ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦਾ ਵਿਆਹ, ਗ੍ਰੈਂਡ ਵੈਡਿੰਗ ਦੇ ਲਈ ਰਵਾਨਾ ਹੋਈ ਅਦਾਕਾਰਾ

By  Shaminder March 12th 2024 12:59 PM

 ਕ੍ਰਿਤੀ ਖਰਬੰਦਾ (Kriti Kharbanda) ਤੇ ਪੁਲਕਿਤ ਸਮਰਾਟ (Pulkit Samrat) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਦਿੱਲੀ ‘ਚ ਦੋਵਾਂ ਦੀ ਗ੍ਰੈਂਡ ਵੈਡਿੰਗ ਹੋਣ ਜਾ ਰਹੀ ਹੈ । ਜਿਸ ਦੇ ਲਈ ਕ੍ਰਿਤੀ ਰਵਾਨਾ ਹੋ ਚੁੱਕੀ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਵਿਆਹ ਦੇ ਲਈ ਰਵਾਨਾ ਹੁੰਦੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਇਸੇ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । 

Kriti pulkit ਹੋਰ ਪੜ੍ਹੋ : ਨਿਸ਼ਾ ਬਾਨੋ ਅਤੇ ਮਨਕਿਰਤ ਔਲਖ ਨੇ ‘ਸਾਗਰ ਦੀ ਵਹੁਟੀ’ ‘ਤੇ ਬਣਾਏ ਮਜ਼ੇਦਾਰ ਦੀ ਵੀਡੀਓ
 

ਪੁਲਕਿਤ ਸਮਰਾਟ ਦਾ ਘਰ ਦੁਲਹਨ ਵਾਂਗ ਸੱਜਿਆ 
ਪੁਲਕਿਤ ਅਤੇ ਕ੍ਰਿਤੀ ਦੀ ਵੈਡਿੰਗ ਦੇ ਲਈ ਪੁਲਕਿਤ ਦੇ ਘਰ ਨੂੰ ਸਜਾਇਆ ਗਿਆ ਹੈ। ਕ੍ਰਿਤੀ ਅਤੇ ਪੁਲਕਿਤ ਦਿੱਲੀ ਦੇ ਨਜ਼ਦੀਕ ਪੈਂਦੇ ਮਾਨੇਸਰ ‘ਚ ਵਿਆਹ ਕਰਵਾਉਣ ਜਾ ਰਹੇ ਹਨ । ਇਹ ਅਰਾਵਲੀ ਰੇਂਜ ਦੇ ਨਜ਼ਦੀਕ ਪੈਂਦਾ ਹੈ ਜਿੱਥੇ ਹੋਟਲ ਆਈਟੀਸੀ ਗੈਂਡ ‘ਚ ਵਿਆਹ ਰੱਖਿਆ ਗਿਆ ਹੈ। ਫੈਨਸ ਵੀ ਦੋਵਾਂ ਦੇ ਵਿਆਹ ਨੂੰ ਲੈ ਕੇ ਬਹੁਤ ਹੀ ਐਕਸਾਈਟਡ ਹਨ ।ਦਿੱਲੀ ‘ਚ ਵਿਆਹ ਦੀਆਂ ਬਾਕੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਇਸ ਤੋਂ ਪਹਿਲਾਂ ਪੁਲਕਿਤ ਵਿਆਹ ਦੇ ਲਈ ਪਹਿਲਾਂ ਹੀ ਰਵਾਨਾ ਹੋ ਗਏ ਸਨ । ਅਦਾਕਾਰਾ ਕ੍ਰਿਤੀ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ। ਜਿਸ ‘ਚ ਅਦਾਕਾਰਾ ਦੇ ਚਿਹਰੇ ‘ਤੇ ਵਿਆਹ ਦਾ ਗਲੋ ਸਾਫ਼ ਨਜ਼ਰ ਆ ਰਿਹਾ ਸੀ। 

Pulkit and Kriti roka.jpg
ਪੁਲਕਿਤ ਸਮਰਾਟ ਦਾ ਹੈ ਦੂਜਾ ਵਿਆਹ    

  ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਹਨਾਂ ਦਾ ਵਿਆਹ ਸ਼ਵੇਤਾ ਰੋਹਿਰਾ ਦੇ ਨਾਲ ਹੋਇਆ ਸੀ । ਜੋ ਕਿ ਸਲਮਾਨ ਖ਼ਾਨ ਦੀ ਮੂੰਹ ਬੋਲੀ ਭੈਣ ਦੱਸੀ ਜਾਂਦੀ ਹੈ।ਉਸ ਤੋਂ ਵੱਖ ਹੋਣ ਤੋਂ ਬਾਅਦ ਪੁਲਕਿਤ ਦੀ ਮੁਲਾਕਾਤ ਕ੍ਰਿਤੀ ਦੇ ਨਾਲ ‘ਪਾਗਲਪੰਤੀ’ ਦੇ ਸੈੱਟ ‘ਤੇ ਹੋਈ ਸੀ। ਲਾਕਡਾਊਨ ਦੇ ਦੌਰਾਨ ਦੋਨਾਂ ਦਾ ਪਿਆਰ ਪਰਵਾਨ ਚੜਿਆ ਅਤੇ ਹੁਣ ਇਹ ਜੋੜੀ ਵਿਆਹ ਦੇ ਲਈ ਤਿਆਰ ਹੈ।ਦੋਵਾਂ ਨੇ ਦਿੱਲੀ ਨੂੰ ਵਿਆਹ ਦੇ ਲਈ ਚੁਣਿਆ ਹੈ । ਕਿਉਂਕਿ ਦੋਵੇਂ ਦਿੱਲੀ ਦੇ ਰਹਿਣ ਵਾਲੇ ਹਨ । ਦੋਨਾਂ ਦੇ ਵਿਆਹ ਦਾ ਸਮਾਰੋਹ ਤਿੰਨ ਦਿਨ ਤੱਕ ਚੱਲਣ ਦੀ ਗੱਲ ਸਾਹਮਣੇ ਆਈ ਹੈ।   

View this post on Instagram

A post shared by Instant Bollywood (@instantbollywood)

 

Related Post