ਸਰਜਰੀ ਕਰਵਾਉਣ ਤੋਂ ਪਹਿਲਾਂ ਰਾਖੀ ਸਾਵੰਤ ਨੇ ਵੀਡੀਓ ਸਾਂਝੀ ਕਰ ਦਿੱਤਾ ਹੈਲਥ ਅਪਡੇਟ, ਫੈਨਜ਼ ਨੂੰ ਕਿਹਾ-ਮੇਰੇ ਲਈ ਦੁਆ ਕਰਨਾ

ਬਾਲੀਵੁੱਡ ਦੀ ਡਰਾਮਾ ਕੁਇਨ ਵਜੋਂ ਮਸ਼ਹੂਰ ਰਾਖੀ ਸਾਵੰਤ ਇਨ੍ਹੀਂ ਦਿਨੀਂ ਬਿਮਾਰ ਚੱਲ ਰਹੀ ਹੈ ਤੇ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ। ਹਾਲ ਹੀ ਵਿੱਚ ਰਾਖੀ ਨੇ ਆਪਣੀ ਸਰਜਰੀ ਤੋਂ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣਾ ਦਰਦ ਬਿਆਨ ਕਰਦੀ ਨਜ਼ਰ ਆ ਰਹੀ ਹੈ।

By  Pushp Raj May 18th 2024 02:25 PM

Rakhi Sawant Undergoes Surgery : ਬਾਲੀਵੁੱਡ ਦੀ ਡਰਾਮਾ ਕੁਇਨ ਵਜੋਂ ਮਸ਼ਹੂਰ ਰਾਖੀ ਸਾਵੰਤ ਇਨ੍ਹੀਂ ਦਿਨੀਂ ਬਿਮਾਰ ਚੱਲ ਰਹੀ ਹੈ ਤੇ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ। ਹਾਲ ਹੀ ਵਿੱਚ ਰਾਖੀ ਨੇ ਆਪਣੀ ਸਰਜਰੀ ਤੋਂ ਪਹਿਲਾਂ ਇੱਕ ਵੀਡੀਓ  ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣਾ ਦਰਦ ਬਿਆਨ ਕਰਦੀ ਨਜ਼ਰ ਆ ਰਹੀ ਹੈ। 

View this post on Instagram

A post shared by Instant Bollywood (@instantbollywood)


ਦੱਸ ਦਈਏ ਕਿ ਰਾਖੀ ਸਾਵੰਤ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੁੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਕਰਦੇ ਆਪਣੇ ਵਿਆਹ ਤੇ ਕਦੇ ਆਪਣੇ ਅਤਰੰਗੀ ਅੰਦਾਜ਼ ਨੂੰ ਲੈ ਕੇ ਖਬਰਾਂ ਵਿੱਚ ਬਣੀ ਰਹਿੰਦੀ ਹੈ। 

ਬੀਤੇ ਦਿਨੀਂ ਬਿਮਾਰ ਹੋਣ ਦੇ ਚੱਲਦੇ ਰਾਖੀ ਸਾਵੰਤ ਹਸਪਤਾਲ ਵਿੱਚ ਜ਼ੇਰੇ ਇਲਾਜ਼ ਦਾਖਲ ਹੈ। ਡਾਕਟਰਾਂ ਦੇ ਰਾਖੀ ਨੇ ਦੱਸਿਆ ਕਿ ਉਸ ਦੀ ਬੱਚੇਦਾਨੀ ਵਿੱਚ ਟਯੂਮਰ ਹੈ, ਜੋ ਕਿ 10 cm ਦਾ ਹੈ। ਇਸ ਨੂੰ ਮਹਿਜ਼ ਸਰਜਰੀ ਰਾਹੀਂ ਹੀ ਠੀਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਰਾਖੀ ਦੇ ਸਾਬਕਾ ਪਤੀ ਰਿਤੇਸ਼ ਨੇ ਵੀ ਉਸ ਕੈਂਸਰ ਹੋਣ ਦਾ ਖਦਸ਼ਾ ਦੱਸਿਆ ਸੀ। 

ਹਾਲ ਹੀ ਵਿੱਚ ਰਾਖੀ ਨੇ ਸਰਜਰੀ ਲਈ ਆਪਰਸ਼ੇਨ ਥੀਏਟਰ ਵਿੱਚ ਜਾਣ ਤੋਂ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਰਾਖੀ ਨੂੰ ਉਸ ਦੀ ਹਾਲਾਤ ਬਾਰੇ ਗੱਲ ਕਰਦੇ ਹੋਏ ਸੁਣ ਸਕਦੇ ਹੋ।

ਰਾਖੀ ਕਹਿੰਦੀ ਹੈ ਕਿ ਫਾਈਨਲੀ ਉਹ ਦਿਨ ਆ ਗਿਆ ਹੈ ਜਦੋਂ ਮੈਨੂੰ ਸਰਜਰੀ ਲਈ ਜਾਣਾ ਪਵੇਗਾ। ਮੈਂ ਹੱਸਦੀ- ਹੱਸਦੀ ਜਾਵਾਂਗੀ ਅਤੇ ਹੱਸਦੀ ਹੋਈ ਹੀ ਵਾਪਸ ਆਵਾਂਗੀ। ਕਿਉਂਕਿ ਮੈਂ ਜ਼ਿੰਦਗੀ ਵਿੱਚ ਕਈ ਦਰਦ ਝੇਲੇ ਹਨ, ਪਰ ਇਹ ਕਾਫੀ ਪੇਨਫੁੱਲ ਤੇ ਦਰਦ ਭਰਿਆ ਹੈ। ਇਸ ਵੇਲੇ ਮੈਨੂੰ ਮੇਰੀ ਮਾਂ ਦੀ ਬਹੁਤ ਲੋੜ ਹੈ, ਮੈਂ ਆਪਣੀ ਮਾਂ ਨੂੰ ਯਾਦ ਕਰ ਰਹੀ ਹਾਂ। ਇਸ ਦੇ ਨਾਲ ਹੀ ਰਾਖੀ ਨੇ ਫੈਨਜ਼ ਨੂੰ ਉਸ ਲਈ ਦੁਆ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਜਲਦ ਹੀ ਠੀਕ ਹੋ ਸਕੇ। 

View this post on Instagram

A post shared by Ritesh Kumar (@riteshsinghofficialbb15)


ਹੋਰ ਪੜ੍ਹੋ : ਲਾਪਤਾ ਹੋਣ ਦੇ 25 ਦਿਨਾਂ ਮਗਰੋਂ ਘਰ ਪਰਤੇ Tmkoc ਫੇਮ ਗੁਰਚਰਨ ਸਿੰਘ, ਜਾਣੋ ਇਨ੍ਹੇ ਦਿਨ ਕਿੱਥੇ ਸੀ ਅਦਾਕਾਰ


ਰਾਖੀ ਦੇ ਫੈਨਜ਼ ਉਸ ਦੀ ਇਸ ਵੀਡੀਓ ਉੱਤੇ ਕਮੈਂਟ ਕਰਦੇ ਹੋਏ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਉੱਤੇ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਰੱਬ ਅਜਿਹੀ ਤਕਲੀਫ ਕਿਸੇ ਨੂੰ ਨਾਂ ਦਵੇ।  ਇੱਕ ਹੋਰ  ਯੂਜ਼ਰ ਨੇ  ਕਿਹਾ ਕਿ ਰਾਖੀ ਸੱਚਮੁਚ ਇੱਕ ਐਂਟਰਟੇਨਰ ਹੈ, ਰੱਬ ਉਸ ਨੂੰ ਛੇਤੀ ਠੀਕ ਕਰੇ। '


Related Post