ਰਾਹਾ ਕਪੂਰ ਦੀ ਨਵੀਂ ਵੀਡੀਓ ਹੋਈ ਵਾਇਰਲ, ਰਾਹਾ ਨੇ ਆਪਣੀ ਕਿਊਟਨੈਸ ਨਾਲ ਜਿੱਤਿਆ ਫੈਨਜ਼ ਦਾ ਦਿਲ

ਹਾਲ ਹੀ ਵਿੱਚ ਰਣਬੀਰ ਕਪੂਰ ਤੇ ਆਲੀਆ ਭੱਟ ਯੂਰੋਪ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੰਬਈ ਵਾਪਸ ਪਹੁੰਚੇ ਹਨ। ਪੈਪਰਾਜ਼ੀ ਨੇ ਇਸ ਜੋੜੇ ਨੂੰ ਮੁੰਬਈ ਏਅਰਪੋਰਟ 'ਤੇ ਉਨ੍ਹਾਂ ਧੀ ਰਾਹਾ ਨਾਲ ਸਪਾਟ ਕੀਤਾ, ਰਾਹਾ ਦੀ ਕਿਊਟਨੈਸ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ।

By  Pushp Raj June 3rd 2024 02:13 PM

Raha Kapoor viral Video: ਬਾਲੀਵੁੱਡ ਦੇ ਮਸ਼ਹੂਰ ਕਪਲ ਆਲਿਆ ਭੱਟ ਤੇ ਰਣਬੀਰ ਕਪੂਰ ਅਕਸਰ ਆਪਣੇ ਸਟਾਰਡਮ ਨੂੰ ਲੈ ਕੇ ਖਬਰਾਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਇਸ ਕਪਲ ਦੀ ਨਿੱਕੀ ਜਿਹੀ ਧੀ ਰਾਹਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਰਾਹਾ ਦੀ ਕਿਊਟਨੈਸ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ।

ਦਰਅਸਲ ਹਾਲ ਹੀ ਵਿੱਚ ਰਣਬੀਰ ਕਪੂਰ ਤੇ ਆਲੀਆ ਭੱਟ ਯੂਰੋਪ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੰਬਈ ਵਾਪਸ ਪਹੁੰਚੇ ਹਨ। ਪੈਪਰਾਜ਼ੀ ਨੇ ਇਸ ਜੋੜੇ ਨੂੰ ਮੁੰਬਈ ਏਅਰਪੋਰਟ 'ਤੇ ਉਨ੍ਹਾਂ ਧੀ ਰਾਹਾ ਨਾਲ ਸਪਾਟ ਕੀਤਾ।

View this post on Instagram

A post shared by Manav Manglani (@manav.manglani)



 ਇੱਥੇ ਰਣਬੀਰ ਅਤੇ ਆਲਿਆ ਕੈਜ਼ੂਅਲ ਲੁੱਕ ਵਿੱਚ ਨਜ਼ਰ ਆਏ। ਹਾਲਾਂਕਿ ਉਨ੍ਹਾਂ ਦੀ ਨਿੱਕੀ ਜਿਹੀ ਧੀ ਰਾਹਾ ਕਪੂਰ ਦੀ ਸ਼ਰਾਰਤਾਂ ਨੂੰ ਦੇਖ ਹਰ ਕੋਈ ਦੰਗ ਰਹਿ ਗਿਆ। ਰਾਹਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਹਾਲ ਹੀ ਵਿੱਚ ਪੈਪਰਾਜ਼ੀਸ ਨੇ ਆਪਣੇ ਪੇਜ਼ ਉੱਤੇ ਰਾਹਾ ਕਪੂਰ ਦੀ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਾਹਾ ਕਪੂਰ ਆਪਣੇ ਮਾਤਾ ਪਿਤਾ ਦੇ ਨਾਲ ਨਜ਼ਰ ਆ ਰਹੀ ਹੈ। ਰਾਹਾ ਨੂੰ ਉਸ ਦੇ ਪਿਤਾ ਰਣਬੀਰ ਕਪੂਰ ਨੇ ਗੋਦ ਵਿੱਚ ਚੁੱਕਿਆ ਹੋਇਆ ਹੈ।

ਇਸ ਵੀਡੀਓ ਦੇ ਵਿੱਚ ਰਣਬੀਰ-ਆਲੀਆ ਤੋਂ ਜ਼ਿਆਦਾ ਪ੍ਰਸ਼ੰਸਕਾਂ ਦਾ ਧਿਆਨ ਰਾਹਾ ਕਪੂਰ ਵੱਲ ਗਿਆ, ਜੋ ਆਪਣੇ ਪਿਤਾ ਦੀਆਂ ਗਲਾਂ ਉੱਤੇ ਪਿਆਰ ਨਾਲ ਕਿਸ ਕਰਦੀ ਅਤੇ ਬਾਅਦ ਵਿੱਚ ਮੁਸਕੁਰਾਉਂਦੇ ਹੋਏ ਪੈਪਰਾਜ਼ੀਸ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆਈ। ਇੱਕ ਵਾਰ ਨਹੀਂ ਸਗੋਂ ਦੋ ਵਾਰ ਰਾਹਾ ਨੂੰ ਆਪਣੇ ਪਿਤਾ 'ਤੇ ਪਿਆਰ ਦੀ ਵਰਖਾ ਕਰਦੇ ਦੇਖਿਆ ਗਿਆ।


View this post on Instagram

A post shared by Zoom TV (@zoomtv)



ਹੋਰ ਪੜ੍ਹੋ : ਫਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਗੀਤ 'ਚੰਨ ਰੁਸਿਆ' ਹੋਇਆ ਰਿਲੀਜ਼, ਸੋਨਮ ਬਾਜਵਾ ਦੇ ਹਰਿਆਣਵੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

ਫੈਨਜ਼ ਰਾਹਾ ਦੇ ਇਸ ਕਿਊਟਨੈਸ ਭਰੀ ਵੀਡੀਓ ਨੂੰ ਵੇਖ ਕੇ ਕਾਫੀ ਖੁਸ਼ ਹੋ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਰਾਹਾ ਲਈ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।


Related Post