ਰਣਦੀਪ ਹੁੱਡਾ ਖਾਲਸਾ ਏਡ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਕਰਦੇ ਆਏ ਨਜ਼ਰ, ਵੀਡੀਓ ਹੋਈ ਵਾਇਰਲ

ਪੰਜਾਬ 'ਚ ਹੜ੍ਹ ਕਾਰਨ ਇਨ੍ਹੀਂ ਦਿਨੀਂ ਹਲਾਤ ਬਦਤਰ ਬਣੇ ਹੋਏ ਹਨ। ਕਈ ਪਿੰਡਾਂ ਤੇ ਸ਼ਹਿਰਾਂ 'ਚ ਪਾਣੀ ਭਰਿਆ ਹੋਇਆ ਹੈ। ਇਸ ਵਿਚਾਲੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਵੀ ਹੁਣ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਅਦਾਕਾਰ ਖਾਲਸਾ ਏਡ ਦੀ ਮਦਦ ਨਾਲ ਲੋੜਵੰਦ ਲੋਕਾਂ ਨੂੰ ਘਰ-ਘਰ ਭੋਜਨ ਅਤੇ ਪਾਣੀ ਦੀ ਰਾਹਤ ਪ੍ਰਦਾਨ ਕਰ ਰਹੇ ਹਨ।

By  Pushp Raj July 19th 2023 01:34 PM -- Updated: July 19th 2023 01:35 PM
ਰਣਦੀਪ ਹੁੱਡਾ ਖਾਲਸਾ ਏਡ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਕਰਦੇ ਆਏ ਨਜ਼ਰ, ਵੀਡੀਓ ਹੋਈ ਵਾਇਰਲ

Randeep Hooda help flood victims: ਪੰਜਾਬ 'ਚ ਹੜ੍ਹ ਕਾਰਨ ਇਨ੍ਹੀਂ ਦਿਨੀਂ ਹਲਾਤ ਬਦਤਰ ਬਣੇ ਹੋਏ ਹਨ। ਕਈ ਪਿੰਡਾਂ ਤੇ ਸ਼ਹਿਰਾਂ 'ਚ ਪਾਣੀ ਭਰਿਆ ਹੋਇਆ ਹੈ। ਇਸ ਵਿਚਾਲੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਵੀ ਹੁਣ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਅਦਾਕਾਰ ਖਾਲਸਾ ਏਡ ਦੀ ਮਦਦ ਨਾਲ ਲੋੜਵੰਦ ਲੋਕਾਂ ਨੂੰ ਘਰ-ਘਰ ਭੋਜਨ ਅਤੇ ਪਾਣੀ ਦੀ ਰਾਹਤ ਪ੍ਰਦਾਨ ਕਰ ਰਹੇ ਹਨ।  


ਦੱਸ ਦਈਏ ਕਿ ਰਣਦੀਪ ਹੁੱਡਾ ਜਿੱਥੇ ਬਾਲੀਵੁੱਡ ਦੇ ਵਿੱਚ ਆਪਣੀ ਧਾਕ ਜਮਾ ਚੁੱਕੇ ਹਨ। ਉੱਥੇ ਹੀ ਉਹ ਪੰਜਾਬ ਨਾਲ ਜੁੜੇ ਹੋਏ ਹਨ। ਹਾਲ ਹੀ 'ਚ ਅਦਾਕਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਖਾਲਸਾ ਏਡ ਜੁਆਇਨ ਕਰ ਲਈ ਹੈ ਤੇ ਬਤੌਰ ਵਲੰਟੀਅਰ ਸੇਵਾ ਕਰ ਰਹੇ ਹਨ। 

ਰਣਦੀਪ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਖਾਲਸਾ ਏਡ ਦੇ ਮੈਂਬਰਾਂ ਨਾਲ ਮਿਲ ਕੇ ਪਾਣੀ ਤੇ ਦੁੱਧ ਤੇ ਹੋਰ ਰਾਹਤ ਸਮੱਗਰੀ ਪ੍ਰਦਾਨ ਕਰਦੇ ਹੋਏ ਨਜ਼ਰ ਆ ਰਹੇ ਹਨ।

ਰਣਦੀਪ ਨੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਹੜ੍ਹ ਪੀੜਤਾਂ ਤੇ ਸਰਬੱਤ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੋਸਟ 'ਚ ਕੈਪਸ਼ਨ ਦਿੰਦੇ ਹੋਏ ਲਿਖਿਆ, " ਸੇਵਾ 🙏 ਦੂਜਿਆਂ ਨੂੰ ਬਾਹਰ ਆਉਣ ਅਤੇ ਇੱਕ-ਦੂਜੇ ਦੀ ਮਦਦ ਕਰਨ ਵਿੱਚ ਹੱਥ ਮਿਲਾਉਣ ਦੀ ਅਪੀਲ ਕਰਨਾ 🙏🤗👊🏽" 

ਇਸ ਪੋਸਟ ਰਾਹੀਂ ਰਣਦੀਪ ਹੁੱਡਾ ਆਪਣੇ ਫੈਨਜ਼ ਤੇ ਹੋਰਨਾਂ ਪੰਜਾਬੀਆਂ ਨੂੰ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅਪੀਲ ਕੀਤੀ ਹੈ। 

ਦੱਸ ਦਈਏ ਰਣਦੀਪ ਹੁੱਡਾ ਤੋਂ ਇਲਾਵਾ ਅਨਮੋਲ ਕਵਾਤਰਾ, ਰਵਨੀਤ ਸਿੰਘ , ਰੇਸ਼ਮ ਸਿੰਘ ਅਨਮੋਲ ਵੀ ਲੋੜਵੰਦ ਲੋਕਾਂ ਲਈ ਸੇਵਾ ਕਰ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਕਲਾਕਾਰਾਂ ਤੇ ਲੋਕਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। 

View this post on Instagram

A post shared by Randeep Hooda (@randeephooda)


ਹੋਰ ਪੜ੍ਹੋ: Gigi Hadid: ਅਮਰੀਕਾ ਦੀ ਇਸ ਸੁਪਰ ਮਾਡਲ ਨੂੰ ਅਮਰੀਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ 

ਫੈਨਜ਼ ਰਣਦੀਪ ਹੁੱਡਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਖਾਲਸਾ ਏਡ ਟੀਮ ਦੇ ਮੈਂਬਰਾਂ ਦੀ ਵੀ ਤਰੀਫ ਕਰ ਰਹੇ ਹਨ ਜੋ ਕਿ ਲੋੜ ਪੈਣ 'ਤੇ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰਦੇ ਹਨ। 


Related Post