ਰਣਬੀਰ ਕਪੂਰ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਕੀਮਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਐਨੀਮਲ ਦੀ ਸਫਲਤਾ ਤੋਂ ਬਾਅਦ ਰਣਬੀਰ ਕਪੂਰ ਰਾਮਾਇਣ ਲਈ ਸੁਰਖੀਆਂ ਵਿੱਚ ਹਨ। ਰਣਬੀਰ ਕਪੂਰ ਨਿਤੇਸ਼ ਤਿਵਾਰੀ ਦੀ ਰਾਮਾਇਣ ‘ਚ ਭਗਵਾਨ ਰਾਮ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਰਣਬੀਰ ਕਪੂਰ ਇੱਕ ਵਾਰ ਫਿਰ ਚਰਚਾ 'ਚ ਆ ਗਏ ਹਨ, ਕਿਉਂਕਿ ਉਨ੍ਹਾਂ ਨੇ ਨਵੀਂ ਲਗਜ਼ਰੀ ਕਾਰ ਖਰੀਦੀ ਹੈ, ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

By  Pushp Raj April 4th 2024 06:54 PM

Ranbir Kapoor New Car: ਐਨੀਮਲ ਦੀ ਸਫਲਤਾ ਤੋਂ ਬਾਅਦ ਰਣਬੀਰ ਕਪੂਰ ਰਾਮਾਇਣ ਲਈ ਸੁਰਖੀਆਂ ਵਿੱਚ ਹਨ। ਰਣਬੀਰ ਕਪੂਰ ਨਿਤੇਸ਼ ਤਿਵਾਰੀ ਦੀ ਰਾਮਾਇਣ ‘ਚ ਭਗਵਾਨ ਰਾਮ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਰਣਬੀਰ ਕਪੂਰ ਇੱਕ ਵਾਰ ਫਿਰ ਚਰਚਾ 'ਚ ਆ ਗਏ ਹਨ, ਕਿਉਂਕਿ ਉਨ੍ਹਾਂ ਨੇ ਨਵੀਂ ਲਗਜ਼ਰੀ ਕਾਰ ਖਰੀਦੀ ਹੈ, ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।


 ਰਣਬੀਰ ਕਪੂਰ ਨੇ ਖਰੀਦੀ ਨਵੀਂ ਲਗਜ਼ਰੀ ਕਾਰ 

ਆਪਣੀਆਂ ਫਿਲਮਾਂ ਕਾਰਨ ਲਗਾਤਾਰ ਸੁਰਖੀਆਂ ‘ਚ ਰਹਿਣ ਵਾਲੇ ਰਣਬੀਰ ਹੁਣ ਆਪਣੀ ਕਾਰ ਕਾਰਨ ਵੀ ਲਾਈਮਲਾਈਟ ‘ਚ ਆ ਗਏ ਹਨ। ਅਸਲ ਵਿੱਚ ਉਨ੍ਹਾਂ ਨੇ ਇੱਕ ਨਵੀਂ ਕਾਰ ਖਰੀਦੀ ਹੈ। ਪੈਪਰਾਜ਼ੀ ਨੇ ਉਨ੍ਹਾਂ ਦੀ ਨਵੀਂ ਕਾਰ ਦੇ ਕਈ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੇ ਹਨ।

ਰਣਬੀਰ ਕਪੂਰ ਨੇ Bentley Continental GT V8 ਲਗਜ਼ਰੀ ਕਾਰ ਖਰੀਦੀ ਹੈ। ਪਹਿਲੇ ਦਿਨ ਉਹ ਖੁਦ ਇਸ ਲਗਜ਼ਰੀ ਬੈਂਟਲੇ ਕਾਰ ਨੂੰ ਚਲਾਉਂਦੇ ਨਜ਼ਰ ਆਏ। ਇੰਸਟੈਂਟ ਬਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਰਣਬੀਰ ਕਪੂਰ ਕਾਰ ‘ਚ ਸ਼ਹਿਰ ‘ਚ ਘੁੰਮਦੇ ਨਜ਼ਰ ਆ ਰਹੇ ਹਨ।

ਇਹ ਲਗਜ਼ਰੀ ਕਾਰ ਕਿੰਨੇ ਦੀ ਹੈ?

CarDekho.com ਮੁਤਾਬਕ ਰਣਬੀਰ ਕਪੂਰ ਦੀ Bentley Continental GT V8 ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਕੁਝ ਰਿਪੋਰਟਾਂ ‘ਚ ਇਸ ਦੀ ਕੀਮਤ 6 ਕਰੋੜ ਰੁਪਏ ਤੋਂ ਉੱਪਰ ਦੱਸੀ ਗਈ ਹੈ। ਯਾਨੀ ਹੁਣ ਰਣਬੀਰ ਕਪੂਰ ਦੀ ਕਾਰ ਕਲੈਕਸ਼ਨ ਵਿੱਚ ਇੱਕ ਹੋਰ ਸ਼ਾਨਦਾਰ ਕਾਰ ਜੁੜ ਗਈ ਹੈ।

ਇਹ ਕਾਰਾਂ ਪਹਿਲਾਂ ਹੀ ਮੌਜੂਦ ਹਨ

ਰਣਬੀਰ ਕਪੂਰ ਪਹਿਲਾਂ ਤੋਂ ਹੀ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। StarsUnfolded ਦੇ ਅਨੁਸਾਰ, ਰਣਬੀਰ ਕੋਲ ਪਹਿਲਾਂ ਹੀ ਆਪਣੇ ਗੈਰੇਜ ਵਿੱਚ ਕਰੋੜਾਂ ਰੁਪਏ ਦੀਆਂ ਲਗਜ਼ਰੀ ਕਾਰਾਂ ਹਨ ਜਿਵੇਂ ਕਿ Audi A8L, Audi R8, Land Rover Range Rover Sport, Mercedes-Benz AMG G-63, Land Rover Range Rover Vogue, Land Rover Range Rover SUV। ਇਸ ਤੋਂ ਇਲਾਵਾ ਉਨ੍ਹਾਂ ਕੋਲ ਹਾਰਲੇ ਡੇਵਿਡਸਨ ਬਾਈਕ ਵੀ ਹੈ।

View this post on Instagram

A post shared by Instant Bollywood (@instantbollywood)


 ਹੋਰ ਪੜ੍ਹੋ : ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਰਣਬੀਰ ਕਪੂਰ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਐਨੀਮਲ ਦੀ ਸਫਲਤਾ ਦਾ ਆਨੰਦ ਲੈ ਰਹੇ ਹਨ। ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਤ, ਇਸ ਫਿਲਮ ਨੇ ਬਾਕਸ ਆਫਿਸ ‘ਤੇ ਬੰਪਰ ਕਮਾਈ ਕੀਤੀ। ਫਿਲਮ ਨੇ ਦੁਨੀਆ ਭਰ ‘ਚ 915 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।


Related Post