ਚੰਗੇ ਅਦਾਕਾਰ ਹੀ ਨਹੀਂ ਸਗੋਂ ਚੰਗੇ ਬੇਟੇ ਵੀ ਨੇ ਸਲਮਾਨ ਖਾਨ, ਅਦਾਕਾਰ ਦੀ ਮਾਂ ਸਲਮਾ ਖਾਨ ਨਾਲ ਕਿਊਟ ਵੀਡੀਓ ਹੋਈ ਵਾਇਰਲ

By  Shaminder December 21st 2023 04:12 PM

Salman Khan with Mother: ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖਾਨ ਤੇ ਉਨ੍ਹਾਂ ਦੀ ਸਲਮਾ ਖਾਨ ਦੀ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਮਾਂ ਤੇ ਪੁੱਤ ਦੀ ਬਾਂਡਿੰਗ ਸਾਫ ਨਜ਼ਰ ਆ ਰਹੀ ਹੈ।

View this post on Instagram

A post shared by Salman Khan (@beingsalmankhan)

 


ਬਾਲੀਵੁੱਡ ਵਿੱਚ ਇੱਕ ਸੁਪਰਸਟਾਰ ਹੋਣ ਦੇ ਬਾਵਜੂਦ ਸਲਮਾਨ ਖਾਨ ਹਮੇਸ਼ਾਂ ਫੈਮਿਲੀ ਮੈਨ ਰਹੇ ਹਨ। ਉਨ੍ਹਾਂ ਨੂੰ ਅਕਸਰ ਹੀ ਖਾਸ ਮੌਕੇ ਤੇ ਤਿਉਹਾਰਾਂ ਦੇ ਸਮੇਂ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਸਲਮਾਨ ਖਾਨ ਆਪਣੀ ਮਾਂ ਸਲਮਾ ਖਾਨ ਦੇ ਸਭ ਤੋਂ ਲਾਡਲੇ ਬੇਟੇ ਹਨ। ਹਾਲ ਹੀ ਵਿੱਚ ਸਲਮਾਨ ਖਾਨ ਦੀ ਉਨ੍ਹਾਂ ਦੀ ਮਾਂ ਨਾਲ ਇੱਕ ਬੇਹੱਦ ਪਿਆਰੀ ਵੀਡੀਓ ਵਾਇਰਲ ਹੋ ਰਹੀ ਹੈ। 


ਵਾਇਰਲ ਹੋ ਰਹੀ ਇਹ ਵੀਡੀਓ ਇੱਕ ਪੈਪਰਾਜ਼ੀ ਦੇ ਅਕਾਊਂਟ ਉੱਤੇ ਸ਼ੇਅਰ ਕੀਤੀ ਗਈ ਹੈ। ਹਾਲ ਹੀ ਵਿੱਚ ਸਲਮਾਨ ਖਾਨ ਤੇ ਉਨ੍ਹਾਂ ਦੀ ਮਾਂ ਸਲਮਾ ਖਾਨ, ਸੋਹੇਲ ਖਾਨ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਿਲ ਹੋਏ। ਮਾਂ-ਪੁੱਤ ਦੀ ਪਾਰਟੀ 'ਚ ਪਹੁੰਚੀ ਅਤੇ ਇੱਕ ਆਦਰਸ਼ ਬੇਟੇ ਵਾਂਗ ਸਲਮਾਨ ਖਾਨ ਆਪਣੀ ਮਾਂ ਨੂੰ ਕਾਰ ਤੱਕ ਲੈ ਕੇ ਜਾਂਦੇ ਹੋਏ ਨਜ਼ਰ ਆਏ।


ਫੈਨਜ਼ ਆਪਣੇ ਪਿਆਰੇ ਭਾਈਜਾਨ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮਾਂ-ਬੇਟੇ ਦੀ ਇਹ ਕਿਊਟ ਜੋੜੀ ਫੈਨਜ਼ ਦਾ ਦਿਲ ਜਿੱਤ ਰਹੀ ਹੈ। 
ਦੱਸ ਦਈਏ ਕਿ ਇਸ ਸਾਲ ਸਲਮਾਨ ਖਾਨ ਦੀਆਂ 2 ਫਿਲਮਾਂ ਕਿਸੀ ਕਾ ਭਾਈ ਕਿਸੀ ਕੀ ਜਾਨ ਅਤੇ ਟਾਈਗਰ 3 ਰਿਲੀਜ਼ ਹੋਇਆਂ। ਫਿਲਮ ਟਾਈਗਰ 3 ਵਿੱਚ ਸਲਮਾਨ ਖਾਨ ਦੇ ਨਾਲ-ਨਾਲ ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਵੀ ਨਜ਼ਰ ਆਏ। ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ ਵਿੱਚ ਕਾਮਯਾਬ ਰਹੀ। 

View this post on Instagram

A post shared by Instant Bollywood (@instantbollywood)

 

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਫਿਲਮ 'ਜੱਟ ਐਂਡ ਜੁਲੀਅਟ 3' ਦੇ ਸੈੱਟ ਤੋਂ ਸਾਂਝਾ ਕੀਤਾ Mini Vlog, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਅ ਫੈਨਜ਼

ਸਲਮਾਨ ਖਾਨ ਨੇ 1988 ਵਿੱਚ 'ਬੀਵੀ ਹੋ ਤੋ ਐਸੀ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਲਮਾਨ ਖਾਨ ਹੁਣ ਤੱਕ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਕਰ ਚੁੱਕੇ ਹਨ। ਸਲਮਾਨ ਖਾਨ ਦੇ ਕੋਲ  ਅੱਗੇ ਕੁਝ ਚੰਗੇ ਪ੍ਰੋਜੈਕਟ ਹਨ। ਉਹ ਵਿਸ਼ਨੂੰ ਵਰਧਨ ਵੱਲੋਂ ਨਿਰਦੇਸ਼ਿਤ ਇੱਕ ਐਕਸ਼ਨ ਫਿਲਮ ਵਿੱਚ ਕੰਮ ਕਰਨਗੇ। ਸਲਮਾਨ ਖਾਨ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਟਾਈਗਰ vs ਪਠਾਨ ਵਿੱਚ ਵੀ ਨਜ਼ਰ ਆਉਣਗੇ।

Related Post