ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਦੀ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ
ਰਕੁਲਪ੍ਰੀਤ (Rakulpreet Singh) ਅਤੇ ਜੈਕੀ ਭਗਨਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ (Pre Wedding Function)ਸ਼ੁਰੂ ਹੋ ਚੁੱਕੇ ਹਨ । ਇਸ ਦੀ ਸ਼ੁਰੂਆਤ ਰਕੁਲਪ੍ਰੀਤ ਦੇ ਘਰ ‘ਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਨਾਲ ਹੋ ਗਈ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੁੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਅਖੰਡ ਪਾਠ, ਵਾਹਿਗੁਰੂ’।ਤਸਵੀਰਾਂ ‘ਚ ਅਦਾਕਾਰਾ ਸਿਰ ਨੂੰ ਚੁੰਨੀ ਦੇ ਨਾਲ ਢੱਕੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ ।
ਹੋਰ ਪੜ੍ਹੋ : ਗਿੱਲ ਰੌਂਤਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗਾਇਕ ਗਗਨ ਕੋਕਰੀ ਨੇ ਦਿੱਤੀ ਵਧਾਈ
ਅਦਾਕਾਰਾ ਫ਼ਿਲਮ ਅਦਾਕਾਰ ਅਤੇ ਨਿਰਮਾਤਾ ਜੈਕੀ ਭਗਨਾਨੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ।ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਹੋ ਗਈ ਹੈ ਅਤੇ ਅਦਾਕਾਰਾ ਨੇ ਪ੍ਰਮਾਤਮਾ ਦਾ ਨਾਂਅ ਲੈ ਕੇ ਯਾਨੀ ਕਿ ਪਰਿਵਾਰ ਦੇ ਵੱਲੋਂ ਇਸ ਖੁਸ਼ੀ ਦੇ ਮੌਕੇ ‘ਤੇ ਸ੍ਰੀ ਅਖੰਡ ਪਾਠ ਰਖਵਾਇਆ ਗਿਆ ਹੈ ।
ਰਕੁਲਪ੍ਰੀਤ ਸਿੰਘ ਦਾ ਜਨਮ ਅਕਤੂਬਰ 1990 ਨੂੰ ਦਿੱਲੀ 'ਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂਅ ਰਜਿੰਦਰ ਸਿੰਘ ਹੈ ਜੋ ਕਿ ਇੱਕ ਆਰਮੀ ਅਫ਼ਸਰ ਰਹੇ ਹਨ ।ਜਦਕਿ ਮਾਂ ਦਾ ਨਾਂਅ ਕੁਲਵਿੰਦਰ ਹੈ ਜੋ ਕਿ ਹਾਊਸ ਵਾਈਫ਼ ਹਨ । ਉਨ੍ਹਾਂ ਦਾ ਇੱਕ ਭਰਾ ਵੀ ਹੈ ਆਪਣੇ ਭਰਾ ਅਮਨ ਸਿੰਘ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ ।ਦਿੱਲੀ ਦੇ ਧੌਲਾ ਕੂੰਆਂ ਸਥਿਤ ਆਰਮੀ ਸਕੂਲ 'ਚ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਉਚੇਰੀ ਸਿੱਖਿਆ ਜੀਜ਼ਸ ਐਂਡ ਮੈਰੀ ਕਾਲਜ 'ਚ ਹਾਸਲ ਕੀਤੀ ।
ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 'ਚ ਕੰਨੜ ਫ਼ਿਲਮ ‘ਗਿਲੀ’ ਨਾਲ ਕੀਤੀ ਸੀ । ਜਦਕਿ ਬਾਲੀਵੁੱਡ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਫ਼ਿਲਮ 'ਯਾਰੀਆਂ' ਨਾਲ ਐਂਟਰੀ ਕੀਤੀ । ਜਿਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਨੇ ਅਜੇ ਦੇਵਗਨ ਦੇ ਨਾਲ ‘ਦੇ ਦੇ ਪਿਆਰ ਦੇ’’ਚ ਅਦਾਕਾਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਧਰੁਵ, ਯਾਰੀਆਂ, ਛੱਤਰੀਵਾਲੀ, ਡਾਕਟਰ ਜੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।