ਰਾਜ ਅਨਾਦਕਟ ਉਰਫ਼ ਟੱਪੂ ਨੇ ਮੁਨਮੁਨ ਦੱਤਾ ਨਾਲ ਮੰਗਣੀ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪ, ਕਿਹਾ ‘ਖਬਰਾਂ ਝੂਠੀਆਂ’
ਰਾਜ ਅਨਾਦਕਟ ਉਰਫ਼ ਟੱਪੂ (Raj Anadkat) ਅਤੇ ਮੁਨਮੁਨ ਦੱਤਾ (Munmun Dutta) ਉਰਫ ਬਬੀਤਾ ਜੀ ਇੱਕ ਵਾਰ ਮੁੜ ਤੋਂ ਸੁਰਖੀਆਂ ‘ਚ ਆ ਗਏ ਹਨ । ਇਸ ਜੋੜੀ ਦੀ ਬੀਤੇ ਦਿਨ ਖ਼ਬਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਸਾਹਮਣੇ ਆਇਆ ਸੀ ਕਿ ਇਸ ਜੋੜੀ ਨੇ ਮੰਗਣੀ ਕਰਵਾ ਲਈ ਹੈ । ਜਿਸ ਤੋਂ ਬਾਅਦ ਹੁਣ ਇਸ ਜੋੜੀ ਚੋਂ ਟੱਪੂ ਨੇ ਉਰਫ ਰਾਜ ਅਨਾਦਕੱਟ ਨੇ ਇਨ੍ਹਾਂ ਖ਼ਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਖਬਰਾਂ ‘ਚ ਕੋਈ ਸਚਾਈ ਨਹੀਂ ਹੈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਝੂਠੀ ਖਬਰ ਫੈਲਾਈ ਗਈ ਹੈ। ਰਾਜ ਨੇ ਇੱਕ ਨੋਟ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕਰਕੇ ਇਸ ਬਾਰੇ ਆਪਣੀ ਗੱਲ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਪਿਛਲੇ 16 ਸਾਲਾਂ ਤੋਂ ਪ੍ਰਸਾਰਿਤ ਹੋ ਰਿਹਾ ਹੈ । ਇਸ ਸੀਰੀਅਲ ‘ਚ ਰਾਜ ਅਨਾਦਕਟ ਟੱਪੂ ਦੀ ਭੂਮਿਕਾ ‘ਚ ਹਨ ਜਦੋਂਕਿ ਮੁਨਮੁਨ ਦੱਤਾ ਬਬੀਤਾ ਜੀ ਦਾ ਕਿਰਦਾਰ ਨਿਭਾ ਰਹੇ ਹਨ । ਟੱਪੂ ਜੇਠਾ ਲਾਲ ਦੇ ਪੁੱਤਰ ਦੇ ਕਿਰਦਾਰ ‘ਚ ਦਿਖਾਈ ਦੇ ਰਹੇ ਹਨ ।ਦੋਵਾਂ ਦੇ ਡੇਟ ਦੀਆਂ ਖਬਰਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਸਨ । ਹਾਲਾਂਕਿ ਦੋਵਾਂ ਨੇ ਇਨ੍ਹਾਂ ਖਬਰਾਂ ਦਾ ਹਮੇਸ਼ਾ ਹੀ ਖੰਡਨ ਕੀਤਾ ਹੈ ।
ਪਰ ਬੀਤੇ ਦਿਨ ਇਹ ਜੋੜੀ ਮੁੜ ਤੋਂ ਚਰਚਾ ‘ਚ ਉਸ ਵੇਲੇ ਆ ਗਈ ਸੀ ਜਦੋਂ ਇਸ ਜੋੜੀ ਦੀ ਗੁੱਪਚੁੱਪ ਤਰੀਕੇ ਦੇ ਨਾਲ ਮੰਗਣੀ ਦੀਆਂ ਖਬਰਾਂ ਸਾਹਮਣੇ ਆ ਗਈਆਂ ।ਮੁਨਮੁਨ ਦੱਤਾ ਨੇ ਇਸ ‘ਤੇ ਰਿਐਕਟ ਕਰਦੇ ਹੋਏ ਇਨ੍ਹਾਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਜਿਸ ਤੋਂ ਬਾਅਦ ਟੱਪੂ ਦਾ ਵੀ ਇਸ ਮਾਮਲੇ ‘ਚ ਰਿਐਕਸ਼ਨ ਸਾਹਮਣੇ ਆ ਗਿਆ ।
ਮੁਨਮੁਨ ਦੱਤਾ ਨੇ ਇਸ ਮਾਮਲੇ ‘ਚ ਰਿਐਕਸ਼ਨ ਦਿੰਦੇ ਹੋਏ ਲਿਖਿਆ ‘ਸਭ ਨੂੰ ਨਮਸਕਾਰ, ਬਸ ਚੀਜ਼ਾਂ ਨੂੰ ਸਪੱਸ਼ਟ ਕਰਨ ਦੇ ਲਈ, ਜੋ ਖਬਰਾਂ ਤੁਸੀਂ ਸੋਸ਼ਲ ਮੀਡੀਆ ‘ਤੇ ਵੇਖ ਰਹੇ ਹੋ । ਉਹ ਝੂਠੀਆਂ ਤੇ ਬੇਬੁਨਿਆਦ ਹਨ । ਬੈਸਟ ਲਾਈਫ ਜਿਉਂ ਰਹੀ ਹਾਂ’ ।