ਰਣਵੀਰ ਸਿੰਘ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਪਤਨੀ ਦੀਪਿਕਾ ਪਾਦੂਕੋਣ ਦੇ ਨਾਲ ਡਿਲੀਟ ਕੀਤੀਆਂ ਵਿਆਹ ਦੀਆਂ ਤਸਵੀਰਾਂ

ਰਣਵੀਰ ਨੇ ਦੀਪਿਕਾ ਦੇ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਡਿਲੀਟ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਰਣਵੀਰ ਸਿੰਘ ਨੇ ਦੀਪਿਕਾ ਪਾਦੂਕੋਣ ਦੇ ਨਾਲ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ ।

By  Shaminder May 7th 2024 05:55 PM

 ਦੀਪਿਕਾ ਪਾਦੂਕੋਣ (Deepika Padukone) ਤੇ ਰਣਵੀਰ ਸਿੰਘ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਚਰਚਾ ‘ਚ ਹਨ । ਪਰ ਹੁਣ ਰਣਵੀਰ ਨੇ ਦੀਪਿਕਾ ਦੇ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਡਿਲੀਟ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ।  ਰਣਵੀਰ ਸਿੰਘ ਨੇ ਦੀਪਿਕਾ ਪਾਦੂਕੋਣ ਦੇ ਨਾਲ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ । ਦੋਵਾਂ ਨੇ ਸਿੰਧੀ ਅਤੇ ਕੋਕਣੀ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਇਆ ਸੀ।

ਹੋਰ ਪੜ੍ਹੋ : ਨਵਜੋਤ ਸਿੱਧੂ ਨੇ ਪਤਨੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਦੀ ਸਿਹਤ ਬਾਰੇ ਦਿੱਤੀ ਜਾਣਕਾਰੀ, ਕਿਹਾ ‘ਸੱਤਰ ਟਾਂਕੇ ਹਟਾ ਦਿੱਤੇ ਹਨ ਤੇ…’

ਦੱਸ ਦਈਏ ਕਿ ਫਰਵਰੀ ‘ਚ ਇਸ ਜੋੜੀ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਪਹਿਲੀ ਔਲਾਦ ਦੇ ਜਨਮ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਸਤੰਬਰ 2024 ‘ਚ ਇਹ ਜੋੜੀ ਪਹਿਲੇ ਬੱਚੇ ਦੇ ਮਾਪੇ ਬਣ ਸਕਦੀ ਹੈ।ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਇੱਕਠਿਆਂ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਦੀਪਿਕਾ ਅਤੇ ਰਣਵੀਰ ਸਿੰਘ ਦੋਵੇਂ ਹੀ ਵੱਡੇ ਪੱਧਰ ਦੇ ਸਟਾਰ ਹਨ ਅਤੇ ਕਰੋੜਾਂ ਰੁਪਏ ਇੱਕ ਫ਼ਿਲਮ ਦਾ ਚਾਰਜ ਕਰਦੇ ਹਨ ।


ਦੋਵੇਂ ਜਣੇ ਫ਼ਿਲਮ ੮੩ ‘ਚ ਵੀ ਨਜ਼ਰ ਆ ਚੁੱਕੇ ਹਨ।ਇਸ ਤੋਂ ਪਹਿਲਾਂ ਦੀਪਿਕਾ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ।ਪਰ ਰਣਬੀਰ ਕਪੂਰ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਅਦਾਕਾਰਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ । ਰਣਬੀਰ ਕਪੂਰ ਨੇ ਆਲੀਆ ਭੱਟ ਦੇ ਨਾਲ ਵਿਆਹ ਕਰਵਾ ਲਿਆ ਅਤੇ ਇਸ ਤੋਂ ਬਾਅਦ ਦੋਵੇਂ ਇੱਕ ਬੱਚੀ ਰਾਹਾ ਦੇ ਮਾਪੇ ਬਣ ਚੁੱਕੇ ਹਨ ।

View this post on Instagram

A post shared by Ranveer Singh (@ranveersingh)

 

 



Related Post