'Kisi Ka Bhai Kisi Ki Jaan' Trailer: ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਸਲਮਾਨ ਦਾ ਦਮਦਾਰ ਅੰਦਾਜ਼
ਬਾਲੀਵੁੱਡ ਸਟਾਰ ਸਲਮਾਨ ਖ਼ਾਨ ਆਪਣੀ ਨਵੀਂ ਫਿਲਮ ''ਕਿਸੀ ਕਾ ਭਾਈ ਕਿਸੀ ਕੇ ਜਾਨ'' ਨੂੰ ਲੈ ਕੇ ਚਰਚਾ 'ਚ ਹਨ। ਇਸ ਫ਼ਿਲਮ ਦੇ ਟ੍ਰੇਲਰ 'ਚ ਐਕਸ਼ਨ ਦੇ ਨਾਲ-ਨਾਲ ਫੈਮਿਲੀ ਡਰਾਮਾ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਰਹਿ ਗਏ। ਟ੍ਰੇਲਰ ਵੇਖਣ ਤੋਂ ਬਾਅਦ ਫੈਨਜ਼ ਇਸ ਮਲਟੀਸਟਾਰਰ ਫ਼ਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ।

Film 'Kisi Ka Bhai Kisi Ki Jaan' Trailer out: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਆਪਣੀ ਨਵੀਂ ਫਿਲਮ 'ਕਿਸੀ ਕਾ ਭਾਈ ਕਿਸੀ ਕੇ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।
ਦੱਸ ਦਈਏ ਕਿ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਅਤੇ ਕੈਪਸ਼ਨ 'ਚ ਫ਼ਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕਰਨ ਦੇ ਸਮੇਂ ਦਾ ਐਲਾਨ ਕੀਤਾ। ਆਖਿਰਕਾਰ ਇਸ ਦਾ ਟ੍ਰੇਲਰ ਰਿਲੀਜ਼ ਹੋ ਗਿਆ।
ਐਕਸ਼ਨ ਨਾਲ ਭਰਪੂਰ ਟ੍ਰੇਲਰ
ਸਲਮਾਨ ਖ਼ਾਨ ਦੀ ਇਹ ਫ਼ਿਲਮ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਹਰ ਰੋਜ਼ ਫ਼ਿਲਮ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਸਾਹਮਣੇ ਆ ਰਹੀ ਹੈ। ਫ਼ਿਲਮ ਦੇ ਕਈ ਗੀਤ ਇੱਕ-ਇੱਕ ਕਰਕੇ ਰਿਲੀਜ਼ ਹੋ ਚੁੱਕੇ ਹਨ। ਅੱਜ ਸਵੇਰੇ ਹੀ ਸਲਮਾਨ ਖ਼ਾਨ ਨੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਸੀ। ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ। ਟ੍ਰੇਲਰ ਬਹੁਤ ਹੀ ਰੋਮਾਂਚਕ ਅਤੇ ਐਕਸ਼ਨ ਨਾਲ ਭਰਪੂਰ ਹੈ, ਜਿਸ ਕਾਰਨ ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਮਲਟੀ ਸਟਾਰਰ ਹੈ ਇਹ ਫ਼ਿਲਮ
ਫਰਹਾਦ ਸਾਮਜੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਐਕਸ਼ਨ, ਪਿਆਰ, ਰੋਮਾਂਸ, ਫੈਮਿਲੀ ਡਰਾਮਾ ਅਤੇ ਜਜ਼ਬਾਤ ਨਾਲ ਪੂਰੀ ਤਰ੍ਹਾਂ ਸਜੀ ਹੋਈ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੇ ਟ੍ਰੇਲਰ 'ਚ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਦੀ ਜੋੜੀ ਕਾਫੀ ਚੰਗੀ ਲੱਗ ਰਹੀ ਹੈ। ਪਰਿਵਾਰਕ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦਾ ਟ੍ਰੇਲਰ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ ਹਨ। ਫ਼ਿ ਲਮ 'ਚ ਸਲਮਾਨ ਦੇ ਨਾਲ-ਨਾਲ ਪੂਜਾ ਹੇਗੜੇ, ਰਾਣਾ ਦੱਗੂਬਾਤੀ ਵੈਂਕਟੇਸ਼, ਸ਼ਹਿਨਾਜ਼ ਗਿੱਲ, ਸਿਧਾਰਥ ਨਿਗਮ, ਰਾਘਵ ਜੁਆਲ ਅਤੇ ਪਲਕ ਤਿਵਾਰੀ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਕਿਸ ਦਿਨ ਹੋਵੇਗੀ ਰਿਲੀਜ਼
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖ਼ਾਨ ਈਦ ਦੇ ਖ਼ਾਸ ਦਿਨ 'ਤੇ ਆਪਣੀ ਫ਼ਿਲਮ ਰਿਲੀਜ਼ ਕਰ ਰਹੇ ਹਨ। ਇਸ ਲਈ ਹੁਣ ਇਹ ਫ਼ਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਪਿਛਲੀ ਵਾਰ ਈਦ 'ਤੇ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਹੁਣ ਸਲਮਾਨ ਪੂਰੇ 1ਸਾਲ ਬਾਅਦ ਇਸ ਫਿਲਮ 'ਚ ਨਜ਼ਰ ਆਉਣਗੇ।