ਆਸਕਰ ਅਵਾਰਡਸ 2023 : ਭਾਰਤੀ ਫ਼ਿਲਮ ‘ਦ ਐਲੀਫੈਂਟ ਵਿਸਪਰਜ਼’ ਨੇ ਰਚਿਆ ਇਤਿਹਾਸ, ਬੈਸਟ ਸ਼ਾਰਟ ਡਾਕੂਮੈਂਟਰੀ ਦਾ ਜਿੱਤਿਆ ਅਵਾਰਡ
ਇਸ ਵਾਰ ਬੈਸਟ ਸ਼ਾਰਟ ਡਾਕੂਮੈਂਟਰੀ ਦਾ ਅਵਾਰਡ ‘ਦ ਐਲੀਫੈਂਟ ਵਿਸਪਰਜ਼’ ਨੂੰ ਮਿਲਿਆ ਹੈ । 95ਵੇਂ ਆਸਕਰ ਅਵਾਰਡ ਸੈਰੇਮਨੀ ਦੇ ਦੌਰਾਨ ਸਭ ਦੀਆਂ ਨਿਗਾਹਾਂ ਅਵਾਰਡ ‘ਤੇ ਟਿਕੀਆਂ ਸਨ ।
ਆਸਕਰ ਅਵਾਰਡ 2023 (Oscar Awards 2023) ‘ਚ ਭਾਰਤ ਨੇ ਆਪਣਾ ਝੰਡਾ ਲਹਿਰਾਇਆ ਹੈ । ਇਸ ਵਾਰ ਬੈਸਟ ਸ਼ਾਰਟ ਡਾਕੂਮੈਂਟਰੀ ਦਾ ਅਵਾਰਡ ‘ਦ ਐਲੀਫੈਂਟ ਵਿਸਪਰਜ਼’ (The Elephant whisperers)ਨੂੰ ਮਿਲਿਆ ਹੈ । 95ਵੇਂ ਆਸਕਰ ਅਵਾਰਡ ਸੈਰੇਮਨੀ ਦੇ ਦੌਰਾਨ ਸਭ ਦੀਆਂ ਨਿਗਾਹਾਂ ਅਵਾਰਡ ‘ਤੇ ਟਿਕੀਆਂ ਸਨ । ਜਦੋਂ ਭਾਰਤ ਦੇ ਨਾਮ ਦਾ ਐਲਾਨ ਹੋਇਆ ਸੀ ਤਾਂ ਜਿਉਂ ਹੀ ਭਾਰਤ ਦੀ ਇਸ ਡਾਕੂਮੈਂਟਰੀ ਫ਼ਿਲਮ ਦੇ ਨਾਮ ਦਾ ਐਲਾਨ ਅਵਾਰਡ ਲਈ ਹੋਇਆ ਤਾਂ ਹਰ ਕੋਈ ਖੁਸ਼ੀ ਦੇ ਨਾਲ ਝੂਮ ਉੱਠਿਆ। ਇਸ ਡਾਕੂਮੈਂਟਰੀ ਨੂੰ ਕਾਰਤਿਕੀ ਗੋਂਜਾਲਵਿਸ ਨੇ ਡਾਇਰੈਕਟ ਕੀਤਾ ਹੈ ।
ਹੋਰ ਪੜ੍ਹੋ : ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦੀ ਮੌਤ ‘ਤੇ ਤੋੜੀ ਚੁੱਪ, ਕਿਹਾ ‘ਮੇਰੇ ਨਾਂਅ ‘ਤੇ ਚਿੱਕੜ ਸੁੱਟਿਆ ਗਿਆ’, ਵੀਡੀਓ ਕੀਤਾ ਸਾਂਝਾ
ਇਨਸਾਨਾਂ ਅਤੇ ਜਾਨਵਰਾਂ ‘ਚ ਹੈ ਖ਼ਾਸ ਪਿਆਰ
‘ਦ ਐਲੀਫੈਂਟ ਵਿਸਪਰਜ਼’ ਬੀਤੇ ਸਾਲ ਦਸੰਬਰ 2022 ‘ਚ ਰਿਲੀਜ਼ ਹੋਈ ਸੀ । ੩੯ ਮਿੰਟ ਦੀ ਇਹ ਫ਼ਿਲਮ ਇੰਡੀਅਨ ਅਮਰੀਕਨ ਸ਼ਾਰਟ ਡਾਕੂਮੈਂਟਰੀ ਫ਼ਿਲਮ ਇੱਕ ਕਪਲ ਅਤੇ ਉਨ੍ਹਾਂ ਦੇ ਬੇਬੀ ਐਲੀਫੈਂਟ ਦੇ ਨਾਲ ਬਾਂਡਿੰਗ ਦੀ ਕਹਾਣੀ ਹੈ।
ਹਾਲ ਹੀ ‘ਚ ਪ੍ਰਿਯੰਕਾ ਚੋੋਪੜਾ ਨੇ ਇਹ ਡਾਕੂਮੈਂਟਰੀ ਡਰਾਮਾ ਵੇਖਿਆ ਸੀ ਅਤੇ ਇਸ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਸੀ ।
ਗੁਨੀਤ ਮੋਂਗਾ ਅਤੇ ਅਚਿਨ ਜੈਨ ਨੇ ਕੀਤਾ ਹੈ ਨਿਰਦੇਸ਼ਨ
ਇਸ ਫ਼ਿਲਮ ਦਾ ਨਿਰਦੇਸ਼ਨ ਗੁਨੀਤ ਮੋਂਗਾ ਅਤੇ ਅਚਿਨ ਜੈਨ ਨੇ ਕੀਤਾ ਹੈ । ਇਸ ਫ਼ਿਲਮ ਨੂੰ ਪ੍ਰਿਯੰਕਾ ਚੋਪੜਾ ਨੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਸੀ ।
ਅਦਾਕਾਰਾ ਨੇ ਫ਼ਿਲਮ ਦੀ ਤਾਰੀਫ ਕਰਦੇ ਹੋਏ ਫ਼ਿਲਮ ਨੂੰ ਭਾਵਨਾਵਾਂ ਦੇ ਨਾਲ ਭਰਿਆ ਟਰੰਕ ਦੱਸਿਆ ਸੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਡਾਕੂਮੈਂਟਰੀ ਦੱਸਿਆ ਸੀ ।ਉਸ ਨੇ ਅਜਿਹੀ ਕਹਾਣੀ ਪਰਦੇ ‘ਤੇ ਸਾਕਾਰ ਕਰਨ ਦੇ ਲਈ ਨਿਰਦੇਸ਼ਕ ਦਾ ਧੰਨਵਾਦ ਵੀ ਕੀਤਾ ਸੀ ।