ਮਨੋਰੰਜਨ ਜਗਤ ਤੋਂ ਦੁੱਖਦਾਇਕ ਖ਼ਬਰ, 25 ਸਾਲਾਂ ਦੀ ਅਦਾਕਾਰਾ ਅਕਾਂਕਸ਼ਾ ਦੁਬੇ ਨੇ ਕੀਤੀ ਖੁਦਕੁਸ਼ੀ
ਮਨੋਰੰਜਨ ਜਗਤ ਤੋਂ ਇੱਕ ਬੇਹੱਦ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ । 25 ਸਾਲਾਂ ਦੀ ਅਦਾਕਾਰਾ ਅਕਾਂਕਸ਼ਾ ਦੁਬੇ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਹੈ ਕਿ ਭੋਜਪੁਰੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਕਾਂਕਸ਼ਾ ਦੁਬੇ (Akanksha Dubey) ਨੇ ਖੁਦਕੁਸ਼ੀ (suicide)ਕਰ ਲਈ ਹੈ । ਉਸ ਦੀ ਮੌਤ ਨੇ ਪੂਰੇ ਮਨੋਰੰਜਨ ਜਗਤ ਨੂੰ ਹੈਰਾਨ ਕਰ ਦਿੱਤਾ ਹੈ । ਕਈ ਅਦਾਕਾਰਾਂ ਨੇ ਉਸ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਹੋਰ ਪੜ੍ਹੋ : ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਹੋਇਆ ਦਿਹਾਂਤ, ਬਾਥਰੂਮ ਚੋਂ ਮਿਲੀ ਲਾਸ਼
ਅਕਾਂਕਸ਼ਾ ਦੀ ਮੌਤ ਨੇ ਖੜੇ ਕੀਤੇ ਕਈ ਸਵਾਲ
ਅਕਾਂਕਸ਼ਾ ਦੁਬੇ ਦੀ ਮੌਤ ਦੇ ਕਾਰਨ ਕਈ ਸਵਾਲ ਖੜੇ ਹੋ ਗਏ ਹਨ । ਇੰਡਸਟਰੀ ਦੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਉਸ ਨੇ ਨਿੱਕੀ ਜਿਹੀ ਉਮਰ ‘ਚ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ । ਅਕਾਂਕਸ਼ਾ ਭੋਜਪੁਰੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਸੀ ।
1997 ‘ਚ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਚ ਜਨਮੀ ਅਕਾਂਕਸ਼ਾ ਜਦੋਂ ਤਿੰਨ ਸਾਲ ਦੀ ਸੀ ਤਾਂ ਉਹ ਮੁੰਬਈ ਆ ਗਈ ਸੀ । ਇੱਥੇ ਹੀ ਉਸ ‘ਚ ਮਾਡਲਿੰਗ, ਡਾਂਸ ਅਤੇ ਅਦਾਕਾਰੀ ਦਾ ਸ਼ੌਂਕ ਜਾਗਿਆ ਸੀ ।
ਅਕਾਂਕਸ਼ਾ ਨੇ ਬਹੁਤ ਛੋਟੀ ਉਮਰ ‘ਚ ਅਦਾਕਾਰੀ ਕੀਤੀ ਸੀ ਸ਼ੁਰੂ
ਅਕਾਂਕਸ਼ਾ ਨੇ ਮਹਿਜ਼ 17 ਸਾਲ ਦੀ ਉਮਰ ‘ਚ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ । ਆਪਣੇ ਅਦਾਕਾਰੀ ਦੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਅਕਾਂਕਸ਼ਾ ਨੂੰ ਕਈ ਵਾਰ ਆਡੀਸ਼ਨ ਦੇ ਦੌਰਾਨ ਰਿਜੈਕਟ ਵੀ ਕਰ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਉਸ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਆਡੀਸ਼ਨ ਦਿੰਦੀ ਰਹੀ ਅਤੇ ਆਖਿਰਕਾਰ ਉਹ ਅਦਾਕਾਰੀ ਦੇ ਖੇਤਰ ‘ਚ ਐਂਟਰੀ ਕਰਨ ‘ਚ ਕਾਮਯਾਬ ਰਹੀ ।