ਸਲਮਾਨ ਖ਼ਾਨ ਦੇ ਰਿਸ਼ਤੇਦਾਰ ਦੀ ਹੋਈ ਮੌਤ, ਅਦਾਕਾਰ ਨੇ ਜਤਾਇਆ ਦੁੱਖ

ਅਦਾਕਾਰ ਸਲਮਾਨ ਖ਼ਾਨ ਦੇ ਕਰੀਬੀ ਰਿਸ਼ਤੇਦਾਰ ਦਾ ਦਿਹਾਂਤ ਹੋ ਗਿਆ ਹੈ। ਜਿਸ ਦੀ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰ ਭਾਵੁਕ ਹੋ ਗਿਆ । ਸਲਮਾਨ ਖ਼ਾਨ ਨੇ ਇਸ ਕਰੀਬੀ ਰਿਸ਼ਤੇਦਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੇਰੇ ਪਿਆਰੇ ਅਦੂ, ਜਦੋਂ ਮੈਂ ਵੱਡਾ ਹੋ ਰਿਹਾ ਸੀ ਤਾਂ ਉਸ ਵੇਲੇ ਜੋ ਪਿਆਰ ਅਤੇ ਸਮਰਥਨ ਤੁਸੀਂ ਮੈਨੂੰ ਦਿੱਤਾ । ਉਸ ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ।

By  Shaminder May 3rd 2023 11:05 AM

ਸਲਮਾਨ ਖ਼ਾਨ (Salman Khan) ਦੇ ਘਰੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਅਦਾਕਾਰ ਦੇ ਕਰੀਬੀ ਰਿਸ਼ਤੇਦਾਰ ਦਾ ਦਿਹਾਂਤ ਹੋ ਗਿਆ ਹੈ। ਜਿਸ ਦੀ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰ ਭਾਵੁਕ ਹੋ ਗਿਆ । ਸਲਮਾਨ ਖ਼ਾਨ ਨੇ ਇਸ ਕਰੀਬੀ ਰਿਸ਼ਤੇਦਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੇਰੇ ਪਿਆਰੇ ਅਦੂ, ਜਦੋਂ ਮੈਂ ਵੱਡਾ ਹੋ ਰਿਹਾ ਸੀ ਤਾਂ ਉਸ ਵੇਲੇ ਜੋ ਪਿਆਰ ਅਤੇ ਸਮਰਥਨ ਤੁਸੀਂ ਮੈਨੂੰ ਦਿੱਤਾ । ਉਸ ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ। ਰੈਸਟ ਇਨ ਪੀਸ’। 



ਹੋਰ ਪੜ੍ਹੋ :  ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼, ਸੋਨਮ ਬਾਜਵਾ ਅਤੇ ਤਾਨੀਆ ਦੀ ਜੋੜੀ ਜਿੱਤ ਰਹੀ ਦਰਸ਼ਕਾਂ ਦਾ ਦਿਲ

View this post on Instagram

A post shared by Salman Khan (@beingsalmankhan)



ਸਲਮਾਨ ਖ਼ਾਨ ਦੀ ਪੋਸਟ ‘ਤੇ ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ 

ਸਲਮਾਨ ਖ਼ਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਫੈਨਸ ਵੀ ਅਦਾਕਾਰ ਦੇ ਰਿਸ਼ਤੇਦਾਰ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਜਿਵੇਂ ਕਿ ਜਾਨ ਕੁਮਾਰ ਸਾਨੂ ਅਤੇ ਅਬਦੂ ਰੌਜ਼ਿਕ ਨੇ ਵੀ ਇਸ ‘ਤੇ ਦੁੱਖ ਜਤਾਇਆ ਹੈ । 


ਸਲਮਾਨ ਖ਼ਾਨ ਦਾ ਵਰਕ ਫਰੰਟ 

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰੇ ਸ਼ਹਿਨਾਜ਼ ਗਿੱਲ ਅਤੇ ਜੱਸੀ ਗਿੱਲ ਵੀ ਹਨ । ਇਸ ਤੋਂ ਇਲਾਵਾ ਸਲਮਾਨ ਖ਼ਾਨ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ ।


ਸਲਮਾਨ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਲਾਰੈਂਸ ਬਿਸ਼ਨੋਈ ਵੱਲੋਂ ਮਿਲ ਰਹੀਆਂ ਧਮਕੀਆਂ ਕਾਰਨ ਪ੍ਰੇਸ਼ਾਨ ਹਨ । ਲਾਰੈਂਸ ਬਿਸ਼ਨੋਈ ਨੇ ਤਾਂ ਸਲਮਾਨ ਖ਼ਾਨ ਦੀ ਰੇਕੀ ਵੀ ਕਰਵਾਈ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ‘ਚ ਵਾਧਾ ਕੀਤਾ ਗਿਆ ਹੈ । 


 


Related Post