ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋਈ ਪ੍ਰਿਯੰਕਾ ਚੋਪੜਾ, ਅਦਾਕਾਰਾ ਦੀ ਗਰਦਨ 'ਤੇ ਨਜ਼ਰ ਆਏ ਗਹਿਰੀ ਸੱਟ ਦੇ ਨਿਸ਼ਾਨ

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਣਾ ਚੁੱਕੀ ਪ੍ਰਿਯੰਕਾ ਚੋਪੜਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਇਹ ਖ਼ਬਰ ਆ ਰਹੀ ਹੈ ਕਿ ਪ੍ਰਿਯੰਕਾ ਚੋਪੜਾ ਆਪਣੇ ਅਗਲੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਟੰਟ ਕਰਦੇ ਹੋਏ ਜ਼ਖਮੀ ਹੋ ਗਈ ਹੈ।

By  Pushp Raj June 19th 2024 07:24 PM

Priyanka Chopra Injured: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਣਾ ਚੁੱਕੀ ਪ੍ਰਿਯੰਕਾ ਚੋਪੜਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਇਹ ਖ਼ਬਰ ਆ ਰਹੀ ਹੈ ਕਿ ਪ੍ਰਿਯੰਕਾ ਚੋਪੜਾ ਆਪਣੇ ਅਗਲੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਟੰਟ ਕਰਦੇ ਹੋਏ ਜ਼ਖਮੀ ਹੋ ਗਈ ਹੈ। 

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਸਟ੍ਰੇਲੀਆ 'ਚ ਆਪਣੀ ਅਗਲੀ ਹਾਲੀਵੁੱਡ ਫਿਲਮ 'ਦਿ ਬਲੱਫ' ਦੀ ਸ਼ੂਟਿੰਗ ਕਰ ਰਹੀ ਹੈ। ਉਸ ਨੇ ਸੈੱਟ 'ਤੇ ਖੁਦ ਨੂੰ ਜ਼ਖਮੀ ਕਰ ਲਿਆ। ਉਸ ਦੀ ਗਰਦਨ 'ਤੇ ਡੂੰਘੀ ਸੱਟ ਹੈ, ਜਿਸ ਦੀ ਤਸਵੀਰ ਵੇਖ ਕੇ ਫੈਨਜ਼ ਪਰੇਸ਼ਾਨ ਹੋ ਗਏ ਹਨ। 

View this post on Instagram

A post shared by Priyanka (@priyankachopra)


ਅਦਾਕਾਰਾ ਨੇ ਪੋਸਟ ਸਾਂਝੀ ਕਰਦੇ ਹੋਏ ਫੈਨਜ਼ ਨੂੰ ਦੱਸਿਆ ਕਿ ਸਟੰਟ ਕਰਦੇ ਹੋਏ ਉਸ ਨੂੰ ਗਰਦਨ ਉੱਤੇ ਕਾਫੀ ਗਹਿਰਾ ਕੱਟ ਲੱਗ ਗਿਆ। ਹਾਲਾਂਕਿ ਉਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਉਹ ਬਾਲ-ਬਾਲ ਬਚ ਗਈ। ਅਦਾਕਾਰਾ ਨੇ ਕਿਹਾ ਉਸ ਦਾ ਇਲਾਜ ਜਾਰੀ ਹੈ।

ਜਿਸ ਸਮੇਂ ਇਹ ਹਾਦਸਾ ਵਾਪਰਿਆ ਪ੍ਰਿਯੰਕਾ ਆਸਟ੍ਰੇਲੀਆ 'ਚ 'ਦ ਬਲੱਫ' ਦੀ ਸ਼ੂਟਿੰਗ ਕਰ ਰਹੀ ਸੀ। ਇਸ ਫਿਲਮ 'ਚ ਉਹ ਕਾਰਲ ਅਰਬਨ ਨਾਲ ਕੰਮ ਕਰ ਰਹੀ ਹੈ। ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਤੁਸੀਂ ਇਸ ਨੂੰ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ। ਨਿਰਦੇਸ਼ਨ ਫਰੈਂਕ ਈ ਫਲਾਵਰਜ਼ ਦੁਆਰਾ ਹੈ।

View this post on Instagram

A post shared by Viral Bhayani (@viralbhayani)




ਹੋਰ ਪੜ੍ਹੋ : ਸ਼ਰਧਾ ਕਪੂਰ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਕੀਤਾ ਆਫੀਸ਼ੀਅਲ, ਬੁਆਏਫ੍ਰੈਂਡ ਨਾਲ ਸਾਂਝੀ ਕੀਤੀ ਕਿਊਟ ਤਸਵੀਰ 
ਪ੍ਰਿਯੰਕਾ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਜ਼ ਕਾਫੀ ਪਰੇਸ਼ਾਨ ਹੋ ਗਏ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਾਰਾ ਨੂੰ ਉਸ ਦਾ ਧਿਆਨ ਰੱਖਣ ਲਈ ਕਹਿ ਰਹੇ ਹਨ ਤੇ ਕਈ ਉਸ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। 


Related Post