ਪ੍ਰਸਿੱਧ ਯੂਟਿਊਬਰ ਕੁਸ਼ਾ ਕਪਿਲਾ ਅਤੇ ਜ਼ੋਰਾਵਰ ਸਿੰਘ ਦਾ ਹੋਇਆ ਤਲਾਕ, ਕੁਸ਼ਾ ਨੇ ਪੋਸਟ ਕੀਤੀ ਸਾਂਝੀ
ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੇ ਚਟਕਾਏ, ਟੂਟੇ ਸੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ । ਜੀ ਹਾਂ ਪ੍ਰੇਮ ਰੂਪੀ ਰਿਸ਼ਤੇ ‘ਚ ਜਦੋਂ ਗੰਢ ਪੈ ਜਾਂਦੀ ਹੈ ਤਾਂ ਉਹ ਖੁੱਲ੍ਹਦੀ ਨਹੀਂ ਤੇ ਜੇ ਖੁੱਲ੍ਹ ਵੀ ਜਾਵੇ ਤਾਂ ਪਹਿਲਾਂ ਵਰਗੀ ਗੱਲ ਨਹੀਂ ਬਣਦੀ । ਅੱਜ ਕੱਲ੍ਹ ਦੇ ਰਿਸ਼ਤਿਆਂ ਦਾ ਵੀ ਇਹੀ ਹਾਲ ਹੈ ।
ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੇ ਚਟਕਾਏ, ਟੂਟੇ ਸੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ । ਜੀ ਹਾਂ ਪ੍ਰੇਮ ਰੂਪੀ ਰਿਸ਼ਤੇ ‘ਚ ਜਦੋਂ ਗੰਢ ਪੈ ਜਾਂਦੀ ਹੈ ਤਾਂ ਉਹ ਖੁੱਲ੍ਹਦੀ ਨਹੀਂ ਤੇ ਜੇ ਖੁੱਲ੍ਹ ਵੀ ਜਾਵੇ ਤਾਂ ਪਹਿਲਾਂ ਵਰਗੀ ਗੱਲ ਨਹੀਂ ਬਣਦੀ । ਅੱਜ ਕੱਲ੍ਹ ਦੇ ਰਿਸ਼ਤਿਆਂ ਦਾ ਵੀ ਇਹੀ ਹਾਲ ਹੈ । ਕਦੋਂ ਕਿਸ ਨਾਲ ਪ੍ਰੇਮ ਹੋਇਆ ਅਤੇ ਫਿਰ ਇਹ ਪਿਆਰ ਕਦੋਂ ਵਿਆਹ ਰੂਪੀ ਰਿਸ਼ਤੇ ‘ਚ ਬਦਲ ਗਿਆ ਅਤੇ ਕਦੋਂ ਇਸ ਵਿਆਹ ‘ਚ ਕੁੱੜਤਣ ਆ ਗਈ । ਇਹ ਪਤਾ ਹੀ ਨਹੀਂ ਲੱਗਦਾ ।ਹੁਣ ਮਸ਼ਹੂਰ ਯੂਟਿਊਬਰ ਕੁਸ਼ਾ ਦੇ ਵੱਖ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ । ਜਿਸ ਬਾਰੇ ਕੁਸ਼ਾ (Kusha Kapila) ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਰਾਣਾ ਰਣਬੀਰ ਨੇ ਧੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਧੀ ਦੇ ਵਿਆਹ ‘ਤੇ ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਮਸ਼ਹੂਰ ਯੂ-ਟਿਊਬਰ ਕੁਸ਼ਾ ਕਪਿਲਾ ਦਾ ਆਪਣੇ ਪਤੀ ਜ਼ੋਰਾਵਰ ਸਿੰਘ ਦੇ ਨਾਲ ਤਲਾਕ ਹੋ ਗਿਆ ਹੈ । ਜਿਸ ਦੀ ਜਾਣਕਾਰੀ ਕੁਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇੱਕ ਪੋਸਟ ਸਾਂਝੀ ਕਰਦੇ ਹੋਏ ਉਸ ਨੇ ਜਾਣਕਾਰੀ ਦਿੱਤੀ ਹੈ ਅਤੇ ਲਿਖਿਆ ਕਿ ਉਹ ਜ਼ੋਰਾਵਰ ਦੇ ਨਾਲ ਵਿਆਹ ਤੋਂ ਛੇ ਸਾਲ ਬਾਅਦ ਵੱਖ ਹੋ ਗਈ ਹੈ ।
ਉਸ ਨੇ ਪੋਸਟ ‘ਚ ਅੱਗੇ ਲਿਖਿਆ ''ਜੋਰਾਵਰ ਅਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਹ ਸਾਡੇ ਲਈ ਕੋਈ ਆਸਾਨ ਫੈਸਲਾ ਨਹੀਂ ਸੀ। ਪਰ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਦੇ ਇਸ ਮੋੜ 'ਤੇ ਇਹ ਫੈਸਲਾ ਲੈਣਾ ਸਹੀ ਹੈ। ਪਿਆਰ ਅਤੇ ਜੀਵਨ ਜੋ ਅਸੀਂ ਇਕੱਠੇ ਸਾਂਝਾ ਕੀਤਾ ਹੈ। ਉਹ ਸਾਡੇ ਲਈ ਸਭ ਕੁਝ ਹੈ’।
ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ ਕੁਸ਼ਾ
ਕੁਸ਼ਾ ਮਸ਼ਹੂਰਬ ਯੂਟਿਊਬਰ ਹੋਣ ਦੇ ਨਾਲ-ਨਾਲ ਕਈ ਵੈੱਬ ਸੀਰੀਜ਼ ‘ਚ ਵੀ ਅਦਾਕਾਰੀ ਵਿਖਾ ਚੁੱਕੀ ਹੈ ਅਤੇ ਉਹ ਕਪਿਲ ਸ਼ਰਮਾ ਦੇ ਸ਼ੋਅ ‘ਚ ‘ਚ ਨਜ਼ਰ ਆ ਚੁੱਕੀ ਹੈ । ਇਸ ਸ਼ੋਅ ਦੇ ਦੌਰਾਨ ਉਸ ਨੇ ਆਪਣੇ ਸੰਘਰਸ਼ ਦੇ ਦਿਨਾਂ ਅਤੇ ਪਤੀ ਦੇ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕੀਤੀਆਂ ਸਨ ।