ਰਾਖੀ ਸਾਵੰਤ ਨੇ ਰੱਖਿਆ ਰੋਜ਼ਾ, ਸਭ ਨੂੰ ਦਿੱਤੀ ਇਫਤਾਰ ਪਾਰਟੀ
ਡਰਾਮਾ ਕੁਵੀਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਇਸ ਵੀਡੀਓ ‘ਚ ਅਦਾਕਾਰਾ ਇਫਤਾਰ ਪਾਰਟੀ ਦਿੰਦੀ ਹੋਈ ਨਜ਼ਰ ਆ ਰਹੀ ਹੈ ।

ਇਨੀਂ ਦਿਨੀਂ ਰਾਖੀ ਸਾਵੰਤ (Rakhi Sawant)ਨੇ ਰੋਜ਼ੇ ਰੱਖੇ ਹੋਏ ਹਨ । ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਰਾਖੀ ਸਾਵੰਤ ਇੱਕ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਰੋਜ਼ਾ ਰੱਖਿਆ ਅਤੇ ਫਿਰ ਸ਼ਾਮ ਨੂੰ ਸਭ ਨੂੰ ਇਫਤਾਰ ਪਾਰਟੀ ਦਿੱਤੀ ਹੈ । ਰਾਖੀ ਸਾਵੰਤ ਇਸ ਦੌਰਾਨ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਦੀ ਹੋਈ ਨਜ਼ਰ ਆਈ ।
ਰਾਖੀ ਸਾਵੰਤ ਨੇ ਆਦਿਲ ਨਾਲ ਕਰਵਾਇਆ ਸੀ ਵਿਆਹ
ਰਾਖੀ ਸਾਵੰਤ ਨੇ ਆਦਿਲ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਉਸ ਨੇ ਆਪਣਾ ਧਰਮ ਵੀ ਬਦਲ ਲਿਆ ਸੀ । ਹਾਲਾਂਕਿ ਰਾਖੀ ਦਾ ਆਪਣੇ ਪਤੀ ਦੇ ਨਾਲ ਕਾਫੀ ਵਿਵਾਦ ਹੋਇਆ ਅਤੇ ਉਸ ਨੇ ਆਪਣੇ ਪਤੀ ‘ਤੇ ਕਿਸੇ ਹੋਰ ਕੁੜੀ ਦੇ ਨਾਲ ਸਬੰਧਾਂ ਦਾ ਖੁਲਾਸਾ ਕਰਦੇ ਹੋਏ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਸੀ । ਜਿਸ ਤੋਂ ਬਾਅਦ ਪੁਲਿਸ ਨੇ ਆਦਿਲ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਸੀ । ਪਰ ਰਾਖੀ ਹਾਲੇ ਵੀ ਮੁਸਲਿਮ ਰੀਤੀ ਰਿਵਾਜ਼ਾਂ ਦਾ ਪਾਲਣ ਕਰ ਰਹੀ ਹੈ ।
ਰਾਖੀ ਦੇ ਰੋਂਦਿਆਂ ਦੇ ਕਈ ਵੀਡੀਓ ਹੋਏ ਸਨ ਵਾਇਰਲ
ਰਾਖੀ ਸਾਵੰਤ ਦੇ ਕਈ ਵੀਡੀਓ ਵਾਇਰਲ ਹੋਏ ਸਨ । ਜਿਸ ‘ਚ ਉਸ ਨੇ ਆਪਣੇ ਪਤੀ ਆਦਿਲ ‘ਤੇ ਉਸ ਦਾ ਇਸਤੇਮਾਲ ਕੀਤੇ ਜਾਣ ਦੇ ਇਲਜ਼ਾਮ ਲਗਾਏ ਸਨ ।
ਇਸ ਤੋਂ ਇਲਾਵਾ ਉਸ ਦੇ ਕਰੋੜਾਂ ਰੁਪਏ ਆਦਿਲ ਵੱਲੋਂ ਲਏ ਜਾਣ ਦਾ ਵੀ ਇਲਜ਼ਾਮ ਲਗਾਇਆ ਸੀ ਅਤੇ ਉਸ ਤੋਂ ਆਪਣੇ ਪੈਸਿਆਂ ਦੀ ਮੰਗ ਵੀ ਕੀਤੀ ਸੀ । ਜਿਸ ‘ਤੇ ਆਦਿਲ ਨੇ ਇੱਕ ਵੀਡੀਓ ‘ਚ ਸਵੀਕਾਰ ਕੀਤਾ ਸੀ ਕਿ ਉਹ ਰਾਖੀ ਦੇ ਸਾਰੇ ਪੈਸੇ ਜਲਦ ਹੀ ਵਾਪਸ ਕਰ ਦੇਵੇਗਾ ।