ਵਿਆਹ ਮਗਰੋਂ ਸੱਚਖੰਡ ਸ੍ਰੀ ਹਰਿੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਰਕੁਲ ਪ੍ਰਤੀ ਤੇ ਜੈਕੀ ਭਗਨਾਨੀ, ਵੇਖੋ ਤਸਵੀਰਾਂ

By  Pushp Raj March 1st 2024 07:40 PM

Rakulpreet and Jacky Bhagnani visits Golden Temple: ਬਾਲੀਵੁੱਡ ਅਦਾਕਾਰਾ ਅਤੇ ਮਾਡਲ ਰਕੁਲ ਪ੍ਰੀਤ ਸਿੰਘ ਅਤੇ ਨਿਰਮਾਤਾ ਜੈਕੀ ਭਗਨਾਨੀ ਅੱਜ ਆਪਣੇ ਵਿਆਹ  (Rakulpreet wedding) ਤੋਂ ਬਾਅਦ ਮੱਥਾ ਟੇਕਣ ਲਈ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ। 


ਇਹ ਨਵ ਵਿਆਹੀ ਜੋੜੀ ਅੱਜ ਆਪਣੇ ਪਰਿਵਾਰ ਸਣੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇੱਥੇ ਰਕੁਲ ਅਤੇ ਜੈਕੀ ਆਪਣੇ ਪਰਿਵਾਰ ਸਮੇਤ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  (Golden Temple Amritsar) ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਜੋੜੇ ਨੇ ਇੱਥੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ। 

Rakulpreet and Jacky Bhagnani visits Golden Temple 2

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ 


ਦੱਸ ਦਈਏ ਕਿ ਰਕੁਲ ਪ੍ਰੀਤ (Rakul Preet)  ਅਤੇ ਜੈਕੀ  (Jackky Bhagnani) ਦਾ ਵਿਆਹ 21 ਫਰਵਰੀ 2024 ਨੂੰ ਗੋਆ ਵਿਚ ਹੋਇਆ ਸੀ। ਜੋੜੇ ਨੇ ਹਿੰਦੂ ਤੇ ਸਿੱਖ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ ਤੇ ਇਹ ਜੋੜਾ ਹੁਣ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਗੁਰੂ ਘਰ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜਿਆ ਹੈ। 


ਰਕੁਲ ਪ੍ਰੀਤ ਅਤੇ ਜੈਕੀ ਦੋਵਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਇੱਕ ਫੋਟੋ ਵਿੱਚ ਰਕੁਲ ਅਤੇ ਜੈਕੀ ਆਪਣੇ ਮਾਤਾ-ਪਿਤਾ ਨਾਲ ਮੌਜੂਦ ਹਨ।

 ਸਾਂਝੀਆਂ ਕੀਤੀਆਂ  ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਕੁਲ ਪ੍ਰੀਤ ਸਿੰਘ ਪੀਲੇ ਸਲਵਾਰ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਆਪਣੇ ਲੁੱਕ ਨੂੰ ਸਾਧਾਰਨ ਰੱਖਿਆ। ਉਥੇ ਹੀ ਜੈਕੀ ਕੁੜਤੇ  ਪਜਾਮੇ 'ਚ ਫੱਬ ਰਹੇ ਹਨ। 

View this post on Instagram

A post shared by Rakul Singh (@rakulpreet)

ਹੋਰ ਪੜ੍ਹੋ: CCL 2024 :ਮੈਚ ਦੌਰਾਨ ਗੁਰਪ੍ਰੀਤ ਘੁੱਗੀ ਨੇ ਦੱਸਿਆ, ਕੀ ਹੁੰਦੀ ਹੈ ਅਸਲ Sportsmanship

ਜੈਕੀ ਭਗਨਾਨੀ ਬੀ-ਟਾਊਨ ਦੇ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਕਲ ਕਿਸਨੇ ਦੇਖਾ (2009) ਨਾਲ ਕੀਤੀ ਸੀ। ਉਨ੍ਹਾਂ ਨੇ 'ਫਾਲਤੂ' ਅਤੇ 'ਯੰਗਿਸਤਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਐਕਟਿੰਗ ਕਰੀਅਰ 'ਚ ਕੰਮ ਨਾ ਆਉਣ ਤੋਂ ਬਾਅਦ ਜੈਕੀ ਹੁਣ ਫਿਲਮ ਨਿਰਮਾਣ 'ਚ ਹੱਥ ਅਜ਼ਮਾ ਰਹੇ ਹਨ।

Related Post