ਇੱਕ ਦੌਰ ਸੀ ਜਦੋਂ ਬਾਲੀਵੁੱਡ ਦੇ He-Man ਨੂੰ ਨਹੀਂ ਮਿਲ ਰਹੀਆਂ ਸਨ ਫਿਲਮਾਂ

ਆਪਣੇ ਦੌਰ ਦੇ ਮਹਾਨ ਸੁਪਰਸਟਾਰ ਧਰਮਿੰਦਰ ਨੇ ਫਿਲਮ ਇੰਡਸਟਰੀ 'ਤੇ ਅਮਿੱਟ ਛਾਪ ਛੱਡੀ ਹੈ। ਆਪਣੇ ਦੌਰ ਦੇ ਸੁਪਰਸਟਾਰ ਧਰਮਿੰਦਰ ਅੱਜ ਵੀ ਫਿਲਮਾਂ 'ਚ ਸਰਗਰਮ ਹਨ। ਪਰ ਇੱਕ ਸਮਾਂ ਸੀ ਜਦੋਂ ਧਰਮਿੰਦਰ ਨੂੰ ਫਿਲਮਾਂ ਨਹੀਂ ਮਿਲਦੀਆਂ ਸਨ।

By  Entertainment Desk July 31st 2023 05:13 PM -- Updated: July 31st 2023 05:14 PM

ਆਪਣੇ ਦੌਰ ਦੇ ਮਹਾਨ ਸੁਪਰਸਟਾਰ ਧਰਮਿੰਦਰ (Dharmendra Deol) ਨੇ ਫਿਲਮ ਇੰਡਸਟਰੀ 'ਤੇ ਅਮਿੱਟ ਛਾਪ ਛੱਡੀ ਹੈ। ਆਪਣੇ ਦੌਰ ਦੇ ਸੁਪਰਸਟਾਰ ਧਰਮਿੰਦਰ ਅੱਜ ਵੀ ਫਿਲਮਾਂ 'ਚ ਸਰਗਰਮ ਹਨ। ਪਰ ਇੱਕ ਸਮਾਂ ਸੀ ਜਦੋਂ ਧਰਮਿੰਦਰ ਨੂੰ ਫਿਲਮਾਂ ਨਹੀਂ ਮਿਲਦੀਆਂ ਸਨ। ਇਹ ਉਨ੍ਹਾਂ ਦਾ ਸੰਘਰਸ਼ ਦਾ ਦੌਰ ਸੀ। ਪੰਜਾਬ ਦੇ ਸਾਹਨੇਵਾਲ ਪਿੰਡ ਵਿੱਚ 1935 ਵਿੱਚ ਜਨਮੇ ਧਰਮਿੰਦਰ ਦੀ ਮਾਸੀ ਦੇ ਪੁੱਤਰ ਵਰਿੰਦਰ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਸਨ।


ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਜਲਦ ਆ ਰਿਹਾ ਨਵਾਂ ਸ਼ੋਅ ‘ਤੁਸੀਂ ਕਿੰਨੇ ਪੰਜਾਬੀ ਹੋ’

ਉਹ ਇੱਕ ਮਸ਼ਹੂਰ ਨਿਰਮਾਤਾ ਅਤੇ ਅਦਾਕਾਰ ਸਨ। ਧਰਮਿੰਦਰ ਦੀ ਜ਼ਿੰਦਗੀ 'ਚ ਫਿਲਮਾਂ ਨਾਲ ਜੁੜਾਅ ਉਨ੍ਹਾਂ ਦੀ ਬਦੌਲਤ ਹੀ ਹੈ। ਪੰਜਾਬੀ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ ਲੁਧਿਆਣਾ ਵਿੱਚ ਵਰਿੰਦਰ ਦੀ ਮੌਤ ਹੋ ਗਈ ਸੀ। ਉਦੋਂ ਧਰਮਿੰਦਰ ਆਪਣੀ ਮਾਸੀ ਕੋਲ ਰਹਿ ਕੇ ਪੜ੍ਹਾਈ ਕਰ ਰਹੇ ਸੀ। ਧਰਮਿੰਦਰ ਫਿਲਮਫੇਅਰ ਮੈਗਜ਼ੀਨ ਦੇ ਰਾਸ਼ਟਰੀ ਪੱਧਰ ਦੇ ਜੇਤੂ ਸਨ। ਉਨ੍ਹਾਂ ਨੂੰ ਇਨਾਮ ਵਜੋਂ ਮੁੰਬਈ ਵਿੱਚ ਇੱਕ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ। ਜਿਸ ਲਈ ਉਹ ਪੰਜਾਬ ਤੋਂ ਮੁੰਬਈ ਆਏ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦਰਅਸਲ ਇਹ ਫ਼ਿਲਮ ਕਦੇ ਨਹੀਂ ਬਣੀ।


ਧਰਮਿੰਦਰ ਨੇ ਅਦਾਕਾਰੀ ਦੀ ਕੋਈ ਸਿਖਲਾਈ ਨਹੀਂ ਲਈ ਸੀ, ਸਿਰਫ ਇੱਕ ਮੈਗਜ਼ੀਨ ਦੀ ਟੈਲੇਂਟ ਹੰਟ ਪ੍ਰਚੀਯੋਗਤਾ ਵਿੱਚ ਉਹ ਜੇਤੂ ਸਨ ਤੇ ਆਪਣੇ ਸੁਪਣੇ ਦੇ ਨਾਲ ਉਹ ਮੁੰਬਈ ਆ ਹਏ ਸਨ। ਜਿੱਥੇ ਜ਼ਿੰਦਗੀ ਇੰਨੀ ਸੌਖੀ ਨਹੀਂ ਸੀ। ਧਰਮਿੰਦਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1960 ਵਿੱਚ ਅਰਜੁਨ ਹਿੰਗੋਰਾਨੀ ਦੀ ਇੱਕ ਫਿਲਮ ਨਾਲ ਕੀਤੀ ਸੀ। ਫਿਲਮ ਦਾ ਨਾਂ ਸੀ "ਦਿਲ ਭੀ ਤੇਰਾ ਹਮ ਭੀ ਤੇਰੇ"। ਧਰਮਿੰਦਰ ਨੇ ਇਹ ਫਿਲਮ ਕਰ ਤਾਂ ਲਈ ਪਰ ਉਨ੍ਹਾਂ ਨੂੰ ਅਗਲੇ ਇੱਕ ਸਾਲ ਤੱਕ ਕੋਈ ਕੰਮ ਨਹੀਂ ਮਿਲਿਆ। ਇਹ ਉਨ੍ਹਾਂ ਦਾ ਸਟ੍ਰਗਲ ਦਾ ਦੌਰ ਸੀ।ਧਰਮਿੰਦਰ ਕੰਮ ਦੀ ਤਲਾਸ਼ ਵਿੱਚ ਇੱਕ ਸਟੂਡੀਓ ਤੋਂ ਦੂਜੇ ਸਟੂਡੀਓ ਘੁੰਮਦੇ ਰਹਿੰਦੇ ਸਨ। ਉਨ੍ਹਾਂ ਦੇ ਮਜ਼ਬੂਤ ਸਰੀਰ ਤੇ ਡੈਸ਼ਿੰਗ ਲੁਕਸ ਦੇ ਬਾਵਜੂਦ ਉਨ੍ਹਾਂ ਨੂੰ ਲੋਕ ਬਾਡੀ ਬਿਲਡਿੰਗ, ਰੈਸਲਿੰਗ, ਬਾਕਸਿੰਗ ਕਰਨ ਦੀ ਸਲਾਹ ਦਿੰਦੇ ਸਨ ਪਰ ਕੋਈ ਵੀ ਉਨ੍ਹਾਂ ਨੂੰ ਐਕਟਿੰਗ ਵਿੱਚ ਕੰਮ ਦੇਣ ਨੂੰ ਤਿਆਰ ਨਹੀਂ ਹੈ। ਲਗਭਗ ਇੱਕ ਸਾਲ ਬਾਅਦ ਸਾਲ 1961 ਵਿੱਚ, ਉਨ੍ਹਾਂ ਨੇ ਫਿਲਮ ਬੁਆਏਫ੍ਰੈਂਡ ਵਿੱਚ ਇੱਕ ਸਹਾਇਕ ਭੂਮਿਕਾ ਨਿਭਾਈ।


 ਪਰ ਇਸ ਵਿੱਚ ਵੀ ਉਨ੍ਹਾਂ ਨੂੰ ਕੋਈ ਖਾਸ ਕੰਮ ਨਹੀਂ ਮਿਲਿਆ ਅਤੇ ਕੰਮ ਦੀ ਅਜਿਹੀ ਕੋਈ ਖਾਸ ਪ੍ਰਸ਼ੰਸਾ ਵੀ ਨਹੀਂ ਹੋਈ।ਇਸ ਤੋਂ ਬਾਅਦ ਦਾ ਇੱਕ ਕਿੱਸਾ ਬਹੁਤ ਮਸ਼ਹੂਰ ਹੈ ਜੋ ਕਿ ਕਿਸੇ ਫਿਲਮੀ ਸਟੋਰੀ ਵਰਗਾ ਲੱਗਦਾ ਹੈ। ਇਹ ਕਿੱਸਾ ਕੁੱਝ ਇਸ ਤਰ੍ਹਾਂ ਹੈ ਕਿ ਇੱਕ ਵਾਰ ਧਰਮਿੰਦਰ ਇੱਕ ਫਿਲਮ ਦੇ ਆਡੀਸ਼ਨ ਲਾਈਨ ਵਿੱਚ ਲੱਗੇ ਹੋਏ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਲੰਬੇ-ਚੌੜੇ ਸਰੀਰ ਦੇ ਮਾਲਕ ਧਰਮਿੰਦਰ ਨੂੰ ਦੂਰੋਂ ਹੀ ਪਛਾਣਿਆ ਜਾ ਸਕਦਾ ਸੀ। ਹੈਂਡਸਮ ਤਾਂ ਧਰਮਿੰਦਰ ਸੀ ਤੇ ਆਪਣੀ ਲੁਕਸ ਦਾ ਧਰਮਿੰਦਰ ਨੂੰ ਬਹੁਤ ਫਾਇਦਾ ਹੋਇਆ। ਹੋਇਆ ਇਹ ਕਿ ਜਿਸ ਲਾਈਨ ਵਿੱਚ ਧਰਮਿੰਦਰ ਲੱਗੇ ਸਨ, ਉਨ੍ਹਾਂ ਦੇ ਨੇੜਿਓਂ ਦੇਵ ਆਨੰਦ ਲੰਘੇ ਤੇ ਦੇਵ ਸਾਹਬ ਦਾ ਧਿਆਨ ਧਰਮਿੰਦਰ ਵੱਲ ਪਿਆ। ਦੇਵ ਸਾਹਬ  ਉਸ ਜ਼ਮਾਨੇ ਦੇ ਸੁਪਰ ਸਟਾਰ ਸਨ ਤੇ ਹਰ ਕੋਈ ਉਨ੍ਹਾਂ ਦਾ ਫੈਨ ਸੀ ਤੇ ਧਰਮਿੰਦਰ ਵੀ ਦੇਵ ਸਾਹਬ ਦੇ ਬਹੁਤ ਵੱਡੇ ਫੈਨ ਸਨ।


ਦੇਵ ਸਾਹਬ ਨੇ ਜਦੋਂ ਧਰਮਿੰਦਰ ਨੂੰ ਲਾਈਨ ਵਿੱਚ ਲੱਗਿਆ ਦੇਖਿਆ ਤਾਂ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ। ਧਰਮਿੰਦਰ ਜਦੋਂ ਦੇਵ ਸਾਹਬ ਦੇ ਕੋਲ ਗਏ ਤਾਂ ਅਚਾਨਕ ਘਬਰਾ ਗਏ ਕਿਉਂਕਿ ਉਸ ਵੇਲੇ ਦੇਸ਼ ਦਾ ਸਭ ਤੋਂ ਵੱਡਾ ਫਿਲਮ ਸਟਾਰ ਉਨ੍ਹਾਂ ਸਾਹਮਣੇ ਖੜ੍ਹਾ ਸੀ। ਉਸ ਸਮੇਂ ਦੇਵ ਆਨੰਦ ਨੇ ਧਰਮਿੰਦਰ ਨੂੰ ਕਿਹਾ ਕਿ ਨਿਰਾਸ਼ ਨਾ ਹੋ ਪੁੱਤਰਾ ਆਉਣ ਵਾਲਾ ਕੱਲ੍ਹ ਤੇਰਾ ਹੈ। ਇਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਦੇਵ ਸਾਹਬ ਜੋ ਫਿਲਮ ਕਰਨ ਜਾ ਰਹੇ ਸਨ, ਉਹ ਡੇਟਸ ਦੀ ਕਮੀ ਕਾਰਨ ਨਹੀਂ ਕਰ ਸਕੇ ਤੇ ਉਨ੍ਹਾਂ ਨੇ ਉਸ ਫਿਲਮ ਲਈ ਧਰਮਿੰਦਰ ਦੀ ਸਿਫ਼ਾਰਸ਼ ਕੀਤੀ। ਇਸ ਤੋਂ ਬਾਅਦ ਧਰਮਿੰਦਰ ਦੀਆਂ ਕਈ ਫਿਲਮਾਂ ਹਿੱਟ ਹੋਈਆਂ ਤੇ ਉਨ੍ਹਾਂ ਨੂੰ ਬਾਲੀਵੁੱਡ ਦੇ He-Man ਦਾ ਖਿਤਾਬ ਵੀ ਮਿਲਿਆ।

Related Post