ਫ਼ਿਲਮ OMG 2 ਦਾ ਗੀਤ 'ਹਰ ਹਰ ਮਹਾਦੇਵ' ਹੋਇਆ ਰਿਲੀਜ਼, ਅਕਸ਼ੈ ਕੁਮਾਰ ਦਾ ਸ਼ਿਵ ਤਾਂਡਵ ਫੈਨਜ਼ ਹੋਏ ਹੈਰਾਨ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ OMG 2 ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਇਸ ਫ਼ਿਲਮ ਦਾ ਦੂਜਾ ਗੀਤ 'ਹਰ ਹਰ ਮਹਾਦੇਵ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਅਕਸ਼ੈ ਕੁਮਾਰ ਸ਼ਿਵ ਤਾਂਡਵ ਕਰਦੇ ਹੋਏ ਨਜ਼ਰ ਆ ਰਹੇ ਹਨ, ਇਹ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।
OMG 2 Song Har Har Mahadev : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ OMG 2 ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦੋਂ ਤੋਂ ਇਸ ਫ਼ਿਲਮ ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਫ਼ਿਲਮ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਇਸ ਫ਼ਿਲਮ 'ਚ ਅਕਸ਼ੈ ਭਗਵਾਨ ਸ਼ਿਵ ਦੇ ਰੂਪ 'ਚ ਨਜ਼ਰ ਆਉਣਗੇ। ਹਾਲ ਹੀ 'ਚ ਇਸ ਫ਼ਿਲਮ ਦਾ ਦੂਜਾ ਗੀਤ 'ਹਰ ਹਰ ਮਹਾਦੇਵ' ਰਿਲੀਜ਼ ਹੋ ਗਿਆ ਹੈ, ਜਿਸ 'ਚ ਅਕਸ਼ੈ ਦੀ ਪਰਫਾਰਮੈਂਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਫ਼ਿਲਮ ਦਾ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਫ਼ਿਲਮ ਮੇਕਰਸ ਨੇ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਅਤੇ ਇਸ ਦਾ ਪਹਿਲਾ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਵੀ ਆਪਣਾ ਪਿਆਰ ਦਿਖਾਉਣ ਤੋਂ ਪਿੱਛੇ ਨਹੀਂ ਹੱਟੇ।
ਹੁਣ ਹਾਲ ਹੀ 'ਚ ਇਸ ਫ਼ਿਲਮ ਤੋਂ ਦੂਜਾ ਗੀਤ ਰਿਲੀਜ਼ ਕੀਤਾ ਗਿਆ ਹੈ ਜੋ ਕਿ ਸ਼ਿਵ ਭਗਤੀ ਨੂੰ ਦਰਸਾਉਂਦਾ ਹੈ। ਫ਼ਿਲਮ 'ਓਹ ਮਾਈ ਗੌਡ' 2 ਦਾ ਇਹ ਦੂਜਾ ਗੀਤ 'ਹਰ-ਹਰ ਮਹਾਦੇਵ' ਹੈ। ਇਸ ਗੀਤ 'ਚ ਅਕਸ਼ੈ ਕੁਮਾਰ ਸ਼ਿਵ ਤਾਂਡਵ ਕਰਦੇ ਹੋਏ ਨਜ਼ਰ ਆ ਰਹੇ ਹਨ
ਅਕਸ਼ੈ ਕੁਮਾਰ 'ਤੇ ਦਰਸਾਇਆ ਗਿਆ ਇਹ ਗੀਤ 'ਹਰ ਹਰ ਮਹਾਦੇਵ' ਇਸ ਦੇ ਬੋਲਾਂ ਦੇ ਨਾਲ-ਨਾਲ ਇਸ ਗੀਤ ਦੇ ਵਿਜ਼ੂਅਲ ਨੂੰ ਵੀ ਖੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ। 'ਹਰ ਹਰ ਮਹਾਦੇਵ' ਸਾਵਣ ਦੇ ਮਹੀਨੇ ਭਗਵਾਨ ਭੋਲੇਨਾਥ ਨੂੰ ਸਮਰਪਿਤ ਸਭ ਤੋਂ ਵਧੀਆ ਗੀਤਾਂ ਵਿੱਚੋਂ ਇੱਕ ਹੈ।
ਇਸ ਗੀਤ ਦਾ ਸੰਗੀਤ ਵੀ ਲਾਜਵਾਬ ਹੈ, ਜਿਸ ਨੂੰ ਸੁਣ ਕੇ ਤੁਸੀਂ ਮਹਿਜ਼ 'ਹਰਿ-ਹਰ ਮਹਾਦੇਵ' ਕਹੋਗੇ, ਸਗੋਂ ਬੰਦ ਅੱਖਾਂ ਨਾਲ ਗੀਤ ਨੂੰ ਸੁਣ ਕੇ ਤੁਸੀਂ ਸ਼ਰਧਾ ਵਿੱਚ ਮਸਤ ਹੋ ਜਾਵੋਗੇ।
'ਹਰ ਹਰ ਮਹਾਦੇਵ' ਗੀਤ ਦਾ ਮਿਊਜ਼ਿਕ ਵਿਕਰਮ ਮਾਂਟਰੋਜ਼ ਨੇ ਦਿੱਤਾ ਹੈ, ਗੀਤ ਨੂੰ ਉਨ੍ਹਾਂ ਨੇ ਗਾਇਆ ਹੈ। ਇਸ ਗੀਤ ਦੇ ਬੋਲ ਸ਼ੇਖਰ ਅਸਿਤਵਾ ਨੇ ਲਿਖੇ ਹਨ।
ਇਸ ਫਿਲਮ 'ਚ ਅਕਸ਼ੈ ਕੁਮਾਰ ਦੇ ਨਾਲ ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਸਟਾਰਰ ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।