ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਦੇ ਵਿਆਹ ਦਾ ਜਸ਼ਨ ਸ਼ੁਰੂ, ਪਰਿਵਾਰ ਦੇ ਨਾਲ ਢੋਲ ਨਾਈਟ ‘ਚ ਪਹੁੰਚੀ ਅਦਾਕਾਰਾ

By  Shaminder February 16th 2024 01:19 PM

ਬਾਲੀਵੁੱਡ (Bollywood) ਅਦਾਕਾਰਾ ਰਕੁਲਪ੍ਰੀਤ ਸਿੰਘ (Rakulpreet Singh) ਅਤੇ ਜੈਕੀ ਭਗਨਾਨੀ (Jackky Bhagnani) ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਹੁਣ ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰਾ ਕਾਰ ‘ਚ ਬੈਠੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਦਿਖਾਈ ਦੇ ਰਹੇ ਹਨ । ਅਦਾਕਾਰਾ ਦੇ ਸਹੁਰੇ ਪਰਿਵਾਰ ਵੱਲੋਂ ਢੋਲ ਨਾਈਟ (Dhol Night) ਦਾ ਪ੍ਰਬੰਧ ਕੀਤਾ ਗਿਆ ਸੀ । ਜਿਸ ‘ਚ ਅਦਾਕਾਰਾ ਬਲੈਕ ਕਲਰ ਦੀ ਆਊਟ ਫਿੱਟ ‘ਚ ਪਹੁੰਚੀ । ਅਦਾਕਾਰਾ ਦੀ ਮਾਂ ਨੇ ਵੀ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ।ਖ਼ਬਰਾਂ ਮੁਤਾਬਕ ਬੀਤੇ ਦਿਨ ਜੈਕੀ ਭਗਨਾਨੀ ਦੇ ਘਰ ਢੋਲ ਨਾਈਟ ਦਾ ਪ੍ਰਬੰਧ ਕੀਤਾ ਗਿਆ ਸੀ । ਜਿਸ ‘ਚ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਪਹੁੰਚੀ ਸੀ।      

Rakulpreet Singh.jpg
 
ਹੋਰ ਪੜ੍ਹੋ : ਅਨੁਪਮ ਖੇਰ ਨੂੰ ਇਸ ਸ਼ਖਸ ਨੇ ਵੇਚੀ ਕੰਘੀ, ਅਨੁਪਮ ਨੇ ਕਿਹਾ ‘ਇਹ ਪੱਕਾ ਸੇਲਜ਼ਮੈਨ,ਜਿਸ ਨੇ ਗੰਜੇ ਨੂੰ ਵੇਚੀ ਕੰਘੀ

ਗੋਆ ‘ਚ ਹੋਵੇਗਾ ਵਿਆਹ 

ਰਕੁਲਪ੍ਰੀਤ ਅਤੇ ਜੈਕੀ ਭਗਨਾਨੀ 21 ਫਰਵਰੀ ਨੂੰ ਗੋਆ ‘ਚ ਇੱਕ ਸਾਦੇ ਸਮਾਰੋਹ ਦੇ ਦੌਰਾਨ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ।ਇਸ ਵਿਆਹ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਆਤਿਸ਼ਬਾਜ਼ੀ ਇਸ ਵਿਆਹ ਸਮਾਰੋਹ ‘ਚ ਨਹੀਂ ਕੀਤੀ ਜਾਵੇਗੀ। ਗੋਆ ਦੇ ਆਲੀਸ਼ਾਨ ਹੋਟਲ ‘ਚ ਇਹ ਜੋੜੀ ਵਿਆਹ ਕਰਵਾਉਣ ਜਾ ਰਹੀ ਹੈ। 

Rakul and Jacky.jpg

ਪਹਿਲਾਂ ਇਹ ਵੀ ਚਰਚਾ ਸੀ ਕਿ ਇਹ ਜੋੜੀ ਮਿਡਲ ਈਸਟ ‘ਚ ਵਿਆਹ ਕਰਵਾਉਣ ਜਾ ਰਹੀ ਹੈ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਵਿਦੇਸ਼ਾਂ ਦੀ ਬਜਾਏ ਦੇਸ਼ ‘ਚ ਹੀ ਵਿਆਹ ਸ਼ਾਦੀਆਂ ਵਰਗੇ ਵੱਡੇ ਆਯੋਜਨ ਕਰਵਾਉਣ ਦੀ ਅਪੀਲ ਕੀਤੀ ਗਈ ਸੀ । ਜਿਸ ਤੋਂ ਬਾਅਦ ਇਸ ਜੋੜੀ ਨੇ ਗੋਆ ‘ਚ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ। 

Rakul And Jacky.jpg
ਗੋਆ ‘ਚ ਹੀ ਪਿਆਰ ਚੜਿਆ ਪਰਵਾਨ 

ਗੋਆ ‘ਚ ਹੀ ਇਸ ਜੋੜੀ ਦਾ ਪਿਆਰ ਪਰਵਾਨ ਚੜਿਆ ਸੀ ।ਜਿਸ ਕਾਰਨ ਇਸ ਜੋੜੀ ਨੇ ਗੋਆ ਨੂੰ ਆਪਣੀ ਵੈਡਿੰਗ ਡੈਸਟੀਨੇਸ਼ਨ ਦੇ ਲਈ ਚੁਣਿਆ ਸੀ ।ਰਕੁਲਪ੍ਰੀਤ ਸਿੰਘ ਦਿੱਲੀ ਦੀ ਜੰਮਪਲ ਹੈ ਅਤੇ ਇੱਕ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਵਿਆਹ ਤੋਂ ਕਈ ਦਿਨ ਪਹਿਲਾਂ ਅਦਾਕਾਰਾ ਨੇ ਘਰ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਸੀ ।ਦੋਨਾਂ ਦੇ ਵਿਆਹ ਦੇ ਲਈ ਕਈ ਡਿਜ਼ਾਈਨਰਾਂ ਨੇ ਡ੍ਰੈੱਸਾਂ ਤਿਆਰ ਕੀਤੀਆਂ ਹਨ । 

View this post on Instagram

A post shared by Viral Bhayani (@viralbhayani)

 

 

 

 

Related Post