ਸਲਮਾਨ ਖਾਨ ਨੇ ਆਪਣੇ ਫੈਨਜ਼ ਨੂੰ ਈਦ 'ਤੇ ਦਿੱਤਾ ਖਾਸ ਤੋਹਫਾ, ਭਾਈਜਾਨ ਜਲਦ ਲੈ ਕੇ ਆ ਰਹੇ ਨੇ ਆਪਣੀ ਫਿਲਮ ਸਿਕੰਦਰ

ਭਾਈਜਾਨ ਯਾਨੀ ਕਿ ਸਲਮਾਨ ਖਾਨ ਹਰ ਸਾਲ ਆਪਣੇ ਫੈਨਜ਼ ਲਈ ਹਰ ਸਾਲ ਈਦ ਦੇ ਮੌਕੇ 'ਤੇ ਕੋਈ ਨਾਂ ਕੋਈ ਫਿਲਮ ਰਿਲੀਜ਼ ਕਰਦੇ ਹਨ। ਸਲਮਾਨ ਖਾਨ ਨੇ ਬੇਸ਼ਕ ਇਸ ਈਦ ਦੇ ਮੌਕੇ 'ਤੇ ਕੋਈ ਫਿਲਮ ਰਿਲੀਜ਼ ਨਹੀਂ ਹੋਈ ਪਰ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਈਦ ਦੇ ਮੌਕੇ ਖਾਸ ਤੋਹਫਾ ਦਿੰਦੇ ਹੋਏ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ।

By  Pushp Raj April 12th 2024 09:06 PM

Salman announce New Film Sikandar: ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸਲਮਾਨ ਖਾਨ ਹਰ ਸਾਲ ਆਪਣੇ ਫੈਨਜ਼ ਲਈ ਹਰ ਸਾਲ ਈਦ ਦੇ ਮੌਕੇ 'ਤੇ ਕੋਈ ਨਾਂ ਕੋਈ ਫਿਲਮ ਰਿਲੀਜ਼ ਕਰਦੇ ਹਨ। ਸਲਮਾਨ ਖਾਨ ਨੇ ਬੇਸ਼ਕ ਇਸ ਈਦ ਦੇ ਮੌਕੇ 'ਤੇ ਕੋਈ ਫਿਲਮ ਰਿਲੀਜ਼ ਨਹੀਂ ਹੋਈ ਪਰ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਈਦ ਦੇ ਮੌਕੇ ਖਾਸ ਤੋਹਫਾ ਦਿੰਦੇ ਹੋਏ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ।


View this post on Instagram

A post shared by Salman Khan (@beingsalmankhan)


 ਅਗਲੀ ਈਦ 'ਤੇ ਰਿਲੀਜ਼ ਹੋਵੇਗੀ ਫਿਲਮ 'ਸਿਕੰਦਰ'

ਸਲਮਾਨ ਖਾਨ ਨੇ ਈਦ ਦੇ ਮੌਕੇ ਉੱਤੇ ਆਪਣੀ ਨਵੀਂ ਫਿਲਮ 'ਸਿਕੰਦਰ' ਰਿਲੀਜ਼ ਹੋਈ ਹੈ। ਸਲਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਸਵੇਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ। ਜਿਸ ਵਿੱਚ ਉਸ ਨੇ ਆਪਣੀ ਨਵੀਂ ਫਿਲਮ ਸਿਕੰਦਰ ਦਾ ਐਲਾਨ ਕੀਤਾ ਹੈ। 

ਇੱਕ ਰਿਪੋਰਟ ਮੁਤਾਬਕ ਇਹ ਫਿਲਮ ਅਗਲੇ ਸਾਲ ਈਦ 2025 'ਤੇ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰਨ ਜਾ ਰਹੇ ਹਨ ਅਤੇ ਏ.ਆਰ ਮੁਰੁਗਦੌਸ ਇਸ ਫਿਲਮ ਨੂੰ ਡਾਇਰੈਕਟ ਕਰਨਗੇ।

ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ, "ਇਸ ਈਦ, ਦੇਖੋ ਬਡੇ ਮੀਆਂ, ਛੋਟੇ ਮੀਆਂ ਅਤੇ ਮੈਦਾਨ, ਅਗਲੀ ਈਦ ਆ ਕੇ ਸਿਕੰਦਰ ਨੂੰ ਮਿਲੋ, ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ।"

ਦੱਸ ਦੇਈਏ ਕਿ ਈਦ 2024 ਦੇ ਮੌਕੇ 'ਤੇ ਸਲਮਾਨ ਦੀ ਕੋਈ ਫਿਲਮ ਰਿਲੀਜ਼ ਨਹੀਂ ਹੋਈ ਹੈ। ਅਜਿਹੇ 'ਚ ਲੋਕ ਸਲਮਾਨ ਦੀਆਂ ਪੁਰਾਣੀਆਂ ਫਿਲਮਾਂ ਨੂੰ ਬਹੁਤ ਮਿਸ ਕਰ ਰਹੇ ਹਨ। 

View this post on Instagram

A post shared by Salman Khan (@beingsalmankhan)


ਹੋਰ ਪੜ੍ਹੋ: ਵਿਆਹ ਤੋਂ ਬਾਅਦ ਪਹਿਲੀ ਵਾਰ ਸਪਾਟ ਹੋਈ ਤਾਪਸੀ ਪਨੂੰ, ਲਾਲ ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

ਸਲਮਾਨ ਖਾਨ ਦਾ ਵਰਕ ਫਰੰਟ

ਸਲਮਾਨ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਏ ਸਨ। ਹਾਲਾਂਕਿ ਇਹ ਫਿਲਮ ਸਿਨੇਮਾਘਰਾਂ 'ਚ ਕੁਝ ਖਾਸ ਕਮਾਲ ਨਹੀਂ ਕਰ ਸਕੀ। ਪਰ ਇਸ ਫਿਲਮ 'ਚ ਅਭਿਨੇਤਰੀ ਪੂਜਾ ਹੇਗੜੇ ਨਾਲ ਸਲਮਾਨ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਸਲਮਾਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ, ਇਸ ਲਈ ਸਲਮਾਨ ਖਾਨ ਆਪਣੀ ਅਗਲੀ ਫਿਲਮ 'ਤੇ ਪੂਰੇ ਦਿਲ ਨਾਲ ਕੰਮ ਕਰ ਰਹੇ ਹਨ।


Related Post