ਰੁਬੀਨਾ ਦਿਲੈਕ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪ੍ਰੈਗਨੇਂਸੀ ਦਾ ਅਧਿਕਾਰਕ ਤੌਰ ‘ਤੇ ਕੀਤਾ ਐਲਾਨ, ਵੇਖੋ ਅਦਾਕਾਰਾ ਦੀਆਂ ਬੇਬੀ ਬੰਪ ਦੇ ਨਾਲ ਤਸਵੀਰਾਂ
ਰੁਬੀਨਾ ਦਿਲੈਕ ਨੇ ਆਪਣੇ ਪਤੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਅਧਿਕਾਰਕ ਤੌਰ ‘ਤੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਅਦਾਕਾਰਾ ਨੇ ਲਿਖਿਆ ‘ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਇੱਕਠੇ ਦੁਨੀਆ ਨੂੰ ਵੇਖਾਂਗੇ।
ਰੁਬੀਨਾ ਦਿਲੈਕ (Rubina Dilak)ਨੇ ਆਪਣੇ ਪਤੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਅਧਿਕਾਰਕ ਤੌਰ ‘ਤੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਅਦਾਕਾਰਾ ਨੇ ਲਿਖਿਆ ‘ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਇੱਕਠੇ ਦੁਨੀਆ ਨੂੰ ਵੇਖਾਂਗੇ। ਜਿਸ ਤੋਂ ਬਾਅਦ ਅਸੀਂ ਡੇਟਿੰਗ ਸ਼ੁਰੂ ਕੀਤੀ ਅਤੇ ਫਿਰ ਵਿਆਹ ਕੀਤਾ ਅਤੇ ਹੁਣ ਇੱਕ ਪਰਿਵਾਰ ਦੇ ਰੂਪ ‘ਚ ਛੋਟੇ ਯਾਤਰੀ ਦਾ ਜਲਦ ਹੀ ਸਵਾਗਤ ਕਰਾਂਗੇ’।
ਹੋਰ ਪੜ੍ਹੋ : ਰਾਣਾ ਰਣਬੀਰ ਦੀ ਧੀ ਸੀਰਤ ਨੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਅਦਾਕਾਰਾ ਨੂੰ ਮਿਲ ਰਹੀਆਂ ਵਧਾਈਆਂ
ਜਿਉਂ ਹੀ ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ । ਇਸ ਤੋਂ ਜੰਨਤ ਜ਼ੁਬੇਰ ਨੇ ਵੀ ਲਿਖਿਆ ‘ਯਾ ਮਾਸ਼ਾ ਅੱਲ੍ਹਾ’ । ਜਦੋਂਕਿ ਸ਼ਿਵਾਂਗੀ ਜੋਸ਼ੀ ਨੇ ਵੀ ਅਦਾਕਾਰਾ ਨੂੰ ਵਧਾਈ ਵਾਲਾ ਮੈਸੇਜ ਭੇਜਿਆ ਹੈ ।
ਬਲੈਕ ਟੌਪ ‘ਚ ਦਿਖੀ ਖੂਬਸੂਰਤੀ
ਅਦਾਕਾਰਾ ਰੁਬੀਨਾ ਦਿਲੈਕ ਬਲੈਕ ਟੌਪ ‘ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ । ਜਦੋਂਕਿ ਅਭਿਨਵ ਸ਼ੁਕਲਾ ਨੇ ਵ੍ਹਾਈਟ ਕਲਰ ਦੀ ਹੂਡੀ ਅਤੇ ਬਲੂ ਜੀਨਸ ‘ਚ ਨਜ਼ਰ ਆਏ । ਇਸ ਤੋਂ ਪਹਿਲਾਂ ਅਦਾਕਾਰਾ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।ਪਰ ਅਦਾਕਾਰਾ ਨੇ ਇਸ ਬਾਰੇ ਖੁੱਲ੍ਹ ਕੇ ਕਦੇ ਵੀ ਗੱਲ ਨਹੀਂ ਸੀ ਕੀਤੀ ।
ਬੀਤੇ ਦਿਨੀਂ ਅਦਾਕਾਰਾ ਨੇ ਆਪਣੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿਸ ਤੋਂ ਬਾਅਦ ਉਸ ਦੀ ਪ੍ਰੈਗਨੇਂਸੀ ਦੇ ਕਿਆਸ ਲਗਾਏ ਜਾ ਰਹੇ ਸਨ । ਪਰ ਅਦਾਕਾਰਾ ਨੇ ਇਸ ਬਾਰੇ ਕੁਝ ਨਹੀਂ ਸੀ ਬੋਲਿਆ । ਪਰ ਹੁਣ ਇਸ ਜੋੜੀ ਨੇ ਮਾਪੇ ਬਣਨ ਦਾ ਐਲਾਨ ਕਰ ਦਿੱਤਾ ਹੈ ।