ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਦਾਕਾਰਾ ਦੇ ਭਰਾ 'ਤੇ ਲੱਗੇ ਗੰਭੀਰ ਇਲਜ਼ਾਮ
ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਖੀ ਦੇ ਭਰਾ ਬਾਰੇ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਖਬਰਾਂ ਮੁਤਾਬਕ ਰਾਖੀ ਦੇ ਭਰਾ ਨੂੰ ਪੈਸੇ ਦੀ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਕੇਸ਼ ਸਾਵੰਤ ਦੇ ਖਿਲਾਫ ਇੱਕ ਕਾਰੋਬਾਰੀ ਨੇ ਚੈੱਕ ਬਾਊਂਸ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਰਾਖੀ ਦੇ ਭਰਾ ਨੂੰ ਹਿਰਾਸਤ 'ਚ ਲੈ ਲਿਆ ਹੈ।
Rakhi Sawant brother arrested: ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਰਾਖੀ ਮੁੜ ਆਪਣੇ ਭਰਾ ਰਾਕੇਸ਼ ਸਾਵੰਤ ਦੇ ਕਾਰਨ ਸੁਰਖੀਆਂ 'ਚ ਆ ਗਈ ਹੈ। ਮੁੰਬਈ ਪੁਲਿਸ ਨੇ ਰਾਖੀ ਦੇ ਭਰਾ ਰਾਕੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰਾਖੀ ਸਾਵੰਤ ਦੇ ਭਰਾ ਰਾਕੇਸ਼ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਡਰਾਮਾ ਕੁਈਨ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵਿਵਾਦਾਂ 'ਚ ਰਹੀ ਰਾਖੀ ਮੁੜ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਉਹ ਆਪਣੇ ਭਰਾ ਰਾਕੇਸ਼ ਸਾਵੰਤ ਦੇ ਕਾਰਨ ਸੁਰਖੀਆਂ 'ਚ ਆਈ ਹੈ।
ਕੀ ਹੈ ਪੂਰਾ ਮਾਮਲਾ
ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੂੰ ਓਸ਼ੀਵਾਰਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਤਿੰਨ ਸਾਲ ਪੁਰਾਣਾ ਹੈ, ਜਿਸ 'ਚ ਇੱਕ ਵਪਾਰੀ ਨੇ ਰਾਕੇਸ਼ ਸਾਵੰਤ ਖਿਲਾਫ ਚੈੱਕ ਬਾਊਂਸ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲਾ ਅਦਾਲਤ ਤੱਕ ਵੀ ਪਹੁੰਚ ਗਿਆ। ਫਿਰ ਅਦਾਲਤ ਨੇ ਰਾਕੇਸ਼ ਸਾਵੰਤ ਨੂੰ ਪੈਸੇ ਵਾਪਸ ਕਰਨ ਦੀ ਸ਼ਰਤ 'ਤੇ ਜ਼ਮਾਨਤ ਦੇ ਦਿੱਤੀ। ਹਾਲਾਂਕਿ, ਪੈਸੇ ਵਾਪਸ ਨਾ ਕਰਨ 'ਤੇ ਸ਼ਿਕਾਇਤਕਰਤਾ ਨੇ ਰਾਕੇਸ਼ ਸਾਵੰਤ ਦੇ ਖਿਲਾਫ ਮੁੜ ਪਟੀਸ਼ਨ ਦਾਇਰ ਕੀਤੀ।
ਕੀ ਰਾਖੀ ਦੇਵੇਗੀ ਆਪਣੇ ਭਰਾ ਦਾ ਸਾਥ?
ਰਾਖੀ ਸਾਵੰਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਰਾਖੀ ਦੁਬਈ 'ਚ ਨਜ਼ਰ ਆਈ ਸੀ। ਹੁਣ ਦੇਖਣਾ ਹੋਵੇਗਾ ਕਿ ਰਾਖੀ ਆਪਣੇ ਭਰਾ ਨੂੰ ਇਸ ਕੇਸ ਤੋਂ ਕਿਵੇਂ ਬਚਾਉਂਦੀ ਹੈ। ਆਦਿਲ ਖਾਨ ਦੁਰਾਨੀ ਨਾਲ ਝਗੜੇ ਦੌਰਾਨ ਰਾਖੀ ਦਾ ਭਰਾ ਰਾਕੇਸ਼ ਉਸ ਦੇ ਨਾਲ ਖੜ੍ਹਾ ਨਜ਼ਰ ਆਇਆ। ਰਾਕੇਸ਼ ਸਾਵੰਤ ਨੇ ਵੀ ਆਪਣੀ ਭੈਣ ਲਈ ਮੀਡੀਆ'ਚ ਬਿਆਨ ਦਿੱਤੇ ਸਨ। ਰਾਕੇਸ਼ ਨਿੱਜੀ ਵਿਵਾਦਾਂ 'ਚ ਹਮੇਸ਼ਾ ਭੈਣ ਰਾਖੀ ਦਾ ਸਾਥ ਦਿੰਦੇ ਰਹੇ ਹਨ।
ਰਾਖੀ ਨੇ ਆਪਣੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ 'ਤੇ ਮਾਨਸਿਕ ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਏ ਸਨ। ਇਸ ਦੌਰਾਨ ਰਾਖੀ ਲਗਾਤਾਰ ਕੋਰਟ ਦੇ ਚੱਕਰ ਲਗਾਉਂਦੀ ਨਜ਼ਰ ਆਈ। ਇਸ ਦੌਰਾਨ ਰਾਖੀ ਦੇ ਭਰਾ ਨੇ ਉਸ ਦਾ ਸਾਥ ਦਿੱਤਾ। ਰਾਖੀ ਦੇ ਪਰਿਵਾਰ 'ਚ ਮਾਂ ਤੋਂ ਬਾਅਦ ਹੁਣ ਉਸ ਦਾ ਭਰਾ ਰਾਕੇਸ਼ ਹੀ ਹੈ। ਰਾਖੀ ਦੀ ਮਾਂ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੀ ਸੀ।