ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੇ ਘਰ ਹੋਈ ਲੱਖਾਂ ਰੁਪਏ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫ਼ਤਾਰ
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਦੀ ਭੈਣ ਦੇ ਘਰੋਂ ਉਸ ਦੇ ਡਾਇਮੰਡ ਈਅਰਰਿੰਗਸ ਚੋਰੀ ਹੋ ਗਏ ਹਨ। ਇਨ੍ਹਾਂ ਡਾਇਮੰਡ ਈਅਰਰਿੰਗਸ ਦੀ ਕੀਮਤ ਲੱਖਾਂ ਰੁਪਏ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਨੌਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Salman Khan's sister Arpita's diamond earrings stolen: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਆਪਣੀ ਭੈਣ ਅਰਪਿਤਾ ਨੂੰ ਬਹੁਤ ਪਿਆਰ ਕਰਦੇ ਹਨ। ਇਹ ਗੱਲ ਕਿਸੇ ਕੋਲੋਂ ਲੁੱਕੀ ਨਹੀਂ ਹੈ। ਹਾਲ ਹੀ 'ਚ ਅਰਪਿਤਾ ਖ਼ਾਨ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।
ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਅਰਪਿਤਾ ਦੇ ਮੁੰਬਈ ਵਾਲੇ ਘਰ 'ਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਦੇ ਘਰੋਂ ਉਸ ਦੇ ਡਾਇਮੰਡ ਈਅਰਰਿੰਗਸ ਚੋਰੀ ਹੋ ਗਏ ਸਨ। ਇਸ ਮਾਮਲੇ 'ਚ ਹੁਣ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਅਰਪਿਤਾ ਦੇ ਘਰੋਂ ਉਸ ਦੇ ਡਾਇਮੰਡ ਈਅਰਰਿੰਗਸ ਚੋਰੀ ਹੋ ਗਏ ਹਨ। ਈਅਰਰਿੰਗਸ ਚੋਰੀ ਹੋਣ ਤੋਂ ਬਾਅਦ ਅਰਪਿਤਾ ਨੇ ਮੁੰਬਈ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਸਭ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਇੱਕ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਉਸਦੇ ਘਰ ਕੰਮ ਕਰਦਾ ਸੀ।
ਦਰਅਸਲ, ਦੋਸ਼ੀ ਦੀ ਪਛਾਣ ਵਿਲੇ ਪਾਰਲੇ ਈਸਟ ਦੇ ਅੰਬੇਵਾੜੀ ਝੁੱਗੀ ਦੇ ਨਿਵਾਸੀ ਸੰਦੀਪ ਹੇਗੜੇ ਵਜੋਂ ਹੋਈ ਹੈ। ਜੋ ਕਿ ਅਰਪਿਤਾ ਦੇ ਘਰ ਹਾਊਸ ਕੀਪਿੰਗ ਦਾ ਕੰਮ ਕਰਦਾ ਸੀ। ਅਰਪਿਤਾ ਨੇ ਆਪਣੀ ਪੁਲਿਸ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਨੇ ਮੇਅਕਪ ਟ੍ਰੇ ਦੇ ਵਿੱਚ ਆਪਣੇ ਡਾਇਮੰਡ ਈਅਰਰਿੰਗਸ ਰੱਖੇ ਸਨ, ਜੋ ਕਿ ਚੋਰੀ ਹੋ ਗਏ। ਇਨ੍ਹਾਂ ਡਾਇਮੰਡ ਈਅਰਰਿੰਗਸ ਦੀ ਕੀਮਤ 5 ਲੱਖ ਰੁਪਏ ਹੈ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਖਾਰ ਦੇ ਸੀਨੀਅਰ ਇੰਸਪੈਕਟਰ ਮੋਹਨ ਮਾਨੇ ਦੀ ਅਗਵਾਈ ਹੇਠ ਪੀਆਈ ਵਿਨੋਦ ਗਾਓਂਕਰ, ਪੀਐਸਆਈ ਲਕਸ਼ਮਣ ਕਾਕੜੇ, ਪੀਐਸਆਈ ਗਵਲੀ ਅਤੇ ਡਿਟੈਕਸ਼ਨ ਸਟਾਫ਼ ਦੀ ਇੱਕ ਟੀਮ ਬਣਾਈ ਗਈ ਸੀ। ਹੇਗੜੇ 11 ਹੋਰ ਲੋਕਾਂ ਦੇ ਨਾਲ ਅਰਪਿਤਾ ਦੇ ਹਾਊਸ ਕੀਪਿੰਗ ਸਟਾਫ ਦਾ ਹਿੱਸਾ ਸੀ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਇਹ ਵੀ ਸੁਣਨ 'ਚ ਆਇਆ ਹੈ ਕਿ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਬਿਨਾਂ ਕਿਸੇ ਨੂੰ ਦੱਸੇ ਫਰਾਰ ਹੋ ਗਿਆ ਸੀ।