ਪਰਿਣਤੀ ਚੋਪੜਾ ਨੇ ਤਸਵੀਰ ਸਾਂਝੀ ਕਰ ਦਿਲਜੀਤ ਦੋਸਾਂਝ ਨੂੰ ਖਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ
Parineeti Chopra on Diljit Dosanjh Birthday: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਫੈਨਜ਼ ਗਾਇਕ ਨੂੰ ਵਧਾਈਆਂ ਦੇ ਰਹੇ ਹਨ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra ) ਨੇ ਵੀ ਦਿਲਜੀਤ ਨੂੰ ਖਾਸ ਅੰਦਾਜ਼ 'ਚ ਬਰਥਡੇਅ ਵਿਸ਼ ਕੀਤਾ ਹੈ।
ਦੱਸ ਦਈਅ ਕਿ ਦਿਲਜੀਤ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਦੀ ਜੀਵਨੀ 'ਤੇ ਆਧਾਰਿਤ ਫ਼ਿਲਮ 'ਚਮਕੀਲਾ' ਵੀ ਸ਼ਾਮਲ ਹੈ, ਜਿਸ 'ਚ ਦਿਲਜੀਤ ਦੋਸਾਂਝ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵੀ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।
ਦਿਲਜੀਤ ਦੋਸਾਂਝ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਪਰਿਣੀਤੀ ਚੋਪੜਾ ਨੇ ਫ਼ਿਲਮ ਚਮਕੀਲਾ ਦੇ ਸੈੱਟ ਉੱਤੇ ਕਲਿੱਕ ਕੀਤੀ ਗਈ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਬੇਹੱਦ ਸ਼ਾਨਦਾਰ ਲੱਗ ਰਹੇ ਹਨ।
ਇਸ ਤਸਵੀਰ ਨਾਲ ਪਰਿਣੀਤੀ ਨੇ ਦਿਲਜੀਤ ਦੋਸਾਂਝ ਲਈ ਖਾਸ ਸੰਦੇਸ਼ ਲਿਖਿਆ ਹੈ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ''ਮੇਰਾ ਯਾਰਾ, ਮੇਰਾ ਪਿਆਰਾ, ਮੇਰਾ ਚਮਕੀਲਾ। ਜਨਮਦਿਨ ਦੀ ਵਧਾਈ। ਤੁਹਾਡੇ ਲਈ ਹਮੇਸ਼ਾ ਖੁਸ਼ੀਆਂ ਤੇ ਤੁਹਾਡੀ ਚੰਗੀ ਸਿਹਤ ਦੀ ਪ੍ਰਾਰਥਨਾ ਕਰਦੀ ਹਾਂ। ਮੈਂ ਆਪਣੇ ਦੋਵਾਂ ਦੀ ਇਕੱਠੇ ਗਾਇਕੀ ਵਾਲੇ ਸਮੇਂ ਨੂੰ ਬਹੁਤ ਯਾਦ ਕਰਦੀ ਹਾਂ। ਮੈਂ ਦੁਨੀਆ ਨੂੰ ਇਹ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਕਿ ਅਸੀਂ 'ਚਮਕੀਲਾ' 'ਚ ਕਯਾ ਕੰਮ ਕੀਤਾਹੈ ਤੇ ਸੰਗੀਤ ਦਾ ਜਾਦੂ ਬਿਖੇਰੀਆ ਹੈ।''
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਇਹ ਫ਼ਿਲਮ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਹੋਇਆ ਹੈ ਪਰ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।
ਹੋਰ ਪੜ੍ਹੋ:ਸਿੱਧੂ ਮੂਸੇਵਾਲਾ ਇੰਝ ਮਨਾਉਂਦੇ ਸੀ ਪਿਤਾ ਬਲਕੌਰ ਸਿੰਘ ਦਾ ਜਨਮਦਿਨ, ਵੇਖੋ ਵੀਡੀਓ
ਦੋਹਾਂ ਕਲਾਕਾਰਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਿੱਥੇ ਬੀਤੇ ਸਾਲ ਪਰਿਣੀਤੀ ਚੋਪੜਾ ਨੇ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨਾਲ ਵਿਆਹ ਕਰਵਾਇਆ ਹੈ, ਉੱਥੇ ਹੀ ਦੂਜੇ ਪਾਸੇ ਸਾਲ 2023 ਦਿਲਜੀਤ ਦੋਸਾਂਝ ਲਈ ਕਾਫੀ ਚੰਗਾ ਰਿਹਾ। ਗਾਇਕ ਆਪਣੀ ਕੈਚੋਲਾ ਵਿਖੇ ਹੋਈ ਪਰਫਾਰਮੈਂਸ , ਬੌਰਨ ਟੂ ਸ਼ਾਈਨ 2 ਮਿਊਜ਼ਿਕਲ ਟੂਰ ਤੇ ਫਿਲਮ ਜੋੜੀ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਹਨ। ਹਾਲ ਹੀ ਵਿੱਚ ਗਾਇਕ ਨੇ ਅੱਜ ਆਪਣੇ ਜਨਮਦਿਨ ਉੱਤੇ ਨਵਾਂ ਗੀਤ Love ya ਰਿਲੀਜ਼ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।