ਰੂਮਰਡ ਕਪਲ ਤਮੰਨਾ ਭਾਟੀਆ ਅਤੇ ਵਿਜੇ ਵਰਮਾ ਆਨ ਸਕ੍ਰੀਨ ਰੋਮਾਂਸ ਕਰਦੇ ਨਜ਼ਰ ਆਉਣਗੇ, ਲਸਟ ਸਟੋਰੀਜ਼ 2 ਦਾ ਟੀਜ਼ਰ ਹੋਇਆ ਰਿਲੀਜ਼

'ਲਸਟ ਸਟੋਰੀਜ਼ 2' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਤੇ ਇਸ ਫਿਲਮ ਵਿੱਚ ਰੂਮਰਡ ਕਪਲ ਤਮੰਨਾ ਭਾਟੀਆ ਅਤੇ ਵਿਜੇ ਵਰਮਾ ਆਨ ਸਕ੍ਰੀਨ ਰੋਮਾਂਸ ਕਰਦੇ ਨਜ਼ਰ ਆਉਣਗੇ। ਦੋਵਾਂ ਨੇ ਇੰਸਟਾਗ੍ਰਾਮ ਉੱਤੇ ਸਟੋਰੀਜ਼ ਪਾ ਕੇ ਆਪਣੀ ਆਉਣ ਵਾਲੀ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ ।

By  Entertainment Desk June 8th 2023 12:24 PM -- Updated: June 8th 2023 12:42 PM

'ਲਸਟ ਸਟੋਰੀਜ਼' ਦਾ ਦੂਜਾ ਭਾਗ ਤੁਹਾਨੂੰ ਸਭ ਨੂੰ ਐਕਸਾਈਟ ਕਰਨ ਲਈ ਬਿਲਕੁਲ ਤਿਆਰ ਹੈ। ਇਸ ਵਾਰ ਤੁਹਾਨੂੰ ਬਿਲਕੁਲ ਨਵੀਆਂ ਕਹਾਣੀਆਂ ਅਤੇ ਸ਼ਾਨਦਾਰ ਨਵੀਂ ਕਾਸਟ ਦੇਖਣ ਨੂੰ ਮਿਲੇਗੀ। 'ਲਸਟ ਸਟੋਰੀਜ਼ 2' (Lust Stories-2)ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ 'ਚ ਕਾਜੋਲ, ਨੀਨਾ ਗੁਪਤਾ, ਤਮੰਨਾ ਭਾਟੀਆ, ਵਿਜੇ ਵਰਮਾ, ਮ੍ਰਿਣਾਲ ਠਾਕੁਰ ਸਮੇਤ ਕਈ ਸਿਤਾਰੇ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਲਸਟ ਸਟੋਰੀਜ਼ 2 ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। 


ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਤਮੰਨਾ ਭਾਟੀਆ ਅਤੇ ਵਿਜੇ ਵਰਮਾ ਦੇ ਰਿਸ਼ਤੇ ਤੇ ਡੇਟਿੰਗ ਨੂੰ ਲੈ ਕੇ ਪਹਿਲਾਂ ਹੀ ਕਈ ਅਫਵਾਹਾਂ ਚੱਲ ਰਹੀਆਂ ਹਨ। ਹੁਣ ਦੋਵੇਂ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਤੇ ਰੋਮਾਂਸ਼ ਕਰਦੇ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਨੂੰ ਨਵੇਂ ਸਾਲ ਦੇ ਮੌਕੇ ਉੱਤੇ ਗੋਆ ਵਿੱਚ ਇਕੱਠੇ ਦੇਖਿਆ ਗਿਆ ਸੀ, ਉਸ ਸਮੇਂ ਤੋਂ ਹੀ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਦੋਵੇਂ ਡੇਟ ਕਰ ਰਹੇ ਹਨ। ਡੇਟਿੰਗ ਦੀਆਂ ਅਫਵਾਹਾਂ ਸੱਚ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਦੋਵੇਂ ਲਸਟ ਸਟੋਰੀਜ਼ 2 ਦੇ ਸੈੱਟ ਉੱਤੇ ਮਿਲੇ ਸਨ ਤੇ ਉੱਥੋਂ ਹੀ ਦੋਵੇਂ ਇੱਕ ਦੂਜੇ ਦੇ ਨੇੜੇ ਆਏ। ਖੈਰ ਤਮੰਨਾ ਭਾਟੀਆ ਅਤੇ ਵਿਜੇ ਵਰਮਾ ਆਪਣੇ ਰਿਸ਼ਤੇ ਨੂੰ ਕਦੋਂ ਅਧਿਕਾਰਤ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਜੇ ਗੱਲ ਕਰੀਏ ਫਿਲਮ ਦੀ ਤਾਂ , ਬਿਲਕੁਲ ਦੋਵੇਂ ਇਸ ਫਿਲਮ ਵਿੱਚ ਰੋਮਾਂਸ ਕਰਦੇ ਨਜ਼ਰ ਆਉਣਗੇ। 


'ਲਸਟ ਸਟੋਰੀਜ਼' ਦੀ ਗੱਲ ਕਰੀਏ ਤਾਂ ਇਹ ਸਾਲ 2018 'ਚ ਰਿਲੀਜ਼ ਹੋਈ ਸੀ। ਇਸ ਵਿੱਚ ਚਾਰ ਨਿਰਦੇਸ਼ਕਾਂ ਅਨੁਰਾਗ ਕਸ਼ਯਪ, ਜ਼ੋਇਆ ਅਖਤਰ, ਦਿਬਾਕਰ ਬੈਨਰਜੀ ਅਤੇ ਕਰਨ ਜੌਹਰ ਦੀ ਕਹਾਣੀ ਸੀ। ਇਹ 2013 ਦੀ ਐਂਥੋਲੋਜੀ ਫਿਲਮ 'ਬਾਂਬੇ ਟਾਕੀਜ਼' ਦੇ ਕਾਂਸੈਪਟ 'ਤੇ ਆਧਾਰਿਤ ਸੀ। ਇਸ ਵਿੱਚ ਰਾਧਿਕਾ ਆਪਟੇ, ਭੂਮੀ ਪੇਡਨੇਕਰ, ਮਨੀਸ਼ਾ ਕੋਇਰਾਲਾ, ਕਿਆਰਾ ਅਡਵਾਨੀ ਅਤੇ ਆਕਾਸ਼, ਵਿੱਕੀ ਕੌਸ਼ਲ, ਨੇਹਾ ਧੂਪੀਆ ਸਮੇਤ ਹੋਰ ਸਿਤਾਰੇ ਸਨ।

View this post on Instagram

A post shared by Tamannaah Bhatia (@tamannaahspeaks)


'ਲਸਟ ਸਟੋਰੀਜ਼ 2' ਦੀ ਕਾਸਟ:  ਹੁਣ ਇਸਦੇ ਅਗਲੇ ਭਾਗ ਦੀ ਗੱਲ ਕਰੀਏ ਤਾਂ ਲਸਟ ਸਟੋਰੀਜ਼ 2 ਵਿੱਚ ਚਾਰ ਨਿਰਦੇਸ਼ਕਾਂ ਅਮਿਤ ਰਵਿੰਦਰਨਾਥ ਸ਼ਰਮਾ, ਕੋਂਕਣਾ ਸੇਨ ਸ਼ਰਮਾ, ਆਰ ਬਾਲਕੀ, ਸੁਜੋਏ ਘੋਸ਼ ਦੀ ਕਹਾਣੀ ਹੈ। ਕਾਸਟ ਦੀ ਗੱਲ ਕਰੀਏ ਤਾਂ ਅੰਮ੍ਰਿਤਾ ਸੁਭਾਸ਼, ਅੰਗਦ ਬੇਦੀ, ਕਾਜੋਲ, ਕੁਮੁਦ ਮਿਸ਼ਰਾ, ਮ੍ਰਿਣਾਲ ਠਾਕੁਰ, ਨੀਨਾ ਗੁਪਤਾ, ਤਮੰਨਾ ਭਾਟੀਆ, ਤਿਲੋਤਮਾ ਸ਼ੋਮ ਅਤੇ ਵਿਜੇ ਵਰਮਾ ਇਸ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਤੁਸੀਂ ਘਰ ਬੈਠੇ ਆਰਾਮ ਨਾਲ ਦੇਖ ਸਕਦੇ ਹੋ। ਇਹ OTT 'ਤੇ ਰਿਲੀਜ਼ ਹੋ ਰਿਹਾ ਹੈ। ਤੁਸੀਂ ਇਸ ਨੂੰ 29 ਜੂਨ 2023 ਨੂੰ Netflix 'ਤੇ ਦੇਖ ਸਕਦੇ ਹੋ।



Related Post