ਰਾਣੀ ਮੁਖਰਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਹੋ ਰਹੀਆਂ ਵਾਇਰਲ

ਰਾਣੀ ਮੁਖਰਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਉਹ ਆਪਣੀ ਨਵੀਂ ਫ਼ਿਲਮ ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ ਨੂੰ ਲੈ ਕੇ ਚਰਚਾ ‘ਚ ਹੈ ।

By  Shaminder March 18th 2023 05:46 PM

ਅਦਾਕਾਰਾ ਰਾਣੀ ਮੁਖਰਜੀ (Rani Mukerji) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ‘ਚ ਮੱਥਾ ਟੇਕਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਣੀ ਮੁਖਰਜੀ ਹਰਿਮੰਦਰ ਸਾਹਿਬ ‘ਚ ਦਿਖਾਈ ਦੇ ਰਹੀ ਹੈ । 


ਹੋਰ ਪੜ੍ਹੋ  : ਇਸ ਸਰਦਾਰ ਨੇ ਪੰਜ ਭਾਸ਼ਾਵਾਂ ‘ਚ ਗਾਇਆ ‘ਕੇਸਰੀਆ’ ਗੀਤ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕੀਤੀ ਤਾਰੀਫ

ਰਾਣੀ ਮੁਖਰਜੀ ਦੀ ਫ਼ਿਲਮ ਹੋਈ ਹੈ ਰਿਲੀਜ਼

ਰਾਣੀ ਮੁਖਰਜੀ ਦੀ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ (Mrs Chatterjee vs Norway)ਰਿਲੀਜ਼ ਹੋਈ ਹੈ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਵਧੀਆ ਰਿਸਪਾਂਸ ਮਿਲ ਰਿਹਾ ਹੈ ।


ਇਸ ਤੋਂ ਪਹਿਲਾਂ ਅਦਾਕਾਰਾ ਹਰਿਮੰਦਰ ਸਾਹਿਬ ‘ਚ ਆਸ਼ੀਰਵਾਦ ਲੈਣ ਦੇ ਲਈ ਪਹੁੰਚੀ । ਇਹ ਫ਼ਿਲਮ ਪੂਰੇ ਭਾਰਤ ‘ਚ 535 ਦੇ ਕਰੀਬ ਸਕ੍ਰੀਨ ‘ਤੇ ਰਿਲੀਜ਼ ਕੀਤੀ ਗਈ ਹੈ । ਫ਼ਿਲਮ ਨੇ ਸ਼ੁਰੂਆਤ ਵਧੀਆ ਹੋਈ ਹੈ ਅਤੇ ਹਫਤੇ ਦੇ ਅਖੀਰ ਤੱਕ ਵਧੀਆ ਇਜ਼ਾਫਾ ਹੋਣ ਦੀ ਉਮੀਦ ਹੈ । ਇਹ ਫ਼ਿਲਮ ‘ਸਾਗਰਿਕਾ ਚੱਕਰਵਰਤੀ’ ਦੀਆਂ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ । 


ਰਾਣੀ ਮੁਖਰਜੀ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਣੀ ਮੁਖਰਜੀ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਜਿਸ ‘ਚ ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਵੀਰ ਜ਼ਾਰਾ, ਬੰਟੀ ਔਰ ਬਬਲੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 





Related Post