ਸਲਮਾਨ ਖਾਨ ਨੇ ਖਾਸ ਅੰਦਾਜ਼ 'ਚ ਮਨਾਇਆ ਭੈਣ ਅਰਪਿਤਾ ਦਾ ਜਨਮਦਿਨ, ਅਦਾਕਾਰ ਦੇ ਨਾਲ ਨਜ਼ਰ ਆਈ ਸਾਬਕਾ ਪ੍ਰੇਮਿਕਾ

ਅੱਜ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦਾ ਜਨਮਦਿਨ ਹੈ। ਦੇਰ ਰਾਤ ਉਸ ਨੇ ਆਪਣਾ ਜਨਮਦਿਨ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਮਨਾਇਆ। ਹੁਣ ਇਸ ਜਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

By  Pushp Raj August 3rd 2024 06:02 PM

Arpita Khan Birthday Bash: ਅੱਜ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦਾ ਜਨਮਦਿਨ ਹੈ। ਦੇਰ ਰਾਤ ਉਸ ਨੇ ਆਪਣਾ ਜਨਮਦਿਨ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਮਨਾਇਆ। ਹੁਣ ਇਸ ਜਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਸ ਵੀਡੀਓ 'ਚ ਬਰਥਡੇਅ ਗਰਲ ਅਰਪਿਤਾ ਆਪਣੇ ਭਰਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਤੀ ਅਤੇ ਬੱਚਿਆਂ ਨੂੰ ਕੇਕ ਖੁਆਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਵੀ ਪਹੁੰਚੇ।

View this post on Instagram

A post shared by Viral Bhayani (@viralbhayani)

ਅਰਪਿਤਾ ਦੇ ਬਰਥਡੇਅ ਬੈਸ਼ ਦੀ ਵੀਡੀਓ ਹੋਈ ਵਾਇਰਲ 

ਅਰਪਿਤਾ ਦੇ ਜਨਮਦਿਨ ਦੀ ਜੋ ਅੰਦਰੂਨੀ ਵੀਡੀਓ ਸਾਹਮਣੇ ਆਈ ਹੈ, ਉਸ ਵਿੱਚ ਉਹ ਆਪਣੇ ਪਤੀ ਆਯੂਸ਼ ਸ਼ਰਮਾ, ਬੇਟੇ ਆਹਿਲ ਅਤੇ ਭਰਾ ਸਲਮਾਨ ਅਤੇ ਸੋਹੇਲ ਖਾਨ ਸਣੇ ਹੋਰ ਮਹਿਮਾਨਾਂ ਦੇ ਨਾਲ ਜਨਮਦਿਨ ਦਾ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਲਮਾਨ ਖਾਨ ਆਯੁਸ਼ ਦੇ ਨਾਲ ਖੜ੍ਹੇ ਨਜ਼ਰ ਆਏ।

ਵੀਡੀਓ 'ਚ ਅਰਪਿਤਾ ਆਯੁਸ਼, ਸਲਮਾਨ ਅਤੇ ਸੋਹੇਲ ਨੂੰ ਕੇਕ ਵੀ ਖੁਆਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਲਮਾਨ ਖਾਨ ਆਪਣੀ ਭਤੀਜੀ ਨਾਲ ਮਸਤੀ ਕਰਦੇ ਵੀ ਨਜ਼ਰ ਆਏ। ਇਸ ਦੇ ਨਾਲ ਹੀ ਇਸ ਵੀਡੀਓ 'ਚ ਸਲਮਾਨ ਖਾਨ ਦੀ ਅਫਵਾਹ ਪ੍ਰੇਮਿਕਾ ਯੂਲੀਆ ਵੰਤੂਰ ਵੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਲਮਾਨ ਨੇ ਯੂਲੀਆ ਦਾ ਜਨਮਦਿਨ ਆਪਣੇ ਘਰ ਮਨਾਇਆ ਸੀ।

View this post on Instagram

A post shared by Aayush Sharma (@aaysharma)


ਹੋਰ ਪੜ੍ਹੋ :  Manish Paul Birthday:  ਮਨੀਸ਼ ਪਾਲ ਦਾ 43ਵਾਂ ਜਨਮਦਿਨ ਅੱਜ, ਜਾਣੋ ਕਿੰਝ ਬਤੌਰ  VJ ਤੋਂ ਕਿੰਝ ਬਾਲੀਵੁੱਡ ਦੇ ਮਸ਼ਹੂਰ ਹੋਸਟ ਬਣੇ ਮਨੀਸ਼ 


ਅਰਪਿਤਾ ਦਾ ਪਰਿਵਾਰ 

ਜੇਕਰ ਅਸੀਂ ਅਰਪਿਤਾ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀ ਗਲੈਮਰ ਲਾਈਫ ਤੋਂ ਦੂਰ ਹੈ। ਉਸਨੇ ਸਾਲ 2014 ਵਿੱਚ ਅਭਿਨੇਤਾ ਆਯੂਸ਼ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਨੂੰ ਲਗਭਗ 10 ਸਾਲ ਹੋ ਗਏ ਹਨ। ਦੋਵਾਂ ਦੇ ਦੋ ਬੱਚੇ ਹਨ, ਇਕ ਬੇਟਾ ਅਹਿਲ ਅਤੇ ਇਕ ਬੇਟੀ ਆਇਤ। ਖਾਸ ਗੱਲ ਇਹ ਹੈ ਕਿ ਸਲਮਾਨ ਅਤੇ ਉਨ੍ਹਾਂ ਦੀ ਭਤੀਜੀ ਆਇਤ ਦਾ ਜਨਮਦਿਨ ਇਕ ਹੀ ਦਿਨ ਯਾਨੀ 27 ਦਸੰਬਰ ਨੂੰ ਹੈ।ਅ ਯਾਤ ਦੇ ਜਨਮ ਤੋਂ ਬਾਅਦ ਸਲਮਾਨ ਖਾਨ ਆਪਣੀ ਭਾਂਜੀ ਦੇ ਨਾਲ ਹੀ ਜਨਮਦਿਨ ਮਨਾਉਂਦੇ ਹਨ।


Related Post