ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ : ਸੂਫੀ ਨਾਈਟ ‘ਚ ਸ਼ਾਮਿਲ ਹੋਏ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ
ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆ ਹਨ । ਦੋਵਾਂ ਦੇ ਵਿਆਹ ਤੋਂ ਪਹਿਲਾਂ ਸਗੀਤ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ । ਦਰਅਸਲ ਦੋਵਾਂ ਦੇ ਵਿਆਹ ਦੇ ਵਿਆਹ ਤੋਂ ਪਹਿਲਾਂ ਸੂਫੀ ਨਾਈਟ ਦਾ ਪ੍ਰਬੰਧ ਕੀਤਾ ਗਿਆ ਹੈ ।ਜਿਸ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ।
ਪਰੀਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆ ਹਨ । ਦੋਵਾਂ ਦੇ ਵਿਆਹ ਤੋਂ ਪਹਿਲਾਂ ਸਗੀਤ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ । ਦਰਅਸਲ ਦੋਵਾਂ ਦੇ ਵਿਆਹ ਦੇ ਵਿਆਹ ਤੋਂ ਪਹਿਲਾਂ ਸੂਫੀ ਨਾਈਟ ਦਾ ਪ੍ਰਬੰਧ ਕੀਤਾ ਗਿਆ ਹੈ ।ਜਿਸ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ । ਪ੍ਰਿਯੰਕਾ ਚੋਪੜਾ ਦੀ ਮਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਸਿਦਕਦੀਪ ਸਿੰਘ ਨਾਂਅ ਦੇ ਸਿੱਖ ਬੱਚੇ ਨੇ ਬਣਾਇਆ ਸਭ ਤੋਂ ਲੰਮੇ ਵਾਲਾਂ ਦਾ ਰਿਕਾਰਡ, ਗਿਨੀਜ਼ ਵਰਲਡ ਰਿਕਾਰਡ ‘ਚ ਨਾਂਅ ਹੋਇਆ ਦਰਜ
ਜਿਸ ‘ਚ ਅਦਾਕਾਰਾ ਦੀ ਮਾਂ ਮਧੂ ਚੋਪੜਾ ਸੂਫੀ ਨਾਈਟ ‘ਚ ਸ਼ਾਮਿਲ ਹੋਣ ਦੇ ਲਈ ਜਾਂਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।
24 ਸਤੰਬਰ ਨੂੰ ਵਿਆਹ ‘ਚ ਬੱਝਣਗੇ
ਪਰੀਣੀਤੀ ਅਤੇ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਦੋਵਾਂ ਦੇ ਵਿਆਹ ਦੀ ਸ਼ੁਰੂਆਤ ਅਰਦਾਸ ਸਮਾਰੋਹ ਦੇ ਨਾਲ ਹੋਈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਹੁਣ ਮੁੜ ਤੋਂ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਕੁਝ ਮਹੀਨੇ ਪਹਿਲਾਂ ਹੋਈ ਸੀ ਮੰਗਣੀ
ਦੋਵਾਂ ਦੀ ਮੰਗਣੀ ਕੁਝ ਮਹੀਨੇ ਪਹਿਲਾਂ ਹੋਈ ਸੀ । ਜਿਸ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਰਾਘਵ ਅਤੇ ਪਰੀਣੀਤੀ ਸਕੂਲ ਅਤੇ ਕਾਲਜ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਹਨ । ਪਰ ਦੋਵਾਂ ਨੇ ਆਪਣੀ ਦੋਸਤੀ ਦਾ ਕਦੇ ਵੀ ਖੁੱਲ੍ਹ ਕੇ ਇਜ਼ਹਾਰ ਨਹੀਂ ਸੀ ਕੀਤਾ । ਦੋਵੇਂ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਇੱਕ ਰੈਸਟੋਰੈਂਟ ਦੇ ਬਾਹਰ ਦੋਵਾਂ ਨੂੰ ਸਪਾਟ ਕੀਤਾ ਗਿਆ ਸੀ ।