Rakhi Sawant-Adil: 'ਮੈਂ ਮਾਂ ਬਣ ਸਕਦੀ ਹਾਂ...' ਆਦਿਲ ਦੇ ਦੋਸ਼ਾਂ ਵਿਚਾਲੇ ਰਾਖੀ ਸਾਵੰਤ ਦਾ ਨਵਾਂ ਵੀਡੀਓ ਵਾਇਰਲ

ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਦੁਰਾਨੀ ਨੇ ਮੀਡੀਆ ਦੇ ਸਾਹਮਣੇ ਰਾਖੀ 'ਤੇ ਕੁਝ ਗੰਭੀਰ ਦੋਸ਼ ਲਗਾਏ ਹਨ। ਜਿਸ ਦੇ ਜਵਾਬ 'ਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਰਾਖੀ ਨੇ ਆਦਿਲ ਵੱਲੋਂ ਉਸ ਨੇ ਮਾਂ ਨਾਂ ਬਣ ਸਕਣ ਦੇ ਲਾਏ ਗਏ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ।

By  Pushp Raj August 23rd 2023 11:40 AM

Rakhi Sawant-Adil: ਰਾਖੀ ਸਾਵੰਤ  (Rakhi Sawant)ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅਦਾਕਾਰਾ ਅਤੇ ਉਸ ਦੇ ਸਾਬਕਾ ਪਤੀ ਆਦਿਲ ਦੁਰਾਨੀ ਦੇ ਰਿਸ਼ਤੇ ਵੀ ਕਿਸੇ ਤੋਂ ਲੁਕੇ ਨਹੀਂ ਹਨ। ਆਏ ਦਿਨ ਦੋਵੇਂ ਮੀਡੀਆ ਸਾਹਮਣੇ ਇਕ-ਦੂਜੇ ਬਾਰੇ ਬਿਆਨ ਦਿੰਦੇ ਰਹਿੰਦੇ ਹਨ। ਗੁਪਤ ਤਰੀਕੇ ਨਾਲ ਵਿਆਹ ਕਰਵਾਉਣ ਵਾਲੇ ਦੋਵੇਂ ਹੁਣ ਵੱਖ ਹੋ ਗਏ ਹਨ। ਕਦੇ ਨਾ ਖ਼ਤਮ ਹੋਣ ਵਾਲੇ ਵਾਵਰੋਲੇ ਤੋਂ ਬਾਅਦ, ਆਦਿਲ ਹੁਣ ਜੇਲ੍ਹ ਤੋਂ ਬਾਹਰ ਹੈ ਅਤੇ ਰਾਖੀ 'ਤੇ ਕੁਝ ਗੰਭੀਰ ਦੋਸ਼ ਲਗਾਏ ਹਨ। ਨਾਲ ਹੀ, ਹੁਣ ਰਾਖੀ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਤਰੀਕੇ ਨਾਲ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ।

ਦੱਸ ਦੇਈਏ ਕਿ ਬਿੱਗ ਬੌਸ ਫੇਮ ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਨੂੰ ਇਸ ਸਾਲ 7 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਨ੍ਹਾਂ 'ਤੇ ਕਈ ਦੋਸ਼ ਲਗਾਏ ਗਏ ਸਨ ਅਤੇ ਉਨ੍ਹਾਂ 'ਤੇ ਵਿਆਹ ਤੋਂ ਬਾਹਰਲੇ ਸਬੰਧਾਂ ਦਾ ਦੋਸ਼ ਲਗਾਇਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਰਾਖੀ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਹੁਣ ਆਦਿਲ ਜੇਲ੍ਹ ਤੋਂ ਬਾਹਰ ਆ ਗਿਆ ਹੈ। ਜੇਲ ਤੋਂ ਆਉਣ ਤੋਂ ਬਾਅਦ, ਆਦਿਲ ਮੀਡੀਆ ਨਾਲ ਆਪਣੀ ਪਹਿਲੀ ਗੱਲਬਾਤ ਲਈ ਬੈਠੇ ਅਤੇ ਇੰਟਰਨੈਟ ਸਨਸਨੀ 'ਤੇ ਕੁਝ ਗੰਭੀਰ ਦੋਸ਼ ਲਗਾਏ। 


ਇੰਟਰਵਿਊ 'ਚ ਆਦਿਲ ਨੇ ਰਾਖੀ ਦੇ ਗਰਭਵਤੀ ਹੋਣ ਦੀਆਂ ਖਬਰਾਂ ਨੂੰ ਖਾਰਿਜ ਕੀਤਾ ਅਤੇ ਖੁਲਾਸਾ ਕੀਤਾ ਕਿ ਰਾਖੀ ਗਰਭਵਤੀ ਨਹੀਂ ਹੋ ਸਕਦੀ, ਕਿਉਂਕਿ ਉਸ ਦੀ ਬੱਚੇਦਾਨੀ 'ਚ ਸਮੱਸਿਆ ਸੀ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਅਭਿਨੇਤਰੀ ਦੀ ਬੱਚੇਦਾਨੀ ਕੱਢ ਦਿੱਤੀ ਗਈ ਹੈ। ਇਹ ਸੁਣਦੇ ਹੀ ਰਾਖੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਸ ਨੇ ਆਪਣੇ ਹਾਲ ਹੀ ਦੇ ਇਲਾਜ ਬਾਰੇ ਡਾਕਟਰ ਨਾਲ ਖੁੱਲ੍ਹ ਕੇ ਗੱਲ ਕੀਤੀ।

ਆਦਿਲ ਦੇ ਦੋਸ਼ਾਂ 'ਤੇ ਰਾਖੀ ਦਾ ਪ੍ਰਤੀਕਰਮ

ਆਦਿਲ ਦੇ ਦਾਅਵਿਆਂ ਨੂੰ ਝੂਠਾ ਦੱਸਦੇ ਹੋਏ ਰਾਖੀ ਨੇ ਕਿਹਾ, 'ਅੱਜ ਮੈਂ ਆਪਣੀ ਡਾਕਟਰ  ਦੇ ਨਾਲ ਹਾਂ। ਕਿਹਾ ਜਾਂਦਾ ਹੈ ਕਿ ਰੱਬ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਅਤੇ ਇਸ ਲਈ ਡਾਕਟਰ ਹਨ ਤਾਂ ਜੋ ਅਸੀਂ ਚੰਗੀ ਜ਼ਿੰਦਗੀ ਜੀ ਸਕੀਏ। ਕੁਝ ਸਮਾਂ ਪਹਿਲਾਂ ਮੇਰੀ ਹਿਸਟਰੇਕਟੋਮੀ ਹੋਈ ਸੀ। ਆਦਿਲ ਨਾਲ ਵਿਆਹ ਕਰਨ ਤੋਂ ਬਾਅਦ ਮੈਨੂੰ ਬੱਚਾ ਚਾਹੀਦਾ ਸੀ।'' ਇਸ ਤੋਂ ਬਾਅਦ ਉਹ ਆਪਣੇ ਡਾਕਟਰ ਦੇ ਕੋਲ ਆਈ ਤਾਂ ਉਸ ਨੇ ਦੱਸਿਆ  ਕਿ ਰਾਖੀ ਮਾਂ ਸਕਦੀ ਹੈ। ਡਾਕਟਰ ਨੇ ਦੱਸਿਆ ਕਿ ਰਾਖੀ ਨੇ ਉਨ੍ਹਾਂ 'ਚ ਕੋਲ ਆਪਣੇ ਐਗਸ ਵੀ ਸੇਫ ਕਰਵਾ ਕੇ ਰੱਖੇ ਹਨ ਅਤੇ ਹੋਰ ਟੈਸਟ ਕੀਤੇ ਜਾ ਰਹੇ ਸਨ। ਉਸ ਦੀ ਬੱਚੇਦਾਨੀ ਨਹੀਂ ਕੱਢ ਗਈ, ਸਗੋਂ ਉਸ ਨੂੰ ਫਾਈਬਰਾਇਡ ਦੀ ਸਮੱਸਿਆ ਸੀ ਜਿਸ ਦਾ ਇਲਾਜ ਕਰ ਦਿੱਤਾ ਗਿਆ ਹੈ।'' ਰਾਖੀ ਮਾਂ ਬਣ ਸਕਦੀ ਹੈ। ਉਸ ਦੀ ਬੱਚੇਦਾਨੀ ਠੀਕ ਹੈ।''

View this post on Instagram

A post shared by Viral Bhayani (@viralbhayani)


ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਨੇ ਪਿਛਲੇ ਸਾਲ ਜੁਲਾਈ ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਆਦਿਲ ਨਾਲ ਵਿਆਹ ਲਈ ਰਾਖੀ ਨੇ ਵੀ ਆਪਣਾ ਧਰਮ ਬਦਲ ਕੇ ਆਪਣਾ ਨਾਂ ਫਾਤਿਮਾ ਰੱਖ ਲਿਆ ਸੀ।


Related Post