‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਦੀ ਕਹਾਣੀ ਤਮਿਲ ਰੌਕਰਸ ‘ਤੇ ਹੋਈ ਲੀਕ

ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ । ਪਰ ਇਸ ਤੋਂ ਬਾਅਦ ਇਹ ਫ਼ਿਲਮ ਤਮਿਲ ਰੌਕਰਸ ‘ਤੇ ਲੀਕ ਹੋ ਗਈ ਹੈ । ਜਿਸ ਨੂੰ ਲੈ ਕੇ ਜਿੱਥੇ ਫ਼ਿਲਮ ਸਟਾਰਸ ਚਿੰਤਾ ‘ਚ ਹਨ, ਉੱਥੇ ਹੀ ਫ਼ਿਲਮ ਮੇਕਰਸ ਵੀ ਪ੍ਰੇਸ਼ਾਨ ਹਨ ।

By  Shaminder July 28th 2023 01:32 PM

ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ । ਪਰ ਇਸ ਤੋਂ ਬਾਅਦ ਇਹ ਫ਼ਿਲਮ ਤਮਿਲ ਰੌਕਰਸ ‘ਤੇ ਲੀਕ ਹੋ ਗਈ ਹੈ । ਜਿਸ ਨੂੰ ਲੈ ਕੇ ਜਿੱਥੇ ਫ਼ਿਲਮ ਸਟਾਰਸ ਚਿੰਤਾ ‘ਚ ਹਨ, ਉੱਥੇ ਹੀ ਫ਼ਿਲਮ ਮੇਕਰਸ ਵੀ ਪ੍ਰੇਸ਼ਾਨ ਹਨ ।  ਤਮਿਲ ਰੌਕਰਸ ‘ਤੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਪਲਾਟ ਲੀਕ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ‘ਚ ਦਿੱਲੀ ਦਾ ਬੈਕਗਰਾਊਂਡ ਹੈ । ਜਿਸ ‘ਚ ਅਦਾਕਾਰ ਰਣਵੀਰ ਸਿੰਘ (Ranveer Singh) ਨੇ ਦਿੱਲੀ ਦੇ ਵਿਗੜੇ ਹੋਏ ਅਮੀਰਜ਼ਾਦੇ ਦਾ ਕਿਰਦਾਰ ਨਿਭਾਇਆ ਹੈ ।


 ਹੋਰ ਪੜ੍ਹੋ : ਹਿਨਾ ਖ਼ਾਨ ਦੀਆਂ ਗਰੀਨ ਡਰੈੱਸ ‘ਚ ਤਸਵੀਰਾਂ ਨੇ ਜਿੱਤਿਆ ਫੈਨਸ ਦਾ ਦਿਲ

ਦੂਜੇ ਪਾਸੇ ਆਲੀਆ ਭੱਟ ਇੱਕ ਈਮਾਨਦਾਰ ਆਡੀਟਰਸ ਦੇ ਪਰਿਵਾਰ ਦੀ ਇੱਕ ਬੰਗਾਲੀ ਕੁੜੀ ਹੈ ।ਖਬਰਾਂ ਮੁਤਾਬਕ ਫ਼ਿਲਮ ਦੇ ਐੱਚ ਡੀ ਪ੍ਰਿੰਟ ਤਮਿਲ ਰੌਕਰਸ ਤੇ ਹੋਰ ਕਈ ਸਾਈਟਾਂ ‘ਤੇ ਉਪਲਬਧ ਕਰਵਾਏ ਗਏ ਹਨ ।ਰਣਵੀਰ ਅਤੇ ਆਲੀਆ ਭੱਟ ਦੀ ਇਹ ਫ਼ਿਲਮ   ਵੱਡੇ ਪਰਦੇ ‘ਤੇ ਧਮਾਲ ਮਚਾ  ਰਹੀ ਹੈ, ਪਰ ਫ਼ਿਲਮ ਲੀਕ ਹੋਣ ਨੂੰ ਲੈ ਕੇ ਇਹ ਫ਼ਿਲਮ ਸਟਾਰਸ ਚਿੰਤਾ ‘ਚ ਹਨ ।


ਕਰਣ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫ਼ਿਲਮ ਦਾ ਇੱਕ ਪੋਸਟਰ ਵੀ ਸ਼ੇਅਰ ਕੀਤਾ ਸੀ । ਜਿਸ ‘ਚ ਰਣਵੀਰ ਸਿੰਘ, ਜਯਾ ਬੱਚਨ ਅਤੇ ਆਲੀਆ ਭੱਟ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਵੀ ਨਜ਼ਰ ਆ ਰਹੇ ਹਨ ।  ਕਰਣ ਨੇ ਲਿਖਿਆ ‘ਮਿਲੋ ਰੰਧਾਵਾ ਅਤੇ ਚੈਟਰਜੀ ਫੈਮਿਲੀ ਨੂੰ…ਇਸ ਕੈਪਸ਼ਨ ਤੋਂ ਪਤਾ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ਦੋ ਵੱਖ ਵੱਖ ਪਰਿਵਾਰਾਂ ਦੇ ਟਕਰਾਅ ਨੂੰ ਦਰਸਾਏਗੀ ।   

  View this post on Instagram

A post shared by Karan Johar (@karanjohar)


Related Post