ਬੀਮਾਰੀ ਦੇ ਕਾਰਨ ਰਸ਼ਮੀ ਦੇਸਾਈ ਦਾ ਕਰੀਅਰ ਹੋ ਗਿਆ ਸੀ ਤਬਾਹ, ਮੁੜ ਤੋਂ ਇੰਡਸਟਰੀ ‘ਚ ਬਣਾਈ ਸੀ ਜਗ੍ਹਾ
ਰਸ਼ਮੀ ਦੇਸਾਈ (Rashmi Desai) ਦਾ ਅੱਜ ਜਨਮ ਦਿਨ (Birthday)ਹੈ।ਅਦਾਕਾਰਾ ਨੂੰ ਉਸ ਦੇ ਫੈਨਸ ਦੇ ਵੱਲੋਂ ਵੀ ਵਧਾਈਆਂ ਮਿਲ ਰਹੀਆਂ ਹਨ ।ਅੱਜ ਅਸੀਂ ਤੁਹਾਨੂੰ ਅਦਾਕਾਰਾ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ਕਿ ਕਿਵੇਂ ਉਸ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕੀਤਾ । ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਰਸ਼ਮੀ ਦੇਸਾਈ ਸੀਰੀਅਲ ‘ਉਤਰਨ’ ਦੇ ਨਾਲ ਘਰ ਘਰ ‘ਚ ਮਸ਼ਹੂਰ ਹੋਈ ਸੀ ।ਇਸ ਤੋਂ ਇਲਾਵਾ ਹੋਰ ਵੀ ਕਈ ਸੀਰੀਅਲਸ ‘ਚ ਉਸ ਨੇ ਕੰਮ ਕੀਤਾ ਸੀ । ਪਰ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਅਦਾਕਾਰਾ ਨੂੰ ਇੱਕ ਅਜੀਬੋ ਗਰੀਬ ਬੀਮਾਰੀ ਨੇ ਘੇਰ ਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਤੇ ਅਦਾਕਾਰ ਦਵਿੰਦਰ ਯਾਦਵ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ
ਰਸ਼ਮੀ ਦੇਸਾਈ ਨੂੰ ਸੋਰਾਇਸਿਸ ਨਾਂਅ ਦੀ ਬੀਮਾਰੀ ਨੇ ਘੇਰ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਘਰੋਂ ਤੱਕ ਨਿਕਲਣਾ ਬੰਦ ਕਰ ਦਿੱਤਾ ਸੀ। ਅਦਾਕਾਰਾ ਪਿਛਲੇ ਲੰਮੇ ਸਮੇਂ ਤੋਂ ਸੋਰਾਇਸਿਸ ਨਾਂਅ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ ।ਰਸ਼ਮੀ ਦੇਸਾਈ ਨੇ ਇਸ ਬੀਮਾਰੀ ਦਾ ਕਾਫੀ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਈ । ਜਿਸ ਕਾਰਨ ਉਸ ਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ ਸੀ ਅਤੇ ਇਸ ਦੌਰਾਨ ਉਸ ਦਾ ਵਜ਼ਨ ਵੀ ਕਾਫੀ ਵਧ ਗਿਆ ਸੀ।ਕਾਫੀ ਇਲਾਜ ਤੋਂ ਬਾਅਦ ਰਸ਼ਮੀ ਨੇ ਇਸ ਬੀਮਾਰੀ ਨੂੰ ਮਾਤ ਪਾਈ ਅਤੇ ਜਿਸ ਤੋਂ ਬਾਅਦ ਉਹ ਬਿੱਗ ਬੌਸ ‘ਚ ਵੀ ਨਜ਼ਰ ਆਈ । ਇਸ ਤੋਂ ਇਲਾਵਾ ਕਈ ਪ੍ਰੋਜੈਕਟ ‘ਤੇ ਉਹ ਕੰਮ ਕਰ ਰਹੀ ਹੈ।
ਰਸ਼ਮੀ ਦੇਸਾਈ ਨੇ ਉਤਰਨ, ਤੰਦੂਰ, ਦਿਲ ਸੇ ਦਿਲ ਤੱਕ, ਤੰਦੂਰ, ਰਾਤਰੀ ਦੇ ਯਾਤਰੀ ,ਅਧੂਰੀ ਕਹਾਣੀ ਹਮਾਰੀ ਸਣੇ ਸੀਰੀਅਲਸ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਕਈ ਰਿਆਲਟੀ ਸ਼ੋਅ ‘ਚ ਵੀ ਕੰਮ ਕਰ ਚੁੱਕੀ ਹੈ।ਨੱਚ ਬੱਲੀਏ, ਝਲਕ ਦਿਖਲਾ ਜਾ ਸਣੇ ਕਈ ਰਿਆਲਟੀ ਸ਼ੋਅਜ਼ ‘ਚ ਵੀ ਕੰਮ ਕੀਤਾ ਹੈ।
ਰਸ਼ਮੀ ਦੇਸਾਈ ਨੇ ਬਿੱਗ ਬੌਸ ੧੩ ‘ਚ ਹਿੱਸਾ ਲਿਆ ਸੀ । ਇਸ ਦੌਰਾਨ ਉਸ ਨੂੰ ਅਰਹਾਨ ਖ਼ਾਨ ਦੇ ਨਾਲ ਪਿਆਰ ਵੀ ਹੋਇਆ ਸੀ।ਅਰਹਾਨ ਨੇ ਰਸ਼ਮੀ ਨੂੰ ਪ੍ਰਪੋਜ਼ ਵੀ ਕੀਤਾ ਸੀ। ਪਰ ਰਸ਼ਮੀ ਨੂੰ ਨਹੀਂ ਸੀ ਪਤਾ ਅਰਹਾਨ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਤੇ ਉਸ ਦਾ ਇੱਕ ਬੱਚਾ ਵੀ ਹੈ।