ਤੱਬੂ ਦੇ ਨਾਲ ਕਈ ਲੋਕ ਖਿਚਵਾਉਣ ਨੂੰ ਫਿਰਦੇ ਸੀ ਤਸਵੀਰਾਂ, ਤੱਬੂ ਨੇ ਇਸ ਸਰਦਾਰ ਨੇ ਕਲਿੱਕ ਕਰਵਾਏ ਕਈ ਪੋਜ਼

ਅਦਾਕਾਰਾ ਤੱਬੂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਫੋਟੋਗ੍ਰਾਫਰਸ ਨੂੰ ਤਸਵੀਰਾਂ ਦੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਈ ਲੋਕ ਤੱਬੂ ਦੇ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ, ਪਰ ਤੱਬੂ ਨੇ ਇੱਕ ਸਰਦਾਰ ਦੇ ਨਾਲ ਤਸਵੀਰਾਂ ਦੇ ਪੋਜ਼ ਦਿੱਤੇ ।

By  Shaminder June 28th 2024 01:23 PM

  ਅਦਾਕਾਰਾ ਤੱਬੂ (Tabu)  ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਫੋਟੋਗ੍ਰਾਫਰਸ ਨੂੰ ਤਸਵੀਰਾਂ ਦੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਈ ਲੋਕ ਤੱਬੂ ਦੇ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ, ਪਰ ਤੱਬੂ ਨੇ ਇੱਕ ਸਰਦਾਰ ਦੇ ਨਾਲ ਤਸਵੀਰਾਂ ਦੇ ਪੋਜ਼ ਦਿੱਤੇ । ਤੱਬੂ ਨੇ ਕਾਲੇ ਰੰਗ ਦਾ ਪਠਾਣੀ ਸੂਟ ਪਾਇਆ ਹੋਇਆ ਹੈ ਅਤੇ ਇਸੇ ਦੌਰਾਨ ਤੱਬੂ ਪਹਿਲਾਂ ਤਾਂ ਇਸ ਸਰਦਾਰ ਦੇ ਨਾਲ ਹੱਥ ਮਿਲਾਉਂਦੀ ਹੈ ਅਤੇ ਉਸ ਤੋਂ ਬਾਅਦ ਉਹ ਇਸ ਸਰਦਾਰ ਦੇ ਨਾਲ ਕਈ ਪੋਜ਼ ਵੀ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਹੋਰ ਪੜ੍ਹੋ  :  ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੀਪਿਕਾ ਦੇ ਘਰ ਰੱਖੀ ਮਹਿੰਦੀ ਦੀ ਰਸਮ


ਤੱਬੂ ਦਾ ਵਰਕ ਫ੍ਰੰਟ 

ਤੱਬੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਭੋਲਾ, ਖੂਫੀਆ, ਦੇ ਦੇ ਪਿਆਰ ਦੇ, ਹੇਰਾਫੇਰੀ, ਦਾ ਕਰੂ ਸਣੇ ਕਈ ਫ਼ਿਲਮਾਂ ਉਨ੍ਹਾਂ ਦੀ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ । 


ਤੱਬੂ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਤੱਬੂ ਨੇ ਹਾਲੇ ਵਿਆਹ ਨਹੀਂ ਕਰਵਾਇਆ ਹੈ। ਹਾਲਾਂਕਿ ਉਸ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਜੁੜਿਆ ਪਰ ਕਿਸੇ ਦੇ ਨਾਲ ਵੀ ਉਸ ਦਾ ਵਿਆਹ ਨਹੀਂ ਹੋ ਪਾਇਆ ।ਹਾਲਾਂਕਿ ਉਹ ਅਜੇ ਦੇਵਗਨ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੀ ਸੀ । ਪਰ ਅਜੇ ਨੇ ਕਾਜੋਲ ਦੇ ਨਾਲ ਵਿਆਹ ਕਰਵਾ ਲਿਆ । 

View this post on Instagram

A post shared by Viral Bhayani (@viralbhayani)






Related Post