ਰਾਖੀ ਸਾਵੰਤ ਦੇ ਨਮਾਜ਼ ਪੜ੍ਹਦੇ ਹੋਏ ਕੀਤੀ ਗਲਤੀ, ਲੋਕਾਂ ਨੇ ਕੀਤਾ ਟ੍ਰੋਲ
ਰਾਖੀ ਸਾਵੰਤ ਨੇ ਕੁਝ ਸਮਾਂ ਪਹਿਲਾਂ ਆਦਿਲ ਦੁਰਾਨੀ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਉਸ ਨੇ ਇਲਸਾਮ ਧਰਮ ਅਪਨਾਉਣ ਦੀ ਗੱਲ ਆਖੀ ਸੀ ਅਤੇ ਉਹ ਇਸਲਾਮ ਮੁਤਾਬਕ ਰਹੁ ਰੀਤਾਂ ਦਾ ਪਾਲਣ ਕਰ ਰਹੀ ਹੈ ।
ਰਾਖੀ ਸਾਵੰਤ (Rakhi Sawant) ਅਕਸਰ ਚਰਚਾ ‘ਚ ਰਹਿੰਦੀ ਹੈ । ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੀ ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਜਿਹਾ ਵੀਡੀਓ ਸਾਂਝਾ ਕੀਤਾ ਹੈ । ਜਿਸ ਦੇ ਕਾਰਨ ਅਦਾਕਾਰਾ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਆਓ ਜਾਣਦੇ ਹਾਂ ਰਾਖੀ ਨੇ ਆਖਿਰ ਅਜਿਹਾ ਕੀ ਕਰ ਦਿੱਤਾ ਕਿ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ।
ਹੋਰ ਪੜ੍ਹੋ : ਜੈਸਮੀਨ ਅਖਤਰ ਨੇ ਵਿਆਹ ਤੋਂ ਬਾਅਦ ਪਤੀ ਦੇ ਨਾਲ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ
ਰਮਾਜ਼ ਪੜ੍ਹਨ ਦੌਰਾਨ ਗਲਤੀ
ਰਾਖੀ ਸਾਵੰਤ ਨੇ ਕੁਝ ਸਮਾਂ ਪਹਿਲਾਂ ਆਦਿਲ ਦੁਰਾਨੀ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਉਸ ਨੇ ਇਲਸਾਮ ਧਰਮ ਅਪਨਾਉਣ ਦੀ ਗੱਲ ਆਖੀ ਸੀ ਅਤੇ ਉਹ ਇਸਲਾਮ ਮੁਤਾਬਕ ਰਹੁ ਰੀਤਾਂ ਦਾ ਪਾਲਣ ਕਰ ਰਹੀ ਹੈ । ਉਸ ਨੇ ਰੋਜ਼ੇ ਵੀ ਰੱਖੇ ਹਨ ਅਤੇ ਬੀਤੇ ਦਿਨੀਂ ਇਫਤਾਰ ਪਾਰਟੀ ਦੇ ਦੌਰਾਨ ਵੀ ਉਹ ਨਜ਼ਰ ਆਈ ਸੀ । ਪਰ ਹੁਣ ਅਦਾਕਾਰਾ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਨਮਾਜ਼ ਪੜ੍ਹਦੀ ਹੋਈ ਨਜ਼ਰ ਆ ਰਹੀ ਹੈ ।
ਰਾਖੀ ਸਾਵੰਤ ਨੇ ਜਿਸ ਵੀਡੀਓ ਨੂੰ ਰਾਖੀ ਨੇ ਸਾਂਝਾ ਕੀਤਾ ਹੈ । ਉਸ ਦੇ ਬੈਕਗਰਾਊਂਡ ‘ਚ ਫ਼ਿਲਮੀ ਗੀਤ ਚੱਲ ਰਿਹਾ ਹੈ ।ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਭੜਕ ਗਏ ਹਨ । ਯੂਜ਼ਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰਾਖੀ ਵੱਲੋਂ ਨਮਾਜ਼ ਪੜ੍ਹਨ ਦੇ ਦੌਰਾਨ ਲਗਾਈ ਨੇਲਪਾਲਿਸ਼ ‘ਤੇ ਵੀ ਇਤਰਾਜ਼ ਜਤਾਇਆ ਹੈ । ਦੱਸ ਦਈਏ ਕਿ ਰਾਖੀ ਸਾਵੰਤ ਦਾ ਪਤੀ ਆਦਿਲ ਦੁਰਾਨੀ ਦੇ ਨਾਲ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੇ ਰਾਹ ਵੱਖਰੇ ਹੋ ਗਏ ਹਨ ।ਆਦਿਲ ਦੇ ਖਿਲਾਫ ਪੁਲਿਸ ਕਾਰਵਾਈ ਵੀ ਰਾਖੀ ਦੇ ਕਹਿਣ ਤੋਂ ਬਾਅਦ ਕੀਤੀ ਗਈ ਸੀ ।
ਰਾਖੀ ਬੀਤੇ ਦਿਨ ਮੀਡੀਆ ਨਾਲ ਹੋਈ ਮੁਖਾਤਿਬ
ਬੀਤੇ ਦਿਨ ਵੀ ਰਾਖੀ ਸਾਵੰਤ ਨੇ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਦੱਸਿਆ ਸੀ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ ਭਰਿਆ ਮੇਲ ਆਇਆ ਹੈ । ਜਿਸ ‘ਚ ਉਸ ਨੂੰ ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਗਈ ਹੈ ।