ਕਰੋੜਾਂ ਦੀ ਜਾਇਦਾਦ ਦੇ ਮਾਲਕ ਸਲਮਾਨ ਖ਼ਾਨ ਨੂੰ ਫਟੀ ਟੀ-ਸ਼ਰਟ ‘ਚ ਵੇਖ ਲੋਕ ਹੈਰਾਨ, ਸਲਮਾਨ ਦੀ ਸਾਦਗੀ ਨੇ ਜਿੱਤਿਆ ਦਿਲ
ਸਲਮਾਨ ਖ਼ਾਨ ਇੱਕ ਪੁਰਾਣੀ ਟੀ-ਸ਼ਰਟ ‘ਚ ਨਜ਼ਰ ਆ ਰਹੇ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਟੀ-ਸ਼ਰਟ ਇੱਕ ਜਗ੍ਹਾ ਤੋਂ ਫਟੀ ਹੋਈ ਸੀ । ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।
ਸਲਮਾਨ ਖ਼ਾਨ (Salman Khan) ਦੀ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਜਿਸ ‘ਚ ਸਲਮਾਨ ਖ਼ਾਨ ਇੱਕ ਪੁਰਾਣੀ ਟੀ-ਸ਼ਰਟ ‘ਚ ਨਜ਼ਰ ਆ ਰਹੇ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਟੀ-ਸ਼ਰਟ(Torn T-Shirt) ਇੱਕ ਜਗ੍ਹਾ ਤੋਂ ਫਟੀ ਹੋਈ ਸੀ । ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਕਈ ਯੂਜ਼ਰ ਸਲਮਾਨ ਖ਼ਾਨ ਨੂੰ ਸਵਾਲ ਕਰ ਰਹੇ ਹਨ ਅਤੇ ਕਈ ਅਦਾਕਾਰ ਦੀ ਸਾਦਗੀ ਨੂੰ ਵੇਖ ਕੇ ਉਨ੍ਹਾਂ ਦੇ ਮੁਰੀਦ ਹੋ ਗਏ ।
ਇਹ ਤਸਵੀਰ ਸਲਮਾਨ ਖ਼ਾਨ ਦੇ ਘਰ ਦੀ ਹੈ ।ਜਿਸ ਨੂੰ ਇੱਕ ਸਿਆਸੀ ਆਗੂ ਨੇ ਸ਼ੇਅਰ ਕੀਤਾ ਸੀ । ਇਸ ਤਸਵੀਰ ਨੂੰ ਲੈ ਕੇ ਸਲਮਾਨ ਖ਼ਾਨ ਚਰਚਾ ‘ਚ ਗਏ ਹਨ । ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸਲਮਾਨ ਫਟੀ ਹੋਈ ਟੀ-ਸ਼ਰਟ ਦੇ ਨਾਲ ਸਪਾਟ ਹੋਏ ਹਨ । ਇਸ ਤੋਂ ਪਹਿਲਾਂ ਉਹ ਫਟੇ ਹੋਏ ਜੁੱਤੇ ਦੇ ਨਾਲ ਵੀ ਸਪਾਟ ਕੀਤੇ ਗਏ ਸਨ ।
ਸਲਮਾਨ ਨੇ ਈਦ ਮੌਕੇ ਕੀਤਾ ਨਵੀਂ ਫ਼ਿਲਮ ਦਾ ਐਲਾਨ
ਸਲਮਾਨ ਖ਼ਾਨ ਨੇ ਈਦ ਦੇ ਇਸ ਖ਼ਾਸ ਮੌਕੇ ‘ਤੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਵੀ ਕਰ ਦਿੱਤਾ ਹੈ। ਸਲਮਾਨ ਨੇ ਈਦ ਦੀ ਦਰਸ਼ਕਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ‘ਇਸ ਈਦ ਬੜੇ ਮੀਆਂ ਛੋਟੇ ਮੀਆਂ ਔਰ ਮੈਦਾਨ ਕੋ ਦੇਖੋ ਔਰ ਅਗਲੀ ਈਦ ਸਿਕੰਦਰ ਸੇ ਆ ਕਰ ਮਿਲੋ। ਤੁਹਾਨੂੰ ਸਭ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ’।
ਸਲਮਾਨ ਖ਼ਾਨ ਦੀ ਨਿੱਜੀ ਜ਼ਿੰਦਗੀ
ਸਲਮਾਨ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਹਾਲੇ ਤੱਕ ਕੁਆਰੇ ਹਨ । ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ ‘ਚ ਕਈ ਅਭਿਨੇਤਰੀਆਂ ਆਈਆਂ ਅਤੇ ਕਈਆਂ ਦੇ ਨਾਲ ਉਨ੍ਹਾਂ ਦੇ ਅਫੇਅਰ ਦੇ ਚਰਚੇ ਵੀ ਚੱਲੇ । ਜਿਸ ‘ਚ ਐਸ਼ਵਰਿਆ ਰਾਏ, ਸੰਗੀਤਾ ਬਿਜਲਾਨੀ, ਸੋਮੀ ਅਲੀ ਸਣੇ ਕਈ ਹੀਰੋਇਨਾਂ ਦੇ ਨਾਮ ਸ਼ਾਮਿਲ ਹਨ ।
ਹੋਰ ਪੜ੍ਹੋ