ਅੰਗਦ ਬੇਦੀ ਤੇ ਵਿੱਕੀ ਕੌਸ਼ਲ ਦੀ ਡਾਂਸ ਵੀਡੀਓ ਵੇਖ ਭੜਕੇ ਫੈਨਜ਼, ਕਿਹਾ- ਭੁੱਲ੍ਹੇ ਆਪਣੇ ਗੁਰੂ ਪਰਿਵਾਰ ਦਾ ਸ਼ਹੀਦੀ ਇਤਿਹਾਸ
Angad Bedi and Vicky Kaushal trolled: ਮਸ਼ਹੂਰ ਬਾਲੀਵੁੱਡ ਅਦਾਕਾਰਾ ਅੰਗਦ ਬੇਦੀ ਤੇ ਵਿੱਕੀ ਕੌਸ਼ਲ ਹਾਲ ਹੀ 'ਚ ਆਪਣੀ ਇੱਕ ਡਾਂਸ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਜਿੱਥੇ ਇੱਕ ਪਾਸੇ ਦੋਹਾਂ ਐਕਟਰਸ ਦੇ ਫੈਨਜ਼ ਨੂੰ ਇਹ ਵੀਡੀਓ ਪਸੰਦ ਆਈ ਉੱਥੇ ਹੀ ਕੁਝ ਯੂਜ਼ਰਸ ਦੋਹਾਂ ਪੰਜਾਬੀ ਅਦਾਕਾਰਾਂ ਨੂੰ ਟ੍ਰੋਲ ਕਰ ਰਹੇ ਹਨ, ਆਓ ਜਾਣਦੇ ਹਾਂ ਇਸ ਦੀ ਵਜ੍ਹਾ।
ਦੱਸ ਦਈਏ ਕਿ ਬੀਤੇ ਦਿਨੀਂ ਅੰਗਦ ਬੇਦੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਠ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਹ ਵੀਡੀਓ ਕ੍ਰਿਸਮਸ ਸੈਲੀਬ੍ਰੇਸ਼ਨ ਦੇ ਸਮੇਂ ਦੀ ਹੈ। ਇਸ ਵੀਡੀਓ ਦੇ ਵਿੱਚ ਅੰਗਦ ਬੇਦੀ ਦੇ ਨਾਲ-ਨਾਲ ਵਿੱਕੀ ਕੌਸ਼ਲ ਤੇ ਉਨ੍ਹਾਂ ਦੇ ਭਰਾ ਸੰਨੀ ਕੌਸ਼ਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅੰਗਦ ਬੇਦੀ ਨੇ ਕੈਪਸ਼ਨ ਵਿੱਚ ਲਿਖਿਆ- ਬੱਸ ਛੱਡ ਦਿਓ ਖੁੱਲ੍ਹਾ ਪੰਜਾਬੀਆਂ ਨੂੰ ਅਤੇ ਫਿਰ ਦੇਖੋ ਰਿਜ਼ਲਟ ???????? @vickykaushal09 @sunsunnykhez।'
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤਿੰਨੋਂ ਐਕਟਰ ਮਰਹੂਮ ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ ਉੱਤੇ ਭੰਗੜਾ ਪਾਉਂਦੇ ਹੋਏ ਤੇ ਆਪੋ ਆਪਣੇ ਮਸਤੀ ਭਰੇ ਅੰਦਾਜ਼ ਵਿੱਚ ਨੱਚਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ਕ੍ਰਿਸਮਸ ਟ੍ਰੀ ਸਜਾਇਆ ਹੋਈਆ ਹੈ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਜਿੱਥੇ ਤਿੰਨੋਂ ਅਦਾਕਾਰਾਂ ਦੇ ਫੈਨਜ਼ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ, ਉੱਥੇ ਹੀ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਅੰਗਦ ਸਿੰਘ ਬੇਦੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦਾ ਵਿਰੋਧ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਇਹ ਨੇ ਪੰਜਾਬੀ ? ਜਿਹੜੇ ਬੇਗਾਨੇ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ। ਇੱਕ ਹੋਰ ਨੇ ਲਿਖਿਆ, 'ਤੁਸੀਂ ਜਾਣਦੇ ਹੋ ਫਤਿਹਗੜ੍ਹ ਸਾਹਿਬ ਵਿੱਚ ਇਨ੍ਹੀਂ ਦਿਨੀਂ ਕੀ ਹੋਇਆ ਸੀ। '? ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ-'ਇਹ ਆਪਣੇ ਗੁਰੂ ਪਰਿਵਾਰ ਦਾ ਸ਼ਹੀਦੀ ਇਤਿਹਾਸ ਭੁੱਲ੍ਹ ਗਏ ਹਨ। '