Ragneeti Wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਵੈਡਿੰਗ ਕਾਰਡ ਹੋਇਆ ਵਾਇਰਲ, ਉਦੈਪੁਰ 'ਚ ਹੋਵੇਗਾ ਵਿਆਹ

ਪਰਿਣੀਤੀ ਚੋਪੜਾ ਦਾ ਵਿਆਹ ਵੀ ਰਾਜਸਥਾਨ 'ਚ ਹੋਵੇਗਾ। ਪਰਿਣੀਤੀ ਅਤੇ ਰਾਘਵ ਚੱਢਾ ਦਾ ਵਿਆਹ ਇਸੇ ਮਹੀਨੇ ਹੋਣ ਜਾ ਰਿਹਾ ਹੈ। ਇਸ ਜੋੜੇ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ।

By  Pushp Raj September 14th 2023 12:02 PM

Parineeti Chopra and Raghav Chadha weeding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੰਗਣੀ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀ ਤਰੀਕ ਦਾ ਇੰਤਜ਼ਾਰ ਕਰ ਰਹੇ ਸਨ। ਪਰ ਹੁਣ ਇਹ ਉਡੀਕ ਖਤਮ ਹੋ ਗਈ ਹੈ। ਭੈਣ ਪ੍ਰਿਯੰਕਾ ਚੋਪੜਾ ਦੀ ਤਰ੍ਹਾਂ ਪਰਿਣੀਤੀ ਚੋਪੜਾ (Parineeti Chopra and Raghav Chadha ਦਾ ਵਿਆਹ ਵੀ ਰਾਜਸਥਾਨ 'ਚ ਹੋਵੇਗਾ। ਪਰਿਣੀਤੀ ਅਤੇ ਰਾਘਵ ਚੱਢਾ ਦਾ ਵਿਆਹ ਇਸੇ ਮਹੀਨੇ ਹੋਣ ਜਾ ਰਿਹਾ ਹੈ। ਇਸ ਜੋੜੇ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ।


ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀ ਤਰੀਕ ਦਾ ਖੁਲਾਸਾ ਹੋ ਗਿਆ ਹੈ। ਵਿਆਹ ਦੀਆਂ ਸਾਰੀਆਂ ਰਸਮਾਂ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਲੇਕ ਪੈਲੇਸ ਵਿੱਚ ਹੋਣਗੀਆਂ। ਵਿਆਹ ਦੇ ਕਾਰਡ ਮੁਤਾਬਕ ਇਹ ਜੋੜਾ 24 ਸਤੰਬਰ ਨੂੰ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਕਪਲ ਵਿਆਹ ਦੇ ਬੰਧਨ 'ਚ ਬੱਝੇਗਾ।

ਵਿਆਹ ਦੀਆਂ ਰਸਮਾਂ 23 ਸਤੰਬਰ ਤੋਂ ਸ਼ੁਰੂ ਹੋਣਗੀਆਂ। ਪਰਿਣੀਤੀ ਚੋਪੜਾ ਦੀ ਚੂੜਾ ਚੜਾਉਣ ਦੀ ਰਸਮ 23 ਸਤੰਬਰ ਨੂੰ ਸਵੇਰੇ 10 ਵਜੇ ਹੋਵੇਗੀ। ਇਸ ਤੋਂ ਬਾਅਦ ਦੁਪਹਿਰ ਸਮੇਂ ਲੀਲਾ ਪੈਲੇਸ ਵਿਖੇ ਮਹਿਮਾਨਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਇੱਕੋ ਸ਼ਾਮ ਦੋਨਾਂ ਦੀ ਸੰਗੀਤ ਤੇ ਮਹਿੰਦੀ ਸੈਰੇਮਨੀ ਹੋਣ ਵਾਲੀ ਹੈ, ਜਿਸ ਦੀ ਥੀਮ 90 ਦੇ ਦਹਾਕੇ 'ਤੇ ਆਧਾਰਿਤ ਹੋਵੇਗੀ।

ਰਾਘਵ ਚੱਢਾ ਦੀ ਸੇਹਰਾਬੰਦੀ 24 ਸਤੰਬਰ ਨੂੰ ਦੁਪਹਿਰ 1 ਵਜੇ ਤਾਜ ਲੇਕ ਪੈਲੇਸ 'ਚ ਹੋਵੇਗੀ। ਦੁਪਹਿਰ 2 ਵਜੇ ਤਾਜ ਲੇਕ ਪੈਲੇਸ ਤੋਂ ਬਾਰਾਤ ਲੀਲਾ ਪੈਲੇਸ ਪਹੁੰਚੇਗੀ। ਜੈਮਾਲਾ ਪ੍ਰੋਗਰਾਮ 24 ਨੂੰ ਬਾਅਦ ਦੁਪਹਿਰ 3:30 ਵਜੇ ਲੀਲਾ ਪੈਲੇਸ ਵਿਖੇ ਹੋਵੇਗਾ। ਸ਼ਾਮ 4 ਵਜੇ ਫੇਰੇ ਹੋਣਗੇ ਅਤੇ ਫਿਰ ਸਾਢੇ 6 ਵਜੇ ਪਰਿਣੀ ਚੋਪੜਾ ਦੀ ਵਿਦਾਈ ਹੋਵੇਗੀ।

24 ਤਰੀਕ ਨੂੰ ਰਾਤ 8:30 ਵਜੇ ਕੋਰਟਯਾਰਡ ਵਿੱਚ ਸਵਾਗਤੀ ਸਮਾਗਮ ਵੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ 30 ਸਤੰਬਰ ਨੂੰ ਹੋਟਲ ਤਾਜ ਚੰਡੀਗੜ੍ਹ ਵਿਖੇ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ।


ਹੋਰ ਪੜ੍ਹੋ: ਸਾਊਥ ਸੁਪਰਸਟਾਰ ਅਸ਼ੋਕ ਸੇਲਵਾਨ ਨੇ ਕੀਰਤੀ ਪਾਂਡੀਅਨ ਨਾਲ ਲਏ ਸੱਤ ਫੇਰੇ, ਰਵਾਇਤੀ ਪਹਿਰਾਵੇ ਵਿ 'ਚ ਵੇਖੋ ਨਵ-ਵਿਆਹੇ ਜੋੜੇ ਦੀਆਂ ਤਸਵੀਰਾਂ ਨਜ਼ਰ

 ਦੱਸ ਦੇਈਏ ਕਿ ਪਰਿਣੀਤੀ ਚੋਪੜਾ ਨੇ ਵਿਆਹ ਤੋਂ ਪਹਿਲਾਂ ਆਪਣੇ ਸਾਰੇ ਵਰਕ ਕਮਿਟਮੈਂਟ ਪੂਰੇ ਕਰ ਲਏ ਹਨ। ਫਿਲਮ 'ਮਿਸ਼ਨ ਰਾਣੀਗੰਜ' ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਉਹ ਉਦੈਪੁਰ ਲਈ ਰਵਾਨਾ ਹੋਣਗੀ ।ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ 13 ਮਈ ਨੂੰ ਹੋਈ ਸੀ। ਮੰਗਣੀ ਸਮਾਗਮ ਕਪੂਰਥਲਾ ਹਾਊਸ, ਦਿੱਲੀ ਵਿਖੇ ਹੋਈ ਸੀ। ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ।


Related Post