ਮੌਤ ਦੀ ਝੂਠੀ ਖ਼ਬਰ ਫੈਲਾਉਣ ਕਾਰਨ ਟ੍ਰੋਲ ਹੋ ਰਹੀ ਅਦਾਕਾਰਾ ਪੂਨਮ ਪਾਂਡੇ, ਲੋਕਾਂ ਨੇ ਕਿਹਾ ‘ਮੌਤ ਮਜ਼ਾਕ ਨਹੀਂ’
ਮੌਤ ਦੀ ਝੂਠੀ ਖ਼ਬਰ ਫੈਲਾਉਣ ਕਾਰਨ ਆਦਾਕਾਰਾ ਪੂਨਮ ਪਾਂਡੇ (Poonam Pandey) ਨੂੰ ਸੋਸ਼ਲ ਮੀਡੀਆ ‘ਤੇ ਆਮ ਲੋਕ ਟ੍ਰੋਲ ਕਰ ਰਹੇ ਹਨ, ਉੱਥੇ ਹੀ ਕੁਝ ਸੈਲੀਬ੍ਰੇਟੀਜ਼ ਨੇ ਵੀ ਇਸ ਤੇ ਰਿਐਕਸ਼ਨ ਦਿੱਤੇ ਹਨ ਅਤੇ ਅਦਾਕਾਰਾ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਨ ।
ਹੋਰ ਪੜ੍ਹੋ : ਗਿੱਲ ਰੌਂਤਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗਾਇਕ ਗਗਨ ਕੋਕਰੀ ਨੇ ਦਿੱਤੀ ਵਧਾਈ
ਪੂਨਮ ਪਾਂਡੇ ਦੇ ਖ਼ਾਸ ਦੋਸਤ ਸ਼ਾਰਦੂਲ ਪੰਡਤ ਨੇ ਵੀ ਅਦਾਕਾਰਾ ਦੇ ਇਸ ਰਵੱਈਏ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ‘ਮੈਂ ਉਨ੍ਹਾਂ ਸਭ ਲੋਕਾਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੇ ਮੈਨੂੰ ਉਸ ਬੁਰੇ ਹਾਲ ‘ਚ ਵੇਖਿਆ ਅਤੇ ਮੈਂ ਪੂਨਮ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਪ੍ਰੇਸ਼ਾਨ ਸੀ। ਮੇਰੀ ਮਾਂ ਕੈਂਸਰ ਨਾਲ ਮਰੀ ਸੀ ਅਤੇ ਮੌਤ ਕੋਈ ਮਜ਼ਾਕ ਨਹੀਂ ਹੈ। ਹਾਲਾਂਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੂਨਮ ਜਿਉਂਦੀ ਹੈ।ਸ਼ਾਰਦੂਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ਯੂਜ਼ਰ ਅਦਕਾਰਾ ਦੀ ਹਰਕਤ ਤੋਂ ਕਾਫੀ ਨਾਰਾਜ਼ ਹਨ ਅਤੇ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਮੈਂ ਉਸ ਨੂੰ ਜਿਉਂਦਾ ਵੇਖ ਕੇ ਖੁਸ਼ ਹਾਂ, ਪਰ ਇਸ ਡਰਾਮੇ ਤੇ ਪਬਲੀਸਿਟੀ ਸਟੰਟ ਦੇ ਲਈ ਉਸ ਨੂੰ ਗ੍ਰਿਫਤਾਰ ਕਰੋ’। ਜਦੋਂਕਿ ਇੱਕ ਹੋਰ ਨੇ ਕਿਹਾ ਕਿ ‘ਅਗਲੀ ਵਾਰ ਲੋਕ ਤੁਹਾਡੇ ‘ਤੇ ਵਿਸ਼ਵਾਸ ਨਹੀਂ ਕਰਨਗੇ’।
ਬੀਤੇ ਦਿਨ ਅਦਾਕਾਰਾ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਉਸ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਸੀ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਦੇ ਕਾਰਨ ਹੋ ਗਈ ਸੀ। ਉਸ ਵੇਲੇ ਵੀ ਲੋਕਾਂ ਨੂੰ ਯਕੀਨ ਨਹੀਂ ਸੀ ਆਇਆ ਕਿ ਮਹਿਜ਼ ੩੨ ਸਾਲਾਂ ਦੀ ਉਮਰ ‘ਚ ਅਦਾਕਾਰਾ ਦਾ ਦਿਹਾਂਤ ਹੋ ਗਿਆ ਹੈ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਤਾਂ ਉਸ ਦੀ ਮੌਤ ਖ਼ਬਰ ਨੂੰ ਸੱਚ ਸਮਝ ਕੇ ਸੋਗ ਜਤਾਉਣਾ ਵੀ ਸ਼ੁਰੂ ਕਰ ਦਿੱਤਾ ਸੀ। ਪਰ ਅੱਜ ਯਾਨੀ ਕਿ ਤਿੰਨ ਫਰਵਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਸਪੱਸ਼ਟ ਕੀਤਾ ਸੀ ਕਿ ਉਹ ਜਿਉਂਦੀ ਹੈ। ਇਹ ਸਿਰਫ਼ ਮਹਿਲਾਵਾਂ ਅਤੇ ਕੁੜੀਆਂ ਨੂੰ ਸਰਵਾਈਕਲ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਦਾ ਹਿੱਸਾ ਸੀ।