ਧੀ ਦੇ ਨਾਲ ਸਿੱਧੀ ਵਿਨਾਇਕ ਮੰਦਰ ਮੱਥਾ ਟੇਕਣ ਪਹੁੰਚੀ ਅਦਾਕਾਰਾ ਪ੍ਰਿਯੰਕਾ ਚੋਪੜਾ, ਜਾਣੋ ਪ੍ਰਿਯੰਕਾ ਨੂੰ ਵੇਖ ਕੇ ਕਿਉਂ ਭੜਕ ਗਏ ਲੋਕ
ਭਾਰਤ ਫੇਰੀ ਪ੍ਰਿਯੰਕਾ ਚੋਪੜਾ ਜਿੱਥੇ ਉਹ ਕਈ ਈਵੈਂਟਸ ‘ਚ ਭਾਗ ਲੈ ਰਹੀ ਹੈ, ਉੱਥੇ ਹੀ ਸਿੱਧੀ ਵਿਨਾਇਕ ਮੰਦਰ ‘ਚ ਵੀ ਮੱਥਾ ਟੇਕਣ ਦੇ ਲਈ ਪਹੁੰਚੀ ।

ਪ੍ਰਿਯੰਕਾ ਚੋਪੜਾ (Priyanka Chopra) ਇਨ੍ਹੀਂ ਦਿਨੀਂ ਭਾਰਤ ਆਈ ਹੋਈ ਹੈ । ਭਾਰਤ ਫੇਰੀ ਦੌਰਾਨ ਉਹ ਜਿੱਥੇ ਉਹ ਕਈ ਈਵੈਂਟਸ ‘ਚ ਭਾਗ ਲੈ ਰਹੀ ਹੈ, ਉੱਥੇ ਹੀ ਸਿੱਧੀ ਵਿਨਾਇਕ ਮੰਦਰ ‘ਚ ਵੀ ਮੱਥਾ ਟੇਕਣ ਦੇ ਲਈ ਪਹੁੰਚੀ । ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂਅ’ ਰਿਲੀਜ਼, ਵਾਕਏ ਹੀ ਹਰ ਗਲੀ ਮੋੜ ਛਾਇਆ ਸਿੱਧੂ ਮੂਸੇਵਾਲਾ
ਪ੍ਰਿਯੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਚੋਪੜਾ ਆਪਣੀ ਧੀ ਦੇ ਨਾਲ ਮੰਦਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ ਅਤੇ ਭਗਵਾਨ ਦਾ ਆਸ਼ੀਰਵਾਦ ਲੈ ਰਹੀ ਹੈ ।
ਪ੍ਰਿਯੰਕਾ ਚੋਪੜਾ ਧੀ ਦੇ ਨਾਲ ਪਹਿਲੀ ਵਾਰ ਆਈ ਹੈ ਭਾਰਤ
ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਧੀ ਦੇ ਨਾਲ ਪਹਿਲੀ ਵਾਰ ਭਾਰਤ ਆਈ ਹੈ । ਬੀਤੇ ਦਿਨੀਂ ਉਹ ਜਦੋਂ ਏਅਰਪੋਰਟ ਪਹੁੰਚੀ ਸੀ ਤਾਂ ਉਸ ਨੇ ਫੋਟੋਗ੍ਰਾਫਰਸ ਨੂੰ ਕਈ ਪੋਜ਼ ਦਿੱਤੇ ਸਨ । ਉਸ ਦਾ ਪਤੀ ਨਿੱਕ ਜੋਨਸ ਵੀ ਉਸ ਦੇ ਨਾਲ ਮੌਜੂਦ ਸੀ । ਪ੍ਰਿਯੰਕਾ ਚੋਪੜਾ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।
ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਹੀ ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਜੋੜੀ ਸੈਰੋਗੇਸੀ ਦੇ ਜ਼ਰੀਏ ਬੱਚੀ ਦੇ ਮਾਪੇ ਬਣੇ ਹਨ ।
ਮੰਦਰ ‘ਚ ਮਿਲੇ ਵੀਆਈਪੀ ਟ੍ਰੀਟਮੈਂਟ ਤੋਂ ਬਾਅਦ ਲੋਕ ਨਰਾਜ਼
ਪਰ ਇਸ ਦੌਰਾਨ ਅਦਾਕਾਰਾ ਤੋਂ ਲੋਕ ਨਰਾਜ਼ ਨਜ਼ਰ ਆਏ । ਕਿਉਂਕਿ ਅਦਾਕਾਰਾ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਸੀ । ਹੋਰ ਸ਼ਰਧਾਲੂ ਲਾਈਨ ‘ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨਜ਼ਰ ਆਏ, ਪਰ ਪ੍ਰਿਯੰਕਾ ਨੂੰ ਮੂਹਰਲੇ ਲੋਕਾਂ ‘ਚ ਜਗ੍ਹਾ ਦਿੱਤੀ ਗਈ ਅਤੇ ਉਸ ਨੂੰ ਕਿਸੇ ਵੀ ਲਾਈਨ ‘ਚ ਖੜੇ ਨਹੀਂ ਹੋਣ ਦਿੱਤਾ ਗਿਆ ।