ਰੈਪਰ ਬਾਦਸ਼ਾਹ ਨੇ ਆਪਣੇ ਨਾਮ ਕੀਤੀ ਵੱਡੀ ਉਪਲਬਧੀ, ਕੌਮਾਂਤਰੀ ਪੱਧਰ ‘ਤੇ ਭਾਰਤ ਦਾ ਨਾਮ ਕੀਤਾ ਰੌਸ਼ਨ
ਰੈਪਰ ਬਾਦਸ਼ਾਹ (Rapper Badshah) ਨੇ ਆਪਣੇ ਨਾਮ ਇੱਕ ਵੱਡੀ ਉਪਲਬਧੀ ਕਰ ਲਈ ਹੈ। ਜੀ ਹਾਂ ਬਾਦਸ਼ਾਹ ਨੇ ਦੁਬਈ ਦੇ ‘ਅਨਟੋਲਡ ਫੈਸਟੀਵਲ’ ‘ਚ ਪਰਫਾਰਮ ਕਰਨ ਵਾਲਾ ਪਹਿਲਾ ਹਿੱਪ ਹੌਪ ਕਲਾਕਾਰ ਬਣ ਗਿਆ ਹੈ । ਦੁਬਈ ਦੇ ਇਸ ਫੈਸਟੀਵਲ ਨੂੰ ਟੌਪ 100 ਡੀਜੇ ਮੈਗਸ ‘ਚ ਛੇਵੇਂ ਨੰਬਰ ‘ਤੇ ਰੈਂਕ ਕੀਤਾ ਗਿਆ ਹੈ। ਏਨੇ ਵੱਡੇ ਈਵੈਂਟ ‘ਚ ਬਾਦਸ਼ਾਹ ਨੇ ਪਰਫਾਰਮ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਹੋਰ ਪੜ੍ਹੋ : ਜਾਣੋ ਅਦਾਕਾਰਾ ਸਾਵਨ ਰੂਪੋਵਾਲੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ
ਇਹ ਫੈਸਟੀਵਲ ਯੂਰਪ ਦੇ ਟੌਪ ਤਿੰਨ ਫੈਸਟੀਵਲਾਂ ਚੋਂ ਇੱਕ ਹੈ। ਇਸ ਈਵੈਂਟ ‘ਚ ਬਾਦਸ਼ਾਹ ਨੂੰ ਸੁਣਨ ਦੇ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ ਸਨ ।
ਇਸ ਦੌਰਾਨ ਗਾਇਕ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਤਿਰੰਗਾ ਵੀ ਲਹਿਰਾਇਆ। ਜਿਸ ‘ਤੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ। ਇਸ ਫੈਸਟੀਵਲ ਦਾ ਆਯੋਜਨ ਹਰ ਸਾਲ ਹੁੰਦਾ ਹੈ। ਇਸ ਫੈਸਟੀਵਲ ਦੀ ਸ਼ੁਰੂਆਤ ਇਸੇ ਹਫ਼ਤੇ ਦੁਬਈ ਦੀ ਐਕਸਪੋ ਸਿਟੀ ‘ਚ ਹੋਈ ਸੀ। ਇਸ ਫੈਸਟੀਵਲ ‘ਚ ਬਾਦਸ਼ਾਹ ਤੋਂ ਇਲਾਵਾ ਆਰਮਿਨ ਵੈਨ, ਬਿਊਰੇਨ, ਬੇਬੇ ਰੇਕਸਾ, ਐਲੀ ਗੋਲਡਿੰਗ ਸਣੇ ਕਈ ਵੱਡੇ ਸਿਤਾਰੇ ਸ਼ਾਮਿਲ ਸਨ । ਇਸ ਫੈਸਟੀਵਲ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ ਅਤੇ ਇਸ ‘ਚ ਗਾਇਕਾਂ ਤੋਂ ਲੈ ਕੇ ਡਾਂਸਰ ਅਤੇ ਡਾਂਸਰ ਪਰਫਾਰਮ ਕਰਦੇ ਹਨ ।ਇਸ ‘ਚ ਕਈ ਦੇਸ਼ਾਂ ਤੋਂ ਲੋਕ ਆਉਂਦੇ ਹਨ ਅਤੇ ਇਸ ਦਾ ਅਨੰਦ ਮਾਣਦੇ ਹਨ।
ਬਾਦਸ਼ਾਹ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।ਬਾਦਸ਼ਾਹ ਆਪਣੇ ਵਧੀਆ ਰੈਪ ਲਈ ਜਾਣੇ ਜਾਂਦੇ ਹਨ ਅਤੇ ਖੁਦ ਹੀ ਲਿਖਦੇ ਹਨ ।ਨਵੰਬਰ 1985 ‘ਚ ਜਨਮੇ ਬਾਦਸ਼ਾਹ ਦਾ ਅਸਲੀ ਨਾਂਅ ਪ੍ਰਤੀਕ ਸਿੰਘ ਸਿਸੋਦੀਆ ਹੈ ਅਤੇ ਉਨ੍ਹਾਂ ਨੇ ਪੰਜਾਬੀ ਗੀਤਾਂ ਦੇ ਨਾਲ-ਨਾਲ ਹਰਿਆਣਵੀਂ ਗੀਤ ਵੀ ਗਾਏ ਹਨ ।ਘਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਇੱਕ ਭੈਣ ਅਪਰਾਜਿਤਾ ਵੀ ਹੈ।ਬਾਦਸ਼ਾਹ ਦੇ ਪਿਤਾ ਹਰਿਆਣਾ ਦੇ ਨਾਲ ਸਬੰਧ ਰੱਖਦੇ ਹਨ, ਜਦੋਂਕਿ ਉਨ੍ਹਾਂ ਦੀ ਮਾਂ ਪੰਜਾਬ ਤੋਂ ਹੈ।ਬਾਦਸ਼ਾਹ ਦਾ ਜਨਮ ਦਿੱਲੀ ਦੇ ਇੱਕ ਰਾਜਪੂਤ ਪਰਿਵਾਰ ‘ਚ ਹੋਇਆ ਹੈ।