ਰਣਵਿਜੇ ਸਿੰਘ ਦੀ ਭੈਣ ਦਾ ਹੋਇਆ ਵਿਆਹ, ਅਦਾਕਾਰ ਨੇ ਭੈਣ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਰਣਵਿਜੇ ਸਿੰਘ ਦੀ ਭੈਣ ਜਸਲੀਨ ਗਿੱਲ ਦਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਵਿਆਹ ਹੋ ਗਿਆ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਭੈਣ ਅਤੇ ਜੀਜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।
ਰਣਵਿਜੇ ਸਿੰਘ (Ranvijay Singh) ਦੀ ਭੈਣ ਜਸਲੀਨ ਗਿੱਲ ਦਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਵਿਆਹ ਹੋ ਗਿਆ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਭੈਣ ਅਤੇ ਜੀਜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਮਿਸ ਪੂਜਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਇਨ੍ਹਾਂ ਤਸਵੀਰਾਂ ਨੂੰ ਅਦਾਕਾਰ ਨੇ ਜਿਉਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਰਣਵਿਜੇ ਬਲਿਊ ਕਲਰ ਦੇ ਕੁੜਤੇ ‘ਚ ਆਏ ਨਜ਼ਰ
ਇਸ ਮੌਕੇ ‘ਤੇ ਰਣਵਿਜੇ ਸਿੰਘ ਨੇ ਗਰੀਨ ਕਲਰ ਦਾ ਕੁੜਤਾ ਅਤੇ ਸਫੇਦ ਰੰਗ ਦਾ ਪਜਾਮਾ ਪਾਇਆ ਹੋਇਆ ਸੀ । ਜਦੋਂ ਕਿ ਉਨ੍ਹਾਂ ਦੀ ਭੈਣ ਲਾਲ ਰੰਗ ਦੇ ਲਹਿੰਗਾ ਚੋਲੀ ‘ਚ ਬਹੁਤ ਹੀ ਖੂਬਸੂਰਤ ਦਿਖ ਰਹੀ ਸੀ । ਜਦੋਂ ਉਸ ਦੇ ਪਤੀ ਨੇ ਕਰੀਮ ਕਲਰ ਦਾ ਕੁੜਤਾ ਪਜਾਮਾ ਪਹਿਨਿਆ ਸੀ ।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ ।ਇਸ ਦੌਰਾਨ ਰਣਵਿਜੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦਿੱਤੇ ।
ਫੈਨਸ ਨੇ ਦਿੱਤੇ ਰਿਐਕਸ਼ਨ
ਇਸ ਮੌਕੇ ‘ਤੇ ਫੈਨਸ ਨੇ ਰਣਵਿਜੇ ਨੂੰ ਰੋਡੀਜ਼ ‘ਚ ਵਾਪਸੀ ਕਰਨ ਦੇ ਲਈ ਕਿਹਾ । ਇੱਕ ਹੋਰ ਨੇ ਲਿਖਿਆ ‘ਬਸ ਹੁਣ ਸਲਾਮ ਨਸਮਤੇ ‘ਤੇ ਥੋੜਾ ਡਾਂਸ ਕਰ ਲਓ’। ਇੱਕ ਹੋਰ ਨੇ ਲਿਖਿਆ ‘ਸੁਨੀਲ ਗਰੋਵਰ ਕਪਿਲ ਦੇ ਨਾਲ ਮੁੜ ਤੋਂ ਆ ਰਹੇ ਹਨ, ਕਿਰਪਾ ਕਰਕੇ ਤੁਸੀਂ ਵੀ ਰੋਡੀਜ਼ ‘ਚ ਤੁਸੀਂ ਵੀ ਵਾਪਸ ਆ ਜਾਓ’।