ਰਾਖੀ ਸਾਵੰਤ ਮਾਂ ਦੀ ਸਮਾਧੀ ‘ਤੇ ਪਹੁੰਚ ਕੇ ਹੋਈ ਭਾਵੁਕ, ਮਾਂ ਨੂੰ ਦਿੱਤੀ ਸ਼ਰਧਾਂਜਲੀ

ਰਾਖੀ ਸਾਵੰਤ ਦੀ ਮਾਤਾ ਜੋ ਕਿ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ । ਉਸ ਤੋਂ ਬਾਅਦ ਰਾਖੀ ਸਾਵੰਤ ਦੀ ਨਿੱਜੀ ਜ਼ਿੰਦਗੀ ਕਾਫੀ ਪ੍ਰੇਸ਼ਾਨੀ ਭਰੀ ਰਹੀ ਹੈ । ਹੁਣ ਅਦਾਕਾਰਾ ਆਪਣੀ ਮਾਂ ਦੀ ਸਮਾਧੀ ‘ਤੇ ਪਹੁੰਚੀ ਹੈ ।

By  Shaminder March 9th 2023 10:41 AM

ਰਾਖੀ ਸਾਵੰਤ (Rakhi Sawant) ਦੀ  ਮਾਤਾ (Mother) ਜੋ ਕਿ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ । ਉਸ ਤੋਂ ਬਾਅਦ ਰਾਖੀ ਸਾਵੰਤ ਦੀ ਨਿੱਜੀ ਜ਼ਿੰਦਗੀ ਕਾਫੀ ਪ੍ਰੇਸ਼ਾਨੀ ਭਰੀ ਰਹੀ ਹੈ । ਹੁਣ ਅਦਾਕਾਰਾ ਆਪਣੀ ਮਾਂ ਦੀ ਸਮਾਧੀ ‘ਤੇ ਪਹੁੰਚੀ ਹੈ । ਜਿਸ ਦਾ ਇੱਕ ਵੀਡੀਓ ਵੀ ਵਾਇਰਲ ਭਿਆਨੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । 


ਹੋਰ ਪੜ੍ਹੋ : ਕਪਿਲ ਸ਼ਰਮਾ ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਹੈ ਪ੍ਰੇਸ਼ਾਨ 

ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ । ਪਹਿਲਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਅਤੇ ਫਿਰ ਉਸ ਨੇ ਆਪਣੇ ਪਤੀ ਆਦਿਲ ‘ਤੇ ਕਈ ਇਲਜ਼ਾਮ ਲਗਾਏ ਸਨ । ਜਿਸ ‘ਚ ਉਸ ਨੇ ਕਿਹਾ ਸੀ ਕਿ ਉਸ ਦਾ ਪਤੀ ਦਾ ਕਿਸੇ ਹੋਰ ਕੁੜੀ ਦੇ ਨਾਲ ਅਫੇਅਰ ਚੱਲ ਰਿਹਾ ਹੈ ।


ਹੋਰ ਪੜ੍ਹੋ : ਮਸ਼ਹੂਰ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ, ਅਨੁਪਮ ਖੇਰ, ਰੇਣੂਕਾ ਸ਼ਹਾਣੇ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

ਇਸ ਤੋਂ ਇਲਾਵਾ ਉਸ ਨੇ ਪਤੀ ‘ਤੇ ਕੁੱਟਮਾਰ ਦੇ ਵੀ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਪੁਲਿਸ ਉਸ ਦੇ ਪਤੀ ਆਦਿਲ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਅਤੇ ਇਸ ਮਾਮਲੇ ‘ਚ ਦੋਵੇਂ ਪੱਖ ਇੱਕ ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ । 



ਰਾਖੀ ਆਦਿਲ ਦੇ ਨਾਲ ਵਸਾਉਣਾ ਚਾਹੁੰਦੀ ਸੀ ਘਰ 

 ਕੁਝ ਦਿਨ ਪਹਿਲਾਂ ਰਾਖੀ ਨੇ ਆਪਣੇ ਇੱਕ ਬਿਆਨ ‘ਚ ਵੀ ਇਹ ਕਿਹਾ ਸੀ ਕਿ ਉਹ ਆਦਿਲ ਦੇ ਨਾਲ ਆਪਣਾ ਘਰ ਵਸਾਉਣਾ ਚਾਹੁੰਦੀ ਸੀ ਅਤੇ ਉਸ ਦੇ ਬੱਚਿਆਂ ਦੀ ਮਾਂ ਬਣਨਾ ਚਾਹੁੰਦੀ ਸੀ । ਪਰ ਉਸ ਨੇ ਉਸ ਦੇ ਸਾਰੇ ਸੁਫ਼ਨੇ ਤੋੜ ਦਿੱਤੇ ਹਨ । ਹੁਣ ਉਹ ਕਦੇ ਵੀ ਜ਼ਿੰਦਗੀ ‘ਚ ਦੁਬਾਰਾ ਵਿਆਹ ਨਹੀਂ ਕਰਵਾਏਗੀ । 





Related Post