਤਾ ਗਿਆ ਸੀ ਅਤੇ ਉਹ ਸਾਰੀ ਬੁਕਿੰਗ ਵੀ ਕਰ ਚੁੱਕੇ ਸਨ।ਪਰ ਅਚਾਨਕ ਹੀ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ।
ਕ੍ਰਿਮੀਨਲ ਰਿਕਾਰਡ ਬਣਿਆ ਮੁਸੀਬਤ
ਮੀਡੀਆ ਰਿਪੋਟਸ ਮੁਤਾਬਕ ਸੰਜੇ ਦੱਤ ਦੇ ਕ੍ਰਿਮੀਨਲ ਰਿਕਾਰਡ ਦੇ ਕਾਰਨ ਉਨ੍ਹਾਂ ਦਾ ਵੀਜ਼ਾ ਕੈਂਸਲ ਕੀਥਾ ਗਿਆ ਹੈ।੧੯੯੩ ‘ਚ ਸੰਜੇ ਦੱਤ ਨੂੰ ਟਾਡਾ ਤੇ ਆਰਮਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ‘ਚ ੧੯੯੩ ਦੇ ਬੰਬ ਧਮਾਕਿਆਂ ‘ਚ ਹੋਰਨਾਂ ਮੁਲਜ਼ਮਾਂ ਤੋਂ ਖਰੀਦੇ ਗਏ ਨਜਾਇਜ਼ ਹਥਿਆਰਾਂ ਨੂੰ ਰੱਖਣ ਦੇ ਲਈ ਆਰਮਸ ਐਕਟ ਦੇ ਉਲੰਘਣ ਦੇ ਲਈ ਦੋਸ਼ੀ ਪਾਇਆ ਸੀ ।