Nushrratt Bharuccha: ਇਜ਼ਰਾਈਲ ਤੋਂ ਪਰਤੀ ਨੁਸਰਤ ਭਰੂਚਾ ਨੇ ਬਿਆਨ ਕੀਤਾ ਜੰਗ ਦਾ ਖੌਫਨਾਕ ਮੰਜ਼ਰ, ਕਿਹਾ- ਨੀਂਦ ਖੁੱਲ੍ਹੀ ਤਾਂ ਚਾਰੇ ਪਾਸੇ ਹੋ ਰਹੇ ਸੀ ਧਮਾਕੇ
ਇਜ਼ਰਾਈਲ ਜੰਗ ਵਿਚਾਲੇ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਸੁਰੱਖਿਅਤ ਭਾਰਤ ਪਰਤ ਚੁੱਕੀ ਹੈ। ਘਰ ਵਾਪਸੀ ਕਰਨ ਤੋਂ ਬਾਅਦ ਹਾਲ ਹੀ 'ਚ ਅਦਾਕਾਰਾ ਨੇ ਆਪਣੀ ਇੱਕ ਪੋਸਟ ਜ਼ਰੀਏ ਜੰਗ ਦਾ ਖੌਫਨਾਕ ਮੰਜ਼ਰ ਦੱਸਿਆ। ਅਦਾਕਾਰਾ ਨੇ ਕਿਹਾ ਬੇਸ਼ਕ ਉਹ ਘਰ ਆ ਗਈ ਹੈ ਪਰ ਅਜੇ ਵੀ ਜਦੋਂ ਉਹ ਇਜ਼ਰਾਈਲ ਬਾਰੇ ਸੋਚਦੀ ਹੈ ਤਾਂ ਉਹ ਕੰਬ ਜਾਂਦੀ ਹੈ।
Nushrratt Bharuccha on Israel Palestine War: ਇਜ਼ਰਾਈਲ ਜੰਗ ਵਿਚਾਲੇ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ (Nushrratt Bharuccha) ਸੁਰੱਖਿਅਤ ਭਾਰਤ ਪਰਤ ਚੁੱਕੀ ਹੈ। ਘਰ ਵਾਪਸੀ ਕਰਨ ਤੋਂ ਬਾਅਦ ਹਾਲ ਹੀ 'ਚ ਅਦਾਕਾਰਾ ਨੇ ਆਪਣੀ ਇੱਕ ਪੋਸਟ ਜ਼ਰੀਏ ਜੰਗ ਦਾ ਖੌਫਨਾਕ ਮੰਜ਼ਰ ਦੱਸਿਆ। ਅਦਾਕਾਰਾ ਨੇ ਕਿਹਾ ਬੇਸ਼ਕ ਉਹ ਘਰ ਆ ਗਈ ਹੈ ਪਰ ਅਜੇ ਵੀ ਜਦੋਂ ਉਹ ਇਜ਼ਰਾਈਲ ਬਾਰੇ ਸੋਚਦੀ ਹੈ ਤਾਂ ਉਹ ਕੰਬ ਜਾਂਦੀ ਹੈ।
ਦੱਸ ਦਈਏ ਕਿ ਨੁਸਰਤ ਭਰੂਚਾ ਹਾਲ ਹੀ 'ਚ ਇਜ਼ਰਾਈਲ ਜੰਗ ਵਿਚਕਾਰ ਉੱਥੇ ਫਸ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਆਪਣੇ ਦੇਸ਼ ਵਾਪਸ ਲਿਆਂਦਾ ਗਿਆ ਹੈ। ਹੁਣ 2 ਦਿਨਾਂ ਦੇ ਸਦਮੇ ਤੋਂ ਬਾਅਦ ਨੁਸਰਤ ਭਰੂਚ ਨੇ ਪਹਿਲੀ ਵਾਰ ਇਸ ਬਾਰੇ ਆਪਣਾ ਬਿਆਨ ਦਿੱਤਾ ਹੈ। ਨੁਸਰਤ ਨੇ ਦੱਸਿਆ ਕਿ ਜਦੋਂ ਮੇਰੀ ਨੀਂਦ ਖੁੱਲ੍ਹੀ ਤਾਂ ਚਾਰੇ ਪਾਸੇ ਧਮਾਕੇ ਹੋ ਰਹੇ ਸੀ । ਇਸ ਤੋਂ ਬਾਅਦ ਮੈਂ ਥੋੜਾ ਸਦਮੇ ਵਿੱਚ ਸੀ।
ਨਇਸੇ ਵਿਚਾਲੇ ਇਜ਼ਰਾਈਲ ਤੇ ਫਲਸਤੀਨ ਵਿਚਕਾਰ ਜੰਗ ਛਿੜ ਗਈ। ਇਸ ਤੋਂ ਬਾਅਦ ਨੁਸਰਤ ਨੂੰ ਬਚਾਇਆ ਗਿਆ ਅਤੇ ਭਾਰਤ ਵਾਪਸ ਲਿਆਂਦਾ ਗਿਆ। ਇਸ ਫਿਲਮ ਦੀ ਚੋਣ ਤੋਂ ਬਾਅਦ ਨੁਸਰਤ ਭਰੂਚ ਇਜ਼ਰਾਈਲ ਗਈ ਸੀ। ਇੱਥੇ ਇਜ਼ਰਾਈਲ ਵਿੱਚ, ਤਿਉਹਾਰ ਦੇ ਦੌਰਾਨ ਹੀ ਯੁੱਧ ਸ਼ੁਰੂ ਹੋ ਗਿਆ ਸੀ. ਚਾਰੇ ਪਾਸੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਇਸ ਲੜਾਈ ਦੇ ਮਾਹੌਲ ਵਿੱਚ ਨੁਸਰਤ ਭਰੂਚ ਵੀ ਬੁਰੀ ਤਰ੍ਹਾਂ ਫਸ ਗਈ।
ਹੁਣ ਭਾਰਤ ਪਰਤਣ ਤੋਂ ਬਾਅਦ ਨੁਸਰਤ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਉੱਥੇ ਦੇ ਭਿਆਨਕ ਦ੍ਰਿਸ਼ ਨੂੰ ਬਿਆਨ ਕੀਤਾ ਹੈ। ਨੁਸਰਤ ਨੇ ਦੱਸਿਆ ਕਿ ਉਸਨੇ ਅਜਿਹਾ ਮਾਹੌਲ ਪਹਿਲੀ ਵਾਰ ਦੇਖਿਆ ਹੈ। ਨੁਸਰਤ ਦੀ ਫ਼ਿਲਮ ਦੀ ਕਹਾਣੀ ਵੀ ਅਸਲ ਜ਼ਿੰਦਗੀ ਵਿੱਚ ਬਦਲ ਗਈ। ਨੁਸਰਤ ਭਰੂਚਾ ਦੀ ਫਿਲਮ 'ਅਕੇਲੀ' ਇੱਕ ਲੜਕੀ ਦੀ ਕਹਾਣੀ ਹੈ। ਜੋ ਜੰਗ ਵਿੱਚ ਫਸ ਜਾਂਦੀ ਹੈ। ਇਸ ਕਹਾਣੀ ਨੂੰ ਇਜ਼ਰਾਈਲ ਦੇ ਫਿਲਮ ਫੈਸਟੀਵਲ ਵਿੱਚ ਚੁਣਿਆ ਗਿਆ ਸੀ। ਇਸ ਕਹਾਣੀ 'ਚ ਹੀਰੋਇਨ ਨੁਸਰਤ ਦੀ ਅਸਲ ਜ਼ਿੰਦਗੀ ਨੂੰ ਵੀ ਫਿਲਮ ਵਾਂਗ ਬਦਲ ਦਿੱਤਾ ਗਿਆ ਸੀ।
ਹੋਰ ਪੜ੍ਹੋ: ਆਮਿਰ ਖਾਨ ਦੀ ਲਾਡਲੀ ਧੀ ਈਰਾ ਖਾਨ ਜਲਦ ਬਣੇਗੀ ਦੁਲਹਨ, ਅਦਾਕਾਰ ਨੇ ਧੀ ਦੇ ਵਿਆਹ ਦੀ ਤਰੀਕ ਦਾ ਕੀਤਾ ਖੁਲਾਸਾ
ਅਦਾਕਾਰਾ ਨੇ ਭਾਰਤ ਨੂੰ ਦੱਸਿਆ ਸਭ ਤੋਂ ਚੰਗਾ ਦੇਸ਼
ਨੁਸਰਤ ਭਰੂਚਾ ਨੇ ਆਪਣੇ ਵੀਡੀਓ ਵਿੱਚ ਇਜ਼ਰਾਈਲ ਵਿੱਚ ਫੈਲੇ ਦਹਿਸ਼ਤ ਬਾਰੇ ਦੱਸਿਆ। ਨੁਸਰਤ ਭਰੂਚਾ ਨੇ ਦੱਸਿਆ ਕਿ ਕਿਵੇਂ ਜੰਗ ਦੌਰਾਨ ਉੱਥੇ ਭਿਆਨਕ ਦਹਿਸ਼ਤ ਫੈਲ ਗਈ ਸੀ। ਇੱਥੇ ਆ ਕੇ ਨੁਸਰਤ ਨੂੰ ਸ਼ਾਂਤੀ ਮਿਲੀ ਹੈ। ਆਪਣੇ ਦੇਸ਼ ਪਹੁੰਚਣ ਤੋਂ ਬਾਅਦ ਨੁਸਰਤ ਨੇ ਭਾਰਤ ਦੀ ਕਾਫੀ ਤਾਰੀਫ ਵੀ ਕੀਤੀ ਹੈ। ਨੁਸਰਤ ਨੇ ਦੱਸਿਆ ਕਿ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਸ਼ਾਨਦਾਰ ਦੇਸ਼ ਹੈ। ਇੱਥੇ ਹਰ ਕੋਈ ਬਿਨਾਂ ਕਿਸੇ ਡਰ ਦੇ ਪਿਆਰ ਨਾਲ ਰਹਿੰਦਾ ਹੈ।