ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਲਈ ਰਿਲਾਇੰਸ ਮੁਲਾਜ਼ਮਾਂ ਨੂੰ ਮਿਲਿਆ ਸੱਦਾ, ਵੇਖੋ ਵੀਡੀਓ

ਅੱਜ ਸ਼ਾਮ ਨੂੰ ਜੀਓ ਵਰਲਡ ਸੈਂਟਰ ‘ਚ ਬਰਾਤ ਇੱਕਠੀ ਹੋਵੇਗੀ ਜਿਸ ਤੋਂ ਬਾਅਦ ਰਾਤ ਅੱਠ ਵਜੇ ਦੇ ਕਰੀਬ ਵਰਮਾਲਾ ਦੀ ਰਸਮ ਹੋਵੇਗੀ। ਇਸ ਤੋਂ ਬਾਅਦ ਵਿਆਹ ਦੀਆਂ ਬਾਕੀ ਰਸਮਾਂ ਰਾਤ 8:30 ਵਜੇ ਹੋਣਗੀਆਂ।

By  Shaminder July 12th 2024 04:06 PM

ਅਨੰਤ ਅੰਬਾਨੀ (Anant Ambani) ਤੇ ਰਾਧਿਕਾ ਅੱਜ ਵਿਆਹ (Wedding) ਦੇ ਬੰਧਨ ‘ਚ ਬੱਝ ਜਾਣਗੇ । ਵਿਆਹ ‘ਚ ਬਾਲੀਵੁੱਡ, ਹਾਲੀਵੁੱਡ, ਸਿਆਸਤ ਅਤੇ ਉਦਯੋਗ ਜਗਤ ਦੀਆਂ ਵੱਡੀਆਂ ਹਸਤੀਆਂ ਸ਼ਾਮਿਲ ਹੋਣਗੀਆਂ। ਇਸ ਤੋਂ ਇਲਾਵਾ ਰਿਲਾਇੰਸ ਦੇ ਕਰਮਚਾਰੀਆਂ ਨੂੰ ਵੀ ਵਿਆਹ ਦਾ ਸੱਦਾ ਭੇਜਿਆ ਗਿਆ ਹੈ। ਜਿਸ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 


ਹੋਰ ਪੜ੍ਹੋ  : ਜਹਾਜ਼ ‘ਚ ਪਹਿਲੀ ਵਾਰ ਬੈਠੀ ਸੁਨੰਦਾ ਸ਼ਰਮਾ ਦੀ ਮੰਮੀ, ਇਸ ਤਰ੍ਹਾਂ ਗਾਇਕਾ ਨੇ ਮਾਂ ਨੂੰ ਕਰਵਾਈ ਜਹਾਜ਼ ਰਾਹੀਂ ਪਹਿਲੀ ਯਾਤਰਾ

ਇਹ ਹੈ ਵਿਆਹ ਦਾ ਪੂਰਾ ਸ਼ੈਡਿਊਲ 

ਅੱਜ ਸ਼ਾਮ ਨੂੰ ਜੀਓ ਵਰਲਡ ਸੈਂਟਰ ‘ਚ ਬਰਾਤ ਇੱਕਠੀ ਹੋਵੇਗੀ ਜਿਸ ਤੋਂ ਬਾਅਦ ਰਾਤ ਅੱਠ ਵਜੇ ਦੇ ਕਰੀਬ ਵਰਮਾਲਾ ਦੀ ਰਸਮ ਹੋਵੇਗੀ। ਇਸ ਤੋਂ ਬਾਅਦ ਵਿਆਹ ਦੀਆਂ ਬਾਕੀ ਰਸਮਾਂ ਰਾਤ 8:30 ਵਜੇ ਹੋਣਗੀਆਂ। ਵਿਆਹ ‘ਚ ਆਉਣ ਵਾਲੇ ਮਹਿਮਾਨਾਂ ਦੇ ਲਈ ਰਿਵਾਇਤੀ ਭਾਰਤੀ ਡ੍ਰੈਸ ਕੋਡ ਰੱਖਿਆ ਗਿਆ ਹੈ। ਇਸ ਤੋਂ ਬਾਅਦ ਤੇਰਾਂ ਅਤੇ ਚੌਦਾਂ ਜੁਲਾਈ ਨੂੰ ਰਿਸੈਪਸ਼ਨ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਹੈ।


ਦੱਸ ਦਈਏ ਕਿ ਦੇਸ਼ ਵਿਦੇਸ਼ ਤੋਂ ਇਸ ਵਿਆਹ ‘ਚ ਸ਼ਾਮਿਲ ਹੋਣ ਦੇ ਲਈ ਮਹਿਮਾਨ ਆ ਰਹੇ ਹਨ । ਜਿਸ ਦੇ ਨਾਲ –ਨਾਲ ਰਿਲਾਇੰਸ ਕਰਮਚਾਰੀਆਂ ਨੂੰ ਵੀ ਸ਼ਾਹੀ ਸੱਦਾ ਪੱਤਰ ਭੇਜਿਆ ਗਿਆ ਹੈ।ਇਸ ਸੱਦਾ ਪੱਤਰ ‘ਚ ਵੱਖ ਵੱਖ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਹਨ । ਜੋ ਕਿ ਨਾਰੰਗੀ ਰੰਗ ਦਾ ਹੈ, ਜਿਸ ‘ਤੇ ਗੋਲਡਨ ਕਲਰ ਦੇ ਨਾਲ ਲਿਖਿਆ ਗਿਆ ਹੈ।ਦੱਸ ਦਈਏ ਕਿ ਹੁਣ ਤੱਕ ਇਸ ਵਿਆਹ ‘ਚ ਸ਼ਾਮਿਲ ਹੋਣ ਦੇ ਲਈ ਕਿਮ ਕਾਰਦਿਸ਼, ਪ੍ਰਿਯੰਕਾ ਚੋਪੜਾ ਸਣੇ ਕਈ ਵੱਡੀਆਂ ਹਸਤੀਆਂ ਪਹੁੰਚ ਚੁੱਕੀਆਂ ਹਨ।  

View this post on Instagram

A post shared by dia (@ltwt2497)





Related Post