ਬਾਲੀਵੁੱਡ ਮਨਾਏਗਾ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਜਸ਼ਨ, ਨਹੀਂ ਹੋਵੇਗੀ ਫਿਲਮਾਂ ਦੀ ਸ਼ੂਟਿੰਗ

By  Pushp Raj January 20th 2024 11:11 PM

Ram Mandir consecration: ਅਯੁੱਧਿਆ ਦੇ ਰਾਮ ਮੰਦਰ (Ram Temple Ayodhya) 'ਚ 22 ਜਨਵਰੀ ਨੂੰ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਣੀ ਹੈ। ਇਸ ਖਾਸ ਮੌਕੇ 'ਤੇ ਬਾਲੀਵੁੱਡ ਇੰਡਸਟਰੀ ਅਯੁੱਧਿਆ 'ਚ ਰਾਮ ਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ  ਦੇ ਸਨਮਾਨ 'ਚ ਸੋਮਵਾਰ, 22 ਜਨਵਰੀ ਨੂੰ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਬੰਦ ਕਰਨ  ਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ। 

ਮੀਡੀਆ ਰੀਪੋਰਟਾਂ ਮੁਤਾਬਕ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਸੋਮਵਾਰ ਨੂੰ 'ਲਾਜ਼ਮੀ ਛੁੱਟੀ' ਦਾ ਐਲਾਨ ਕੀਤਾ ਹੈ, ਜਿਸ ਕਾਰਨ ਲਗਭਗ 100 ਚੱਲ ਰਹੀਆਂ ਸ਼ੂਟਿੰਗਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।

22 ਜਨਵਰੀ ਨੂੰ ਫਿਲਮ ਇੰਡਸਟਰੀ ਮਨਾਏਗੀ ਛੁੱਟੀ

ਫੈਡਰੇਸ਼ਨ ਦੇ ਪ੍ਰਧਾਨ ਬੀਐਨ ਤਿਵਾਰੀ ਨੇ ਕਿਹਾ, "ਅਸੀਂ ਛੁੱਟੀ ਦਾ ਐਲਾਨ ਕੀਤਾ ਹੈ ਅਤੇ ਉਸ ਦਿਨ ਕੋਈ ਸ਼ੂਟਿੰਗ ਨਹੀਂ ਹੋਵੇਗੀ ਕਿਉਂਕਿ ਸਾਡੇ ਕਰਮਚਾਰੀਆਂ ਨੂੰ ਉਸ ਦਿਨ ਲਈ ਛੁੱਟੀ ਦਿਤੀ ਗਈ ਹੈ।" ਬੀਐਨ ਤਿਵਾਰੀ ਨੇ ਟੀਵੀ ਅਤੇ ਓਟੀਟੀ ਸ਼ੋਅ ਲਈ ਸਮਾਂ ਸੀਮਾ ਬਾਰੇ ਨਿਰਮਾਤਾਵਾਂ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਸ਼ੂਟਿੰਗ ਦੀ ਇਜਾਜ਼ਤ ਕਿਸੇ ਖਾਸ ਸ਼ੂਟ ਲਈ ਜਾਇਜ਼ ਕਾਰਨ ਦੇ ਨਾਲ ਬੇਨਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਹੀ ਦਿੱਤੀ ਜਾਵੇਗੀ। ਬੀਐਨ ਤਿਵਾਰੀ ਨੇ 100 ਤੋਂ ਵੱਧ ਸ਼ੂਟ 'ਤੇ ਛੁੱਟੀ ਦੇ ਪ੍ਰਭਾਵ ਨੂੰ ਸਵੀਕਾਰ ਕੀਤਾ ਅਤੇ ਮਹੱਤਵਪੂਰਨ ਦਿਨ 'ਤੇ ਛੁੱਟੀ ਲੈਣ ਦੇ ਉਦਯੋਗ ਦੇ ਸਮੂਹਿਕ ਫੈਸਲੇ 'ਤੇ ਜ਼ੋਰ ਦਿੱਤਾ ਹੈ ।

 

ਸਿਨੇਮਾਘਰਾਂ 'ਚ ਦਿਖਾਇਆ ਜਾਵੇਗਾ ਰਾਮਾਨੰਦ ਸਾਗਰ ਦਾ 'ਰਾਮਾਇਣ' ਸੀਰੀਅਲ  

ਰਾਮਾਨੰਦ ਸਾਗਰ ਦਾ 'ਰਾਮਾਇਣ' ਸੀਰੀਅਲ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਸਿਨੇਮਾਘਰਾਂ 'ਚ ਦਿਖਾਇਆ ਜਾਵੇਗਾ। ਪੀਵੀਆਰ ਆਈਨੋਕਸ ਲਿਮਟਿਡ ਨੇ ਘੋਸ਼ਣਾ ਕੀਤੀ ਹੈ ਕਿ ਉਹ 22 ਜਨਵਰੀ, 2024 ਨੂੰ ਅਪਣੇ ਸਿਨੇਮਾ ਸਕ੍ਰੀਨਾਂ 'ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਇਤਿਹਾਸਕ ਰਾਮ ਮੰਦਰ ਦੇ ਉਦਘਾਟਨ ਦੀ ਲਾਈਵ ਸਕ੍ਰੀਨਿੰਗ ਲਿਆਏਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਰਾਮ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਦੀ ਰਸਮ ਅਦਾ ਕਰਨਗੇ। 


ਹੋਰ ਪੜ੍ਹੋ: ਰਾਮਲਲਾ ਦੀ ਮੂਰਤੀ ਦੇਖ ਕੇ ਭਾਵੁਕ ਹੋਈ ਕੰਗਨਾ ਰਣੌਤ, ਕਿਹਾ- ਮੇਰਾ ਸੁਫਨਾ ਹੋਇਆ ਸੱਚ


ਬਾਲੀਵੁੱਡ ਇੰਡਸਟਰੀ ਦੇ ਕਈ ਦਿੱਗਜ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਜਾ ਰਹੇ ਹਨ। ਇਨ੍ਹਾਂ 'ਚ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਅਮਿਤਾਭ ਬੱਚਨ, ਰਜਨੀਕਾਂਤ, ਧਨੁਸ਼, ਮੋਹਨ ਲਾਲ, ਰਣਬੀਰ ਕਪੂਰ, ਆਲੀਆ ਭੱਟ, ਅਜੇ ਦੇਵਗਨ, ਪ੍ਰਭਾਸ ਅਤੇ ਯਸ਼ ਸਣੇ ਕਈ ਦਿੱਗਜਾਂ ਸੈਲਬਸ ਦੇ ਨਾਂ ਸ਼ਾਮਲ ਹਨ।

Related Post