ਸ਼ਾਹਰੁਖ ਖਾਨ ਤੇ ਫੁੱਟਬਾਲਰ ਲਿਓਨੇਲ ਮੇਸੀ ਦੇ ਖਿਲਾਫ ਨੋਟਿਸ ਜਾਰੀ, ਜਾਣੋ ਕਿਉਂ

By  Pushp Raj January 12th 2024 06:48 PM

Notice issued against ShahRukh Khan and Lionel Messi: ਬਾਲੀਵੁੱਡ ਦੇ ਬਾਦਸ਼ਾਹ ਯਾਨੀ ਕਿ ਸ਼ਾਹਰੁਖ ਖਾਨ ਅਕਸਰ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕਿੰਗ ਖਾਨ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ, ਕਿਉਂਕਿ ਉਨ੍ਹਾਂ ਦੇ ਖਿਲਾਫ ਮੁਜ਼ੱਫਰਪੁਰ ਦੇ ਇੱਕ ਕੋਰਟ ਨੇ ਨੋਟਿਸ ਜਾਰੀ ਕੀਤੀ ਹੈ। ਸ਼ਾਹਰੁਖ ਖਾਨ ਦੇ ਨਾਲ-ਨਾਲ ਇਸ ਮਾਮਲੇ 'ਚ ਮਸ਼ਹੂਰ ਫੁੱਟਬਾਲਰ ਲਿਓਨੇਲ ਮੇਸੀ ਦਾ ਨਾਂਅ ਵੀ ਸਾਹਮਣੇ ਆਇਆ ਹੈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵਰਲਡ ਫੇਮਸ ਫੁੱਟਬਾਲਰ ਲਿਓਨੇਲ ਮੇਸੀ (Lionel Messi) ਅਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ (ShahRukh Khan) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਮੁਜ਼ੱਫਰਪੁਰ ਦੇ ਜ਼ਿਲ੍ਹਾ ਖਪਤਕਾਰ ਕਮਿਸ਼ਨ (Muzaffarpur Consumer Court) ਨੇ ਫੋਰਮ ਨੇ ਇੱਕ ਵਿਦਿਅਕ ਅਦਾਰੇ ਦੇ ਗੁੰਮਰਾਹਕੁਨ ਇਸ਼ਤਿਹਾਰ ਲਈ ਨੋਟਿਸ ਜਾਰੀ ਕੀਤਾ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ  ਇਸ ਮਾਮਲੇ ਨੂੰ ਲੈ ਕੇ ਅੱਜ ਸੁਣਵਾਈ ਹੋਈ। ਗੁੰਮਰਾਹਕੁੰਨ ਵਿਗਿਆਪਨ ਮਾਮਲੇ 'ਚ ਅਭਿਨੇਤਾ ਸ਼ਾਹਰੁਖ ਖਾਨ ਆਪਣੇ ਵਕੀਲ ਰਾਹੀਂ ਮੁਜ਼ੱਫਰਪੁਰ ਜ਼ਿਲ੍ਹਾ ਖਪਤਕਾਰ ਫੋਰਮ ਸਾਹਮਣੇ ਪੇਸ਼ ਹੋਏ। ਇੱਕ ਵਿਦਿਅਕ ਸੰਸਥਾ ਦੇ ਗੁੰਮਰਾਹਕੁੰਨ ਵਿਗਿਆਪਨ ਨੂੰ ਲੈ ਕੇ ਸ਼ਾਹਰੁਖ ਖਾਨ ਅਤੇ ਫੁੱਟਬਾਲਰ ਮੇਸੀ ਸਣੇ 7 ਲੋਕਾਂ ਖਿਲਾਫ ਜ਼ਿਲ੍ਹਾ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ ਸੀ। ਖਪਤਕਾਰ ਫੋਰਮ ਨੇ ਇਸ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਸਾਰਿਆਂ ਨੂੰ 12 ਜਨਵਰੀ ਨੂੰ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਸੀ।

ਕੀ ਹੈ ਪੂਰਾ ਮਾਮਲਾ 

ਵਕੀਲ ਐਸ.ਕੇ.ਝਾਅ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਹੰਮਦ ਸ਼ਮਸ਼ਾਦ ਅਹਿਮਦ ਨੇ ਆਪਣੇ ਦੋ ਪੁੱਤਰਾਂ ਨੂੰ ਮੁਜ਼ੱਫਰਪੁਰ ਦੇ ਮਿਠਾਨਪੁਰਾ ਸਥਿਤ ਇੱਕ ਮਸ਼ਹੂਰ ਸੰਸਥਾ ਵਿੱਚ ਦਾਖ਼ਲ ਕਰਵਾਇਆ ਸੀ, ਜਿਸ ਦੀ ਫੀਸ ਉਸ ਨੇ ਸਮੇਂ ਸਿਰ ਅਦਾ ਕਰ ਦਿੱਤੀ ਸੀ, ਇਸ ਦੇ ਬਾਵਜੂਦ ਉਨ੍ਹਾਂ ਦੀ ਪੜ੍ਹਾਈ ਠੀਕ ਨਹੀਂ ਚੱਲ ਰਹੀ ਸੀ ਅਤੇ ਉਨ੍ਹਾਂ ਦੇ ਪੁੱਤਰਾਂ ਸਿਰ ਕਰਜ਼ਾ ਵੀ ਪਾ ਦਿੱਤਾ ਗਿਆ। ਸ਼ਿਕਾਇਤਕਰਤਾ ਸ਼ਮਸ਼ਾਦ ਅਹਿਮਦ ਨੇ ਜ਼ਿਲ੍ਹਾ ਖਪਤਕਾਰ ਫੋਰਮ ਵਿੱਚ ਸੰਸਥਾ ਦੇ ਨਿਰਦੇਸ਼ਕ, ਬ੍ਰਾਂਡ ਅੰਬੈਸਡਰ ਅਭਿਨੇਤਾ ਸ਼ਾਹਰੁਖ ਖਾਨ, ਫੁੱਟਬਾਲਰ ਮੇਸੀ ਸਣੇ ਸੱਤ ਲੋਕਾਂ ਖਿਲਾਫ ਕੇਸ ਦਾਇਰ ਕੀਤਾ ਸੀ।

ਹੋਰ ਪੜ੍ਹੋ: Happy Lohri 2024: ਲੋਹੜੀ ਦੇ ਤਿਉਹਾਰ 'ਤੇ ਆਪਣੇ ਪਿਆਰਿਆਂ ਤੇ ਦੋਸਤਾਂ ਨੂੰ ਭੇਜੋ ਇਹ ਖ਼ਾਸ ਵਧਾਈ ਸੰਦੇਸ਼


ਵਕੀਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਹਰੁਖ ਖਾਨ ਅਤੇ ਸੰਸਥਾ ਤਰਫੋਂ ਵਕੀਲ ਮੌਜੂਦ ਸਨ ਪਰ ਸ਼ਾਹਰੁਖ ਖਾਨ ਦੇ ਵਕੀਲ ਨੇ ਅਸਲ ਦਸਤਾਵੇਜ਼ ਪੇਸ਼ ਨਹੀਂ ਕੀਤੇ ਸਨ, ਉਹ ਸਿਰਫ ਫੋਟੋ ਕਾਪੀ ਲੈ ਕੇ ਆਏ ਸਨ। 
ਅਜਿਹੇ 'ਚ ਹੁਣ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 12 ਅਪ੍ਰੈਲ ਰੱਖੀ ਗਈ ਹੈ, ਜਿਸ 'ਚ ਸਾਰਿਆਂ ਨੂੰ ਹਾਜ਼ਰ ਹੋਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ 'ਚ ਆਖਰੀ ਸੁਣਵਾਈ ਤੱਕ ਸ਼ਾਹਰੁਖ ਖਾਨ ਤੇ ਮੇਸੀ ਸਣੇ ਸਾਰੇ 7 ਲੋਕਾਂ ਖਿਲਾਫ ਮਾਮਲਾ ਚੱਲੇਗਾ ਅਤੇ ਜੇਕਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾਂ ਕੀਤੀ ਗਈ ਤਾਂ ਇਨ੍ਹਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।

 

Related Post