ਰੇਖਾ ਨੇ ਬੇਹੱਦ ਖੂਬਸੁਰਤ ਅੰਦਾਜ਼ 'ਚ ਮੌਮ ਟੂ ਬੀ ਰਿੱਚਾ ਚੱਡਾ ਨੂੰ ਦਿੱਤਾ ਅਸ਼ੀਰਵਾਦ, ਵੀਡੀਓ ਹੋਈ ਵਾਇਰਲ

ਬਾਲੀਵੁੱਡ ਅਦਾਕਾਰਾ ਰੇਖਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰੇਖਾ ਨੇ ਕੁਝ ਅਜਿਹਾ ਕੀਤਾ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਪਰ ਉਸ ਦਾ ਇਹ ਕਿਊਟ ਵੀਡੀਓ ਇਹ ਦਰਸਾਉਂਦੀ ਹੈ ਕਿ ਉਹ ਆਪਣੇ ਜਾਣ-ਪਛਾਣ ਵਾਲਿਆਂ ਦੀ ਕਿੰਨੀ ਇੱਜ਼ਤ ਤੇ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹੈ। ਰੇਖਾ ਦੀ ਇਹ ਵੀਡੀਓ ਰਿੱਚਾ ਚੱਡਾ ਦੇ ਨਾਲ ਹੈ।

By  Pushp Raj April 26th 2024 05:12 PM

Rekha blesses Richa Chadha : ਬਾਲੀਵੁੱਡ ਅਦਾਕਾਰਾ ਰੇਖਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰੇਖਾ ਨੇ ਕੁਝ ਅਜਿਹਾ ਕੀਤਾ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਪਰ ਉਸ ਦਾ ਇਹ ਕਿਊਟ ਵੀਡੀਓ ਇਹ ਦਰਸਾਉਂਦੀ ਹੈ ਕਿ ਉਹ ਆਪਣੇ ਜਾਣ-ਪਛਾਣ ਵਾਲਿਆਂ ਦੀ ਕਿੰਨੀ ਇੱਜ਼ਤ ਤੇ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹੈ। ਰੇਖਾ ਦੀ ਇਹ ਵੀਡੀਓ ਰਿੱਚਾ ਚੱਡਾ ਦੇ ਨਾਲ ਹੈ। 

ਇਸ ਵੀਡੀਓ ਦੇ ਵਿੱਚ ਤੁਸੀਂ ਰੇਖਾ ਤੇ ਰਿੱਚਾ ਚੱਡਾ ਦੀ ਫਿਲਮ ਹੀਰਾਮੰਡੀ ਸਪੈਸ਼ਲ ਸਕ੍ਰੀਨਿੰਗ ਦੇ ਦੌਰਾਨ ਹੋਈ ਨਿੱਕੀ ਜਿਹੀ ਮੁਲਾਕਾਤ ਨੂੰ ਵੇਖ ਸਕਦੇ ਹੋ। ਵੀਡੀਓ ਦੇ ਵਿੱਚ ਪਹਿਲਾਂ ਰੇਖਾ ਰਿਚਾ ਨੂੰ ਗਲੇ ਮਿਲਦੀ ਤੇ ਉਸ ਨੂੰ ਕੁੱਝ ਸਮਝਾਉਂਦੀ ਨਜ਼ਰ ਆ ਰਹੀ ਹੈ। 

View this post on Instagram

A post shared by Viral Bhayani (@viralbhayani)


ਇਸ ਮਗਰੋਂ  ਉਹ ਝੁਕ ਕੇ ਰਿੱਚਾ ਦੇ ਬੇਬੀ ਬੰਪ ਉੱਤੇ ਪਿਆਰ ਨਾਲ ਕਿੱਸ ਕਰਦੀ ਹੈ ਤੇ ਉਸ ਨੂੰ ਅਸ਼ੀਰਵਾਦ ਦਿੰਦੀ ਹੈ। ਰੇਖਾ ਨੂੰ ਅਜਿਹਾ ਕਰਦੇ ਦੇਖ ਰਿੱਚਾ ਖੁਦ ਵੀ ਕਾਫੀ ਭਾਵੁਕ ਹੋ ਜਾਂਦੀ ਹੈ। ਉਸ ਨੂੰ ਸ਼ਾਇਦ ਉਮੀਦ ਨਹੀਂ ਸੀ ਕਿ ਰੇਖਾ ਅਜਿਹਾ ਕੁਝ ਕਰਨ ਜਾ ਰਹੀ ਹੈ ਪਰ ਰੇਖਾ ਨੇ ਇੱਥੇ ਸਭ ਦਾ ਦਿਲ ਜਿੱਤ ਲਿਆ।

ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ ਯੂਜ਼ਰਸ ਰੇਖਾ ਦੀ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਸਨ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਸੋ ਸਵੀਟ ਰੇਖਾ ਜੀ। ਇੱਕ ਹੋਰ ਨੇ ਲਿਖਿਆ, ਰੇਖਾ ਜੀ ਵਿੱਚ ਬਹੁਤ ਪਿਆਰ ਅਤੇ ਉਨ੍ਹਾਂ ਦਿਲ ਬਹੁਤ ਸਾਫ ਹੈ। 

View this post on Instagram

A post shared by ali fazal (@alifazal9)



ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਮੁੰਬਈ ਕੰਸਰਟ ਦੌਰਾਨ ਗਾਇਆ ਇਸ ਗੀਤ ਦਾ ਅਨਰਿਲੀਜ਼ ਵਰਜ਼ਨ, ਫੈਨਜ਼ ਗਾਇਕ ਤੋਂ ਕੀਤੀ ਖਾਸ ਡਿਮਾਂਡ

ਦੱਸ ਦੇਈਏ ਕਿ ਰਿਚਾ ਚੱਢਾ ਤੇ ਉਸ ਦੇ ਪਤੀ ਅਲੀ ਫਜ਼ਲ ਨੇ ਇਸੇ ਸਾਲ 9 ਫਰਵਰੀ ਨੂੰ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਮਾਤਾ-ਪਿਤਾ ਬਨਣ ਜਾ ਰਹੇ ਹਨ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਰਿੱਚਾ ਨੂੰ ਆਪਣਾ ਖਿਆਲ ਰੱਖਣ ਲਈ ਕਹਿ ਰਹੇ ਹਨ। 


Related Post